ਉਟਾਲਾਂ 'ਚ ਔਰਤਾਂ ਨੇ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ


ਨਵਾਂਸ਼ਹਿਰ 16 ਦਸੰਬਰ ( (ਐਨ.ਟੀ.ਬਿਊਰੋ)  ਅੱਜ ਪਿੰਡ ਉਟਾਲਾਂ ਵਿਖੇ ਔਰਤਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ । ਇਸਤੋਂ ਪਹਿਲਾਂ ਪੁਤਲਾ ਚੁੱਕ ਕੇ ਪਿੰਡ ਵਿਚ ਮੁਜਾਹਰਾ ਕੀਤਾ ਗਿਆ । ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਸੁਰਜੀਤ ਕੌਰ ਵੜੈਚ ਨੇ ਆਖਿਆ ਕਿ ਪੂਰੇ ਪੰਜਾਬ ਵਿਚ ਔਰਤਾਂ ਇਸ ਕਿਸਾਨੀ ਘੋਲ ਵਿਚ ਵੱਡੀ ਪੱਧਰ ਉੱਤੇ ਸ਼ਾਮਲ ਹੋ ਰਹੀਆਂ ਹਨ ਜਿਸਦਾ ਅਰਥ ਹੈ ਕਿ ਮੋਦੀ ਸਰਕਾਰ ਦੀ ਇਸ ਕਾਰਗੁਜ਼ਾਰੀ ਵਿਰੁੱਧ ਪਰਿਵਾਰਾਂ ਦੇ ਪਰਿਵਾਰ ਉੱਠ ਖੜ੍ਹੇ ਹੋਏ ਹਨ ।ਹੁਣ ਕਿਸਾਨਾਂ ਦਾ ਇਹ ਘੋਲ ਲਾਜਮੀ ਤੌਰ ਉੱਤੇ ਜੇਤੂ ਹੋਕੇ ਨਿਕਲੇਗਾ । ਇਸ ਮੌਕੇ ਮਨਜੀਤ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ, ਜਸਪਾਲ ਕੌਰ, ਕੰਵਲਜੀਤ ਕੌਰ, ਸੁਰਿੰਦਰ ਕੌਰ, ਮਹਿੰਦਰ ਕੌਰ ਵੀ ਮੌਜੂਦ ਸਨ