ਰੋਜ਼ਗਾਰ ਦੇ ਮੌਕਿਆਂ ਲਈ ਨੌਜਵਾਨ ਆਪਣੇ ਆਪ ਨੂੰ www.pgrkam.comਤੇ ਰਜਿਸਟਰ ਕਰਨ - ਡਿਪਟੀ ਕਮਿਸ਼ਨਰ


ਅੰਮਿ੍ਰਤਸਰ 23 ਦਸੰਬਰ:- (ਐਨ ਟੀ) ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਸਥਾਪਿਤ ਕੀਤਾ ਗਿਆ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮਿ੍ਰਤਸਰ ਨੌਜਵਾਨਾਂ ਨੂੰ ਕੈਰੀਅਰ ਅਤੇ ਰੋਜਗਾਰ ਸਬੰਧੀ ਕਈ ਤਰਾਂ ਦੀ ਸਹੂਲਤਾਂ ਬਿਲਕੁਲ ਮੁਫਤ ਮੁਹੱਈਆ ਕਰਵਾ ਰਿਹਾ ਹੈ। ਸ: ਗੁਰਪ੍ਰੀਤ ਸਿੰਘ ਖਹਿਰਾ ਕਮਿਸ਼ਨਰ, ਅੰਮਿ੍ਰਤਸਰ ਜੀ ਨੇ ਦੱਸਿਆ ਕਿ ਰੋਜਗਾਰ ਬਿਊਰੋ ਸਮੇਂ ਸਮੇਂ ਸਿਰ ਰੋਜਗਾਰ ਕੈਂਪ, ਮੈਗਾ ਰੋਜਗਾਰ ਮੇਲੇ ਅਤੇ ਸਵੈ ਰੋਜਗਾਰ ਮੇਲੇ ਆਯੋਜਿਤ ਕਰਕੇ ਨੌਜਵਾਨਾਂ ਨੂੰ  ਰੋਜਗਾਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ ਬਿਊਰੋ ਵਿਖੇ ਹੋਰ ਕਈ ਤਰਾਂ ਦੀ ਸਹੂਲਤਾਂ ਜਿਵੇਂ ਕਿ ਕੈਰੀਅਰ ਕੌਂਸਲਿੰਗ, ਮੁਫਤ ਇੰਟਰਨੈਟ ਵੀ ਉਪਲੱਬਧ ਹਨ। ਰੋਜਗਾਰ ਬਿਊਰੋ ਵੱਲੋਂ ਮਿਤੀ 29 ਦਸੰਬਰ 2020 ਅਤੇ 30 ਦਸੰਬਰ 2020 ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਅੰਮਿ੍ਰਤਸਰ ਜਿਲੇ ਦੀਆਂ ਨਾਮਵਰ ਕੰਪਨੀਆਂ ਵੱਲੋਂ ਭਾਗ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਜਿਲੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਰੋਜਗਾਰ ਬਿਊਰੋ ਵਿਖੇ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਲਾਭ ਲੈਣ ਅਤੇ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਘਰ ਬੈਠੇ ਹੀ ਆਪਣੇ ਆਪ ਨੂੰ www.pgrkam.comਤੇ ਰਜਿਸਟਰ ਕਰਵਾਉਣ ਤੇ ਪੰਜਾਬ ਸਰਕਾਰ ਦੇ ਇਸ ਮਿਸ਼ਨ ਨੂੰ ਪੂਰਾ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਦੇਣ।