ਨਵਾਂਸ਼ਹਿਰ, 20 ਦਸੰਬਰ : (ਐਨ ਟੀ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਸ਼ਹਿਰੀ ਗ਼ਰੀਬ ਬੱਚਿਆਂ ਲਈ ਇੰਟਰਨੈਸ਼ਨਲ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ, ਕੁੱਕੜਮਜਾਰਾ, ਬਲਾਕ ਬਲਾਚੌਰ ਵਿਖੇ ਮੈਡੀਕਲ ਲੈਬ ਟੈਕਨੀਸ਼ਨ ਕੋਰਸ ਲਈ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਇਸ ਕੋਰਸ ਵਿਚ 18 ਤੋਂ 35 ਸਾਲ ਤੱਕ ਦੀ ਉਮਰ ਦੇ ਉਹ ਸ਼ਹਿਰੀ ਨੌਜਵਾਨ ਦਾਖ਼ਲਾ ਲੈ ਸਕਦੇ ਹਨ, ਜਿਨਾਂ ਨੇ ਸਾਇੰਸ ਵਿਸ਼ਿਆਂ ਨਾਲ ਬਾਰਵੀਂ ਪਾਸ ਕੀਤੀ ਹੋਵੇ ਅਤੇ ਉਨਾਂ ਨੂੰ 2 ਜਾਂ 3 ਸਾਲ ਦਾ ਲੈਬ-ਟੈਕਨੀਸ਼ਨ ਦਾ ਤਜਰਬਾ ਹੋਵੇ। ਉਨਾਂ ਦੱਸਿਆ ਕਿ ਨੌਜਵਾਨਾਂ ਨੂੰ ਕੋਰਸ ਕਰਨ ਉਪਰੰਤ ਕੰਪਿਊਟਰ ਦੀ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਉਨਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜ਼ਿਲੇ ਦੇ ਯੋਗਤਾ ਪੂਰੀ ਕਰਦੇ ਨੌਜਵਾਨ ਇਸ ਕੋਰਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਡੀ. ਸੀ ਕੰਪਲੈਕਸ ਦੀ ਤੀਸਰੀ ਮੰਜ਼ਿਲ 'ਤੇ ਕਮਰਾ ਨੰਬਰ 413 ਵਿਚ ਡੀ. ਪੀ. ਐਸ. ਯੂ ਟੀਮ ਨਾਲ ਸੰਪਰਕ ਕਰ ਸਕਦੇ ਹਨ।
ਫੋਟੋ :-ਅਮਰਦੀਪ ਸਿੰਘ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)