ਜ਼ਿਲਾ ਚੋਣ ਅਫ਼ਸਰ ਵੱਲੋਂ ਵੱਖ-ਵੱਖ ਬੂਥਾਂ ਦੇ ਵੋਟਰਾਂ ਤੋਂ ਪ੍ਰਾਪਤ ਫਾਰਮਾਂ ਦੀ ਸੁਪਰ ਚੈਕਿੰਗ

ਨਵਾਂਸ਼ਹਿਰ, 15 ਦਸੰਬਰ :  (ਐਨ ਟੀ ਬਿਊਰੋ) ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੌਰਾਨ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਬੂਥਾਂ ਦੇ ਵੋਟਰਾਂ ਤੋਂ ਪ੍ਰਾਪਤ ਕੀਤੇ ਫਾਰਮਾਂ ਦੀ ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਅਦਿੱਤਿਆ ਉੱਪਲ ਵੱਲੋਂ ਅੱਜ ਸੁਪਰ ਚੈਕਿੰਗ ਕੀਤੀ ਗਈ। ਇਸ ਮੌਕੇ ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਮਿਤੀ 15 ਦਸੰਬਰ 2020 ਤੱਕ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜਾਂ ਦਾ ਫ਼ੈਸਲਾ ਨਿਰਧਾਰਤ ਮਿਤੀ ਤੱਕ ਹਰ ਹਾਲਤ ਵਿਚ ਕਰਨ ਦੇ ਆਦੇਸ਼ ਦਿੱਤੇ ਗਏ। ਉਨਾਂ ਹਾਜ਼ਰ ਬੂਥ ਲੈਵਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਬਾਕੀ ਰਹਿੰਦੇ ਫਾਰਮਾਂ 'ਤੇ ਰਿਪੋਰਟ ਕਰਨ ਉਪਰੰਤ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰ ਵਿਚ ਤੁਰੰਤ ਪਹੁੰਚਾਉਣ। ਚੈਕਿੰਗ ਦੌਰਾਨ ਚੋਣ ਤਹਿਸੀਲਦਾਰ ਵਿਵੇਕ ਮੋਹਲਾ ਤੋਂ ਇਲਾਵਾ ਵਿਧਾਨ ਸਭਾ ਹਲਕਾ ਬੰਗਾ ਦੇ ਸੁਪਰਵਾਈਜ਼ਰ ਬਲਵੀਰ ਸਿੰਘ, ਬੀ. ਐਲ. ਓ ਨਿਰਮਲ ਕੁਮਾਰ ਤੇ ਚਰਨਜੀਤ ਕੁਮਾਰ, ਹਲਕਾ ਨਵਾਂਸ਼ਹਿਰ ਤੋਂ ਬੀ. ਐਲ. ਓ ਰਮੇਸ਼ ਚੰਦ ਤੇ ਸੰਜੀਵ ਕੁਮਾਰ, ਹਲਕਾ ਬਲਾਚੌਰ ਤੋਂ ਬੀ. ਐਲ. ਓ ਸ਼ਿਵਚਰਨ ਕੁਮਾਰ, ਬਲਜੀਤ ਸਿੰਘ, ਸੁਸ਼ੀਲ ਕੁਮਾਰ ਤੇ ਜਤਿੰਦਰ ਕੁਮਾਰ ਨੇ ਹਾਜ਼ਰ ਰਹਿ ਕੇ ਆਪੋ-ਆਪਣੇ ਫਾਰਮਾਂ ਦੀ ਚੈਕਿੰਗ ਕਰਵਾਈ।
ਫੋਟੋ :-ਵੱਖ-ਵੱਖ ਬੂਥਾਂ ਦੇ ਵੋਟਰਾਂ ਤੋਂ ਪ੍ਰਾਪਤ ਫਾਰਮਾਂ ਦੀ ਸੁਪਰ ਚੈਕਿੰਗ ਕਰਦੇ ਹੋਏ ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ।