ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ 21 ਸਾਲ ਪੂਰੇ ਹੋਣ 'ਤੇ ਸਲਾਨਾ  ਜਨਰਲ ਮੀਟਿੰਗ

ਨਵਾਂਸ਼ਹਿਰ 15 ਦਸੰਬਰ (ਐਨ ਟੀ ਬਿਊਰੋ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ 21 ਸਾਲ ਪੂਰੇ ਹੋਣ 'ਤੇ ਸਲਾਨਾ ਜਨਰਲ ਮੀਟਿੰਗ ਬੰਗਾ ਰੋਡ ਸਥਿਤ ਹੋਟਲ ਕਾਂਟੀਨੈਟਲ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਨਵਾਂਸ਼ਹਿਰ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਪ੍ਰਧਾਨ ਡਾ. ਸ਼ੀਨਾ ਅਗਰਵਾਲ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ  ਸ਼ਾਮਲ ਹੋਏ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਸ਼ੀਨਾ ਅਗਰਵਾਲ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਜੀਵਨ ਵਿਚ ਇੱਕ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਖਦੀਆਂ ਹਨ। ਉਨ੍ਹਾਂ ਵਲੋਂ ਸਮੂਹ ਐਨ.ਡੀ.ਸੀ.ਏ. ਮੈਬਰਾਂ ਵਲੋਂ ਐਸੋਸੀਏਸ਼ਨ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੀ ਸ਼ਲਾਘਾ ਕੀਤੀ ਗਈ ਅਤੇ ਆਪਣਾ ਯੋਗਦਾਨ ਇਸੇ ਤਰਾਂ ਜਾਰੀ ਰੱਖਣ ਲਈ ਕਿਹਾ ਗਿਆ।  ਉਨ੍ਹਾਂ ਵਲੋਂ ਦੱਸਿਆ ਗਿਆ ਕਿ ਜ਼ਿਲੇ ਵਿਚ ਖੇਡਾਂ ਦੇ ਵਿਕਾਸ ਲਈ ਪ੍ਰਸ਼ਾਸਨ ਹਮੇਸ਼ਾਂ ਐਸੋਸੀਏਸ਼ਨ ਦਾ ਸਹਿਯੋਗ ਜਾਰੀ ਰਖੇਗਾ।  ਐਸ਼ੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਪ੍ਰਵੀਨ ਸਰੀਨ ਵਲੋਂ ਸਾਰੇ ਸਾਲ ਦੀ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਗਿਆ ਕਿ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਵਿਚ ਵੋਮੈਨ ਕ੍ਰਿਕਟ ਨੂੰ ਪ੍ਰਮੁੱਖਤਾ  ਦਿੱਤੀ ਜਾਵੇਗੀ। ਇਸ ਮੌਕੇ ਤੇ ਉਨ੍ਹਾਂ ਵਲੋਂ ਆਰ.ਕੇ.ਆਰੀਆ ਕਾਲਜ ਗਰਾਉਂਡ ਵਿਚ ਤਿਆਰ ਕੀਤੀ ਜਾ ਰਹੀ ਟਰਫ ਵਿਕਟ ਬਾਰੇ ਵੀ ਜਾਣਕਾਰੀ ਦਿਤੀ ਗਈ। ਇਸ ਮੌਕੇ 'ਤੇ ਸ੍ਰੀ ਰਾਜਨ ਅਰੋੜਾ ਵੱਲੋਂ ਪਿਛਲੇ 21 ਸਾਲਾਂ ਵਿਚ ਐਸ਼ੋਸੀਏਸ਼ਨ ਦੀ ਪ੍ਰਗਤੀ ਸਬੰਧੀ ਤਿਆਰ ਕੀਤੀ ਗਈ ਪੀ.ਪੀ.ਟੀ. ਪੇਸ਼ ਕੀਤੀ ਗਈ। ਅੰਤ ਵਿਚ ਸ੍ਰੀ ਵਿਪਨ ਤਨੇਜਾ ਵਲੋ ਡਿਪਟੀ ਕਮਿਸ਼ਨਰ ਅਤੇ ਸਮੂਹ ਮੈਂਬਰਾਂ ਦਾ ਮੀਟਿੰਗ ਵਿਚ ਹਾਜ਼ਰ ਹੋਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਕੌਸ਼ਲ ਕੁਮਾਰ, ਸੀਨੀਅਰ ਵਾਈਸ ਪ੍ਰਧਾਨ, ਸ੍ਰੀ ਟੌਨੀ ਸਰੀਨ, ਰਾਕੇਸ਼ ਜੋਸ਼ੀ ਵਾਈਸ ਪ੍ਰਧਾਨ ਵੀ ਹਾਜਰ ਸਨ।