ਨਵਾਂਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ’ਚ ਗਲੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ



ਨਵਾਂਸ਼ਹਿਰ, 25 ਦਸੰਬਰ : (ਐਨ ਟੀ) ਵਿਧਾਇਕ ਅੰਗਦ ਸਿੰਘ ਨੇ ਨਵਾਂਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦਿੰਦਿਆਂ ਅੱਜ ਸਾਬਕਾ ਐਮ. ਐਲ. ਏ ਗੁਰਇਕਬਾਲ ਕੌਰ ਦੀ ਮੌਜੂਦਗੀ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨਾਂ ਵਾਰਡ ਨੰ: 15 ਵਿਚ ਪ੍ਰਸਿੰਨੀ ਦੇਵੀ ਸਕੂਲ ਨੇੜੇ 5.95 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ, ਵਾਰਡ ਨੰ: 19 ਵਿਚ ਹੀਰਾ ਜੱਟਾਂ ਮੁਹੱਲਾ ਰੋਡ 'ਤੇ ਮੋਹਨ ਨਗਰ ਵਿਖੇ 7.18 ਲੱਖ ਰੁਪਏ ਦੀ ਲਾਗਤ ਵਾਲੀ ਗਲੀ ਨੰ: 1, ਵਾਰਡ ਨੰ: 19 ਵਿਚ ਹੀਰਾ ਜੱਟਾਂ ਮੁਹੱਲਾ ਵਿਖੇ 14.93 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਗਲੀਆਂ, ਜੇਠੂ ਮਜਾਰਾ ਰੋਡ 'ਤੇ 6.90 ਲੱਖ ਰੁਪਏ ਦੀ ਲਾਗਤ ਵਾਲੀ ਗਲੀ ਅਤੇ ਗੁਰੂਕੁਲ ਕੋਚਿੰਗ ਸੈਂਟਰ ਨੇੜੇ 1.79 ਲੱਖ ਰੁਪਏ ਨਾਲ ਬਣਨ ਵਾਲੀ ਗਲੀ ਦੇ ਨਿਰਮਾਣ ਕਾਰਜਾਂ ਨੂੰ ਸ਼ੁਰੂ ਕਰਵਾਇਆ। ਇਸ ਦੌਰਾਨ ਉਨਾਂ ਕਿਹਾ ਕਿ ਨਵਾਂਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੇ ਕੰਮ ਜੰਗੀ ਪੱਧਰ ਜਾਰੀ ਹਨ ਅਤੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਹਲਕੇ ਵਿਚ ਲੋਕ ਨਿਰਮਾਣ ਵਿਭਾਗ ਵੱਲੋਂ ਲੱਗਭਗ ਸਾਰੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰਾਂ ਮੰਡੀ ਬੋਰਡ ਵੱਲੋਂ ਪਿੰਡਾਂ ਦੀਆਂ 500 ਕਿਲੋਮੀਟਰ ਦੇ ਕਰੀਬ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਪਰਕ ਸੜਕਾਂ ਨੂੰ 10 ਤੋਂ 18 ਫੁੱਟ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ। ਇਸ ਮੌਕੇ ਉਨਾਂ ਸਬੰਧਤ ਇਲਾਕਿਆਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨਾਂ ਦੇ ਫੌਰੀ ਹੱਲ ਦਾ ਭਰੋਸਾ ਦਿਵਾਇਆ। ਇਸ ਮੌਕੇ ਕੁਲਦੀਪ ਰਾਣਾ, ਜੋਗਿੰਦਰ ਸਿੰਘ ਭਗੌਰਾਂ, ਰਾਜਵਿੰਦਰ ਹੀਰ, ਮਾਸਟਰ ਲਲਿਤ ਸ਼ਰਮਾ, ਰਾਜਿੰਦਰ ਚੋਪੜਾ, ਰੋਮੀ ਖੋਸਲਾ, ਹਨੀ ਚੋਪੜਾ, ਸਚਿਨ ਦੀਵਾਨ, ਪੰਕਜ ਆਹੂਜਾ ਸੋਨੂੰ, ਜੋਗਿੰਦਰ ਛੋਕਰ, ਪਰਦੀਪ ਚਾਂਦਲਾ, ਅਰੁਨ ਦੀਵਾਨ, ਰੋਹਿਤ ਚੋਪੜਾ, ਦਰਬਾਰਾ ਸਿੰਘ, ਰਾਜਾ ਖੱਟਕੜ, ਚੇਤ ਰਾਮ ਰਤਨ ਤੇ ਕੁਲਵੰਤ ਕੌਰ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :-ਨਵਾਂਸ਼ਹਿਰ ਵਿਖੇ ਵੱਖ-ਵੱਖ ਗਲੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਅੰਗਦ ਸਿੰਘ