ਅੰਮਿ੍ਰਤਸਰ, 30 ਦਸੰਬਰ : (ਐਨ ਟੀ) ਸਾਲ 2020 ਜਿਸ ਨੂੰ ਦੁਨੀਆ ਭਰ ਵਿਚ ਮਾਰੂ ਕੋਵਿਡ -19 ਵਾਇਰਸ ਕਰਕੇ ਯਾਦ ਕੀਤਾ ਜਾਵੇਗਾ, ਦੌਰਾਨ ਜ਼ਿਲਾ ਪ੍ਰਸ਼ਾਸਨ ਡਿਪਟੀ ਕਮਿਸਨਰ ਸ: ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਲੋਕਾਂ ਨੂੰ ਇਸ ਘਾਤਕ ਵਾਇਰਸ ਤੋਂ ਬਚਾਉਣ ਲਈ ਉਮੀਦ, ਸਦਭਾਵਨਾ, ਵਿਕਾਸ ਅਤੇ ਮਨੁੱਖੀ ਅਹਿਸਾਸ ਦੀ ਕਿਰਨ ਜਗਾਉਣ ਵਿਚ ਸਫਲ ਰਿਹਾ। ਜਿਲਾ ਪ੍ਰਸਾਸ਼ਨ ਵੱਲੋਂ ਮੁਸ਼ਕਲ ਹਾਲਾਤਾਂ ਦਾ ਮੁਕਾਬਲਾ ਕਰਦਿਆਂ ਜਿਥੇ ਇਹ ਯਕੀਨੀ ਬਣਾਇਆ ਕਿ ਲੋਕ ਵਾਇਰਸ ਦਾ ਸ਼ਿਕਾਰ ਨਾ ਹੋ ਜਾਣ ਉਥੇ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਸਲਾਘਾਯੋਗ ਭੂਮਿਕਾ ਨਿਭਾਈ। ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਪ੍ਰਸਾਸਨ ਵੱਲੋਂ ਕੀਤੇ ਗਏ ਯਤਨਾਂ ਦੀ ਹਰੇਕ ਨੇ ਪ੍ਰਸ਼ੰਸਾ ਕੀਤੀ। ਡਿਪਟੀ ਕਮਿਸਨਰ ਦੀ ਅਗਵਾਈ ਹੇਠ ਕਿਵੇਂ ਜਿਲਾ ਪ੍ਰਸਾਸਨ ਦੀ ਪੂਰੀ ਟੀਮ ਲੋਕਾਂ ਦੀ ਭਲਾਈ ਲਈ ਸਭ ਤੋਂ ਅੱਗੇ ਰਹੀ, ਨੂੰ ਵੀ ਲੋਕਾਂ ਵੱਲੋਂ ਖੂਬ ਸਲਾਇਆ ਗਿਆ । ਹਾਲਾਂਕਿ ਪ੍ਰਸਾਸਨ ਦੇ ਕੁਝ ਪ੍ਰਮੁੱਖ ਅਧਿਕਾਰੀ ਵੀ ਕੋਰੋਨਾ ਪੋਜ਼ੀਟਿਵ ਹੋ ਗਏ ਸਨ ਪਰ ਉਨਾਂ ਕੋਵਿਡ-19 ਖਿਲਾਫ ਲਗਾਤਾਰ ਲੜਾਈ ਲੜੀ ਅਤੇ ਇਸ ਤੋਂ ਲੋਕਾਂ ਦਾ ਬਚਾਅ ਯਕੀਨੀ ਬਣਾਇਆ। ਲੋਕਾਂ ਨਾਲ ਸਿੱਧੀ ਸਾਂਝ ਪਾਉਂਦਿਆਂ ਡਿਪਟੀ ਕਮਿਸਨਰ ਵੱਲੋਂ ਹਰ ਹਫਤੇ ਉਨਾਂ ਨਾਲ ਕੋਵਿਡ -19 ਮਹਾਂਮਾਰੀ ਬਾਰੇ ਜਾਗਰੂਕ ਕਰਨ, ਵਿਸਵਾਸ ਅਤੇ ਅਪਣੇਪਨ ਦੀ ਭਾਵਨਾ ਪੈਦਾ ਕਰਨ ਲਈ ਗੱਲਬਾਤ ਕੀਤੀ ਗਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਰਕੇ ਬੁੱਧਵਾਰ ਸਵੇਰੇ 10 ਵਜੇ ਤੋ ਬਾਅਦ ਦੁਪਿਹਰ 1 ਵਜੇ ਤੱਕ ਆਪਣੇ ਦਫਤਰ ਵਿਖੇ ਲੋਕਾਂ ਨਾਲ ਨਿੱਜੀ ਤੋਰ ਤੇ ਮਿਲ ਕੇ ਉਨਾਂ ਦੀਆਂ ਮੁਸਕਲਾਂ ਦਾ ਨਿਪਟਾਰਾ ਕੀਤਾ ਗਿਆ। ਕੋਵਿਡ -19 ਦੇ ਗੰਭੀਰ ਮਰੀਜਾਂ ਲਈ ਮਿਆਰੀ ਇਲਾਜ ਨੂੰ ਯਕੀਨੀ ਬਣਾਉਣ ਲਈ ਸਿਹਤ ਸੰਭਾਲ ਸਬੰਧੀ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੇ ਉਦੇਸ ਨਾਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਡਿਪਟੀ ਕਮਿਸਨਰ ਨੇ ਇਹ ਵੀ ਯਕੀਨੀ ਬਣਾਇਆ ਕਿ ਸਰਕਾਰੀ ਮੈਡੀਕਲ ਕਾਲਜ ਵਿਖੇ 8 ਸਾਲ ਤੋਂ ਬੰਦ ਪਏ ਆਕਸੀਜਨ ਪਲਾਂਟ ਨੂੰ ਮੁੜ ਸ਼ੁਰੂ ਕਰਵਾਇਆ ਗਿਆ। ਇਸ ਤੋਂ ਪਹਿਲਾਂ ਆਕਸੀਜਨ ਲਈ ਸਿਲੰਡਰਾਂ ਤੇ ਨਿਰਭਰ ਹੋਣਾ ਪੈਂਦ ਸੀ ਪ੍ਰੰਤੂ ਇਸ ਪਲਾਂਟ ਦੇ ਚਾਲੂ ਹੋਣ ਨਾਲ ਸਿਲੰਡਰਾਂ ਤੇ ਨਿਰਭਰਤਾ ਘੱਟ ਹੋਈ। ਇਸੇ ਤਰਾਂ ਪ੍ਰਸਾਸਨ ਨੇ ਪੇਂਡੂ ਖੇਤਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸਮਾਰਟ ਵਿਲੇਜ ਕੰਪੇਨ ਫੇਜ਼ -1 ਅਧੀਨ 182.16 ਕਰੋੜ ਰੁਪਏ ਦੀ ਲਾਗਤ ਨਾਲ ਗਰਾਮ ਪੰਚਾਇਤਾਂ ਦੇ 566 ਪਿੰਡਾਂ ਨੰੂ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ 704 ਵਿਕਾਸ ਪ੍ਰੋਜੈਕਟ ਸੁਰੂ ਕੀਤੇ ਹਾਨ ਜਿੰਨਾਂ ਵਿਚੋਂ 651 ਵਿਕਾਸ ਦੇ ਕਾਰਜ ਮੁਕੰਮਲ ਹੋ ਚੁੱਕ ਹਨ ਅਤੇ 51 ਵਿਕਾਸ ਕਾਰਜਾਂ ਤੇ ਕੰਮ ਚੱਲ ਰਿਹਾ ਹੈ, ਜਿਨਾਂ ਵਿਚ ਸੜਕਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ, ਸਟ੍ਰੀਟਲਾਈਟ ਸਿਸਟਮ, ਨਵੀਆਂ ਸੀਵਰੇਜ ਲਾਈਨਾਂ ਪਾਉਣੀਆਂ, ਥਾਪਰ ਮਾਡਲ ਛੱਪੜਾਂ ਦੀ ਸਥਾਪਨਾ, ਇੰਟਰਲਾਕਿੰਗ ਟਾਈਲਾਂ, ਸਮਸਾਨਘਾਟਾਂ ਵਿਚ ਸੈੱਡ, ਠੋਸ ਕੂੜਾ ਪ੍ਰਬੰਧਨ, ਸੀਵਰੇਜ ਵੇਸਟ ਦਾ ਨਿਪਟਾਰਾ, ਪੰਚਾਇਤ ਘਰਾਂ ਦੀ ਉਸਾਰੀ, ਨਵੇਂ ਖੇਡ ਮੈਦਾਨ, ਕਮਿਊਨਿਟੀ ਸੈਂਟਰ ਅਤੇ ਹੋਰ ਬਹੁਤ ਸਾਰੇ ਕਾਰਜ ਸ਼ਾਮਲ ਹਨ, ਸੁਰੂ ਕੀਤੇ ਗਏ ਹਨ। ਇਸੇ ਤਰਾਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮੁੱਢਲੀਆਂ ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਦੇ ਇਰਾਦੇ ਨਾਲ ਪ੍ਰਸਾਸਨ ਨੇ 168 ਹੈਲਥ ਐਂਡ ਵੈਲਨੈੱਸ ਸੈਂਟਰ (ਤੰਦਰੁਸਤ ਪੰਜਾਬ ਸਿਹਤ ਕੇਂਦਰ)ਅੰਮਿ੍ਰਤਸਰ ਨੂੰ ਵੀ ਸਮਰਪਿਤ ਕੀਤੇ। ਇਹ ਕੇਂਦਰ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਚਲਾਏ ਜਾ ਰਹੇ ਹਨ ਅਤੇ ਵੱਖ-ਵੱਖ ਗੈਰ-ਸੰਚਾਰੀ ਰੋਗਾਂ ਜਿਵੇਂ ਕੈਂਸਰ, ਸੂਗਰ, ਦਿਲ ਦੀਆਂ ਬਿਮਾਰੀਆਂ ਅਤੇ ਹੋਰ, ਦਾ ਇਲਾਜ ਕਰ ਰਹੇ ਹਨ। ਲੋਕਾਂ ਦੀਆਂ ਮੁਸਕਲਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਿਲਾ ਪ੍ਰਸਾਸਨ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸਨਰ ਦੀ ਅਗਵਾਈ ਹੇਠ ਬਾਕਾਇਦਾ ਖੇਤਰ ਦੇ ਦੌਰੇ ਵੀ ਕੀਤੇ ਗਏ। ਡਿਪਟੀ ਕਮਿਸਨਰ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਬੀਤੇ ਸਾਲ ਕਈ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਲੋਕਾਂ ਦੀਆਂ ਮੁਸਕਲਾਂ ਦਾ ਤੁਰੰਤ ਹੱਲ ਕੀਤਾ ਗਿਆ। ਸਰਕਾਰੀ ਦਫਤਰਾਂ ਦੇ ਬਿਹਤਰ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਮਨਰੋਥ ਨਾਲ ਜਿਲਾ ਪ੍ਰਸਾਸਨ ਵੱਲੋਂ ਦਫਤਰਾਂ ਵਿੱਚ ਅਚਨਚੇਤ ਚੈਕਿੰਗ ਵੀ ਕੀਤੀ ਗਈ। ਜ਼ਿਲਾ ਪ੍ਰਸਾਸਨ ਨੂੰ ਰਾਜ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਜਿਵੇਂ ਸਮਾਰਟ ਵਿਲੇਜ ਕੰਪੇਨ, ਪੰਜਾਬ ਸਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ, ਪੰਜਾਬ ਸਹਿਰੀ ਆਵਾਸ ਯੋਜਨਾ, ਗਾਰਡੀਅਨ ਆਫ ਗਵਰਨੈਂਸ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ (ਐਮਜੀਐਸਵੀਵਾਈ), ਕਿਸਾਨੀ ਕਰਜਾ ਮੁਆਫੀ ਸਕੀਮ ਅਤੇ ਹੋਰ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦਾ ਮਾਣ ਵੀ ਹਾਸਲ ਹੈ। ਜਿਲਾ ਪ੍ਰਸਾਸਨ ਦੇ ਠੋਸ ਯਤਨਾਂ ਸਦਕਾ ਜ਼ਿਲੇ ਵਿੱਚ ਲਗਭਗ 608054 ਮੀਟਿ੍ਰਕ ਟਨ ਝੋਨਾ ਅਤੇ ਕਰੀਬ 450100 ਮੀਟਿ੍ਰਕ ਟਨ ਕਣਕ ਦੀ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਖਰੀਦ ਕੀਤੀ ਗਈ। ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਹ ਯਕੀਨੀ ਬਣਾਉਣ ਲਈ ਡਿਪਟੀ ਕਮਿਸਨਰ ਅਤੇ ਜਿਲਾ ਪ੍ਰਸਾਸਨ ਦੇ ਹੋਰ ਅਧਿਕਾਰੀਆਂ ਵੱਲੋਂ ਜਿਲੇ ਵਿਚਲੇ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ ਅਤੇ ਇਸ ਵਿਆਪਕ ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਇੱਕ ਪ੍ਰਭਾਵਸ਼ਾਲੀ ਪ੍ਰਣਾਲੀ ਵਿਕਸਿਤ ਕੀਤੀ ਗਈ। ਕੋਵਿਡ-19 ਦੇ ਮੱਦੇਨਜ਼ਰ ਅਨਾਜ ਦੀ ਖਰੀਦ ਦੌਰਾਨ ਅਨਾਜ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖੀ ਗਈ । ਮੰਡੀਆਂ ਵਿਚ 30*30 ਫੁੱਟ ਦੇ ਅਨਾਜ ਗਰਿੱਡ ਦੀ ਨਿਸਾਨਦੇਹੀ ਕੀਤੀ ਗਈ, ਜਿਸ ਵਿਚ ਹਰੇਕ ਕਿਸਾਨ ਆਪਣੀ ਫਸਲ ਨੂੰ ਉਤਾਰਨਗੇ ਤਾਂ ਜੋ ਸਮਾਜਿਕ ਦੂਰੀ ਬਣਾਈ ਰਹੇ।ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿਚ ਆਪਣੇ ਦੌਰੇ ਦੋਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਉਨਾਂ ਦਾ ਨਿਪਟਾਰਾ ਵੀ ਕੀਤਾ ਗਿਆ। ਇਸੇ ਤਰਾਂ ਕੈਪਟਨ ਸਰਕਾਰ ਦੀ ਪਹਿਲਕਦਮੀ 'ਤੇ ਜਿਲਾ ਪ੍ਰਸਾਸਨ ਵੱਲੋਂ ਜ਼ਿਲੇ ਵਿੱਚ ਸੈਕੰਡਰੀ ਦੇ 419 ਅਤੇ ਪ੍ਰਾਇਮਰੀ ਦੇ 822 ਸਮਾਰਟ ਸਕੂਲ ਵੀ ਸਮਰਪਿਤ ਕੀਤੇ ਗਏ ਹਨ, ਜਿਨਾਂ ਦਾ ਮੰਤਵ ਅੰਮਿ੍ਰਤਸਰ ਵਿਚ ਡਿਜੀਟਲ ਸਾਖਰਤਾ ਅਤੇ ਆਨਲਾਈਨ ਕਲਾਸਾਂ ਨੂੰ ਉਤਸਾਹਿਤ ਕਰਨਾ ਹੈ। ਸਾਡੀਆਂ ਆਉਣ ਵਾਲੀਆਂ ਪੀੜੀਆਂ ਅਤੇ ਉਨਾਂ ਦੀ ਭਲਾਈ ਲਈ ਨਿਰਵਿਘਨ ਸਹਿਯੋਗ ਜਾਰੀ ਰੱਖਣ ਵਾਸਤੇ ਇਸ ਸਾਲ ਚਾਰਦੀਵਾਰੀ, ਰੰਗਦਾਰ ਫਰਨੀਚਰ, ਪ੍ਰੋਜੈਕਟਰ, ਪ੍ਰਯੋਗਸਾਲਾਵਾਂ ਅਤੇ ਖੇਡ ਮੈਦਾਨ ਵਰਗੀਆਂ ਸਹੂਲਤਾਂ ਵਾਲੇ ਕੁੱਲ 1241 ਸਮਾਰਟ ਸਕੂਲ ਬਣਾਏ ਗਏ ਹਨ। ਆਖਰਕਾਰ, ਭਵਿੱਖ ਅੱਜ ਦੀਆਂ ਚੁਣੌਤੀਆਂ ਨਾਲੋਂ ਹਮੇਸਾ ਰੌਸ਼ਨ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੋਰਾਨ ਸਿੱਖਿਆ ਵਿਭਾਗ ਵਲੋ ਬੱਚਿਆਂ ਨੂੰ ਪੜਾਈ ਨਾਲ ਜੋੜਨ ਲਈ ਆਨਲਾਈਨ ਸਿੱਖਿਆ ਵੀ ਮੁਹੱਈਆ ਕਰਵਾਈ ਗਈ ਹੈ ਅਤੇ ਪੰਜਾਬ ਸਰਕਾਰ ਵਲੋ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਲਈ ਮੋਬਾਇਲ ਫੋਨ ਵੀ ਦਿੱਤੇ ਗਏ ਹਨ।
ਸਾਲ 2020 ਵਿੱਚ ਕੋਵਿਡ ਸੰਕਟ ਦਰਮਿਆਨ ਪ੍ਰਸ਼ਾਸਨ ਨੇ ਜਗਾਈ ਉਮੀਦ, ਸਦਭਾਵਨਾ ਅਤੇ ਵਿਕਾਸ ਦੀ ਕਿਰਨ - ਨਵੇ ਸਾਲ 2021 ਵਿਚ ਜ਼ਿਲਾ ਵਾਸੀਆਂ ਨੂੰ ਮਿਲੇਗੀ ਕਰੋਨਾ ਵੈਕਸੀਨ

Posted by
NawanshahrTimes.Com