ਇਸਤਰੀ ਜਾਗ੍ਰਿਤੀ ਮੰਚ ਵਲੋਂ ਕਿਸਾਨਾਂ ਦੇ ਹੱਕ ਵਿਚ ਇੱਕ ਦਿਨ ਦੀ ਭੁੱਖ ਹੜਤਾਲ
ਨਵਾਂਸ਼ਹਿਰ 14 ਦਸੰਬਰ -(ਐਨ.ਟੀ.ਬਿਊਰੋ) ਅੱਜ ਇਸਤਰੀ ਜਾਗ੍ਰਿਤੀ ਮੰਚ ਨੇ ਡੀ. ਸੀ ਦਫਤਰ ਅੱਗੇ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿਚ ਪੂਰੇ ਦਿਨ ਲਈ ਭੁੱਖ ਹੜਤਾਲ ਰੱਖੀ । ਬੀਬੀਆਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਤੇ ਬੈਠੀਆਂ ਸਨ, ਜਿਹਨਾਂ ਵਿਚ ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਸਾਰਾ ਸਿੱਧੂ, ਗੁਰਬਖਸ਼ ਕੌਰ ਵੜੈਚ, ਕੁਲਵਿੰਦਰ ਕੌਰ, ਬਲਵੀਰ ਕੌਰ ਸੰਘਾ ਅਤੇ ਗੁਰਦੇਵ ਕੌਰ ਸ਼ਾਮਲ ਸਨ । ਇਸ ਮੌਕੇ ਬੀਬੀ ਗੁਰਬਖਸ਼ ਕੌਰ ਸੰਘਾ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਲੜ ਰਹੇ ਕਿਸਾਨਾਂ ਨਾਲ ਪੂਰੀ ਤਰ੍ਹਾਂ ਖੜੀ ਹੈ । ਉਹਨਾਂ ਨੇ ਮੋਦੀ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਸਰਕਾਰ ਹੁਣ ਕਿਸਾਨਾਂ ਦਾ ਹੋਰ ਇਮਤਿਹਾਨ ਲੈਣਾਂ ਬੰਦ ਕਰਕੇ ਉਹਨਾਂ ਦੀਆਂ ਪੂਰੀਆਂ ਮੰਗਾਂ ਮੰਨੇ ।ਉਹਨਾਂ ਆਖਿਆ ਕਿ ਦੇਸ਼ ਦਾ ਹਰ ਵਰਗ ਕਿਸਾਨਾਂ ਦੇ ਨਾਲ ਉੱਠ ਖਲੋਤਾ ਹੈ ਹੁਣ ਇਸ ਲੜਾਈ ਦੀ ਜਿੱਤ ਯਕੀਨੀ ਹੈ ।