ਬੀ.ਡੀ.ਪੀ.ਓ ਦਫਤਰ ਜੰਡਿਆਲਾ ਗੁਰੂ ਵਿਖੇ ਲਗਾਇਆ ਗਿਆ ਸਵੈ ਰੋਜਗਾਰ ਮੇਲਾ: 40 ਪ੍ਰਾਰਥੀਆਂ ਨੂੰ ਮੌਕੇ ਤੇ ਹੀ ਕਰਵਾਇਆ ਗਿਆ ਲੋਨ ਮੁਹੱਈਆ 

ਅੰਮ੍ਰਿਤਸਰ 10 ਦਸੰਬਰ :- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਬੀ.ਡੀ.ਪੀ.ਓ ਦਫਤਰ ਜੰਡਿਆਲਾ ਗੁਰੂ ਵਿਖੇ ਦੂਸਰਾ ਰੋਜਗਾਰ ਮੇਲਾ ਲਗਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਨੇ ਦੱਸਿਆ ਕਿ ਇਸ ਮੇਲੇ ਵਿੱਚ ਲਗਭਗ 150 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ। ਜਿਨਾਂ ਵਿੱਚੋਂ 40 ਪ੍ਰਾਰਥੀਆਂ ਦੀਆਂ ਅਰਜੀਆਂ ਨੂੰ ਮੌਕੇ ਤੇ ਪ੍ਰਵਾਨ ਕਰਕੇ ਲੋਨ ਮੁਹੱਈਆ ਕਰਵਾਏ ਗਏ। ਇਸ ਸਵੈ ਰੋਜਗਾਰ ਮੇਲੇ ਵਿੱਚ ਅੰਮ੍ਰਿਤਸਰ ਜਿਲੇ ਦੇ ਸਰਕਾਰੀ/ ਪ੍ਰਾਈਵੇਟ ਬੈਂਕਾਂ ਅਤੇ ਸਵੈ ਰੋਜਗਾਰ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ। ਰੋਜਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ਼੍ਰੀ ਵਿਕਰਮਜੀਤ ਨੇ ਦੱਸਿਆ ਕਿ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਐਲ.ਡੀ.ਐਮ ਦੇ ਸਹਿਯੋਗ ਨਾਲ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਲਗਭਗ 3750 ਪ੍ਰਾਰਥੀਆਂ ਨੂੰ ਲੋਨ ਮੁਹੱਈਆ ਕਰਵਾਏ ਗਏ ਹਨ। ਉਨਾਂ ਇਹ ਵੀ ਦੱਸਿਆ ਕਿ ਅਗਲਾ ਸਵੈ ਰੋਜਗਾਰ ਮੇਲਾ 11 ਦਸੰਬਰ 2020 ਨੂੰ ਬੀ.ਡੀ.ਪੀ.ਓ ਦਫਤਰ ਰਈਆ ਵਿਖੇ ਲਗਾਇਆ ਜਾਵੇਗਾ। ਉਨਾਂ ਜਿਲੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਵੈ ਰੋਜਗਾਰ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ ਅਤੇ ਪੰਜਾਬ ਸਰਕਾਰ ਦੀਆਂ ਸਵੈ ਰੋਜਗਾਰ ਨਾਲ ਸਬੰਧਤ ਸਕੀਮਾਂ ਦਾ ਪੂਰਾ ਲਾਭ ਲੈ ਸਕਣ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨੇ ਸਵੈ ਰੋਜਗਾਰ ਮੇਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਡਿਪਟੀ ਡਾਇਰੈਕਟਰ ਸ਼੍ਰੀ ਵਿਕਰਮਜੀਤ, ਡਿਪਟੀ ਸੀ.ਈ.ਓ ਸਤਿੰਦਰ ਸਿੰਘ ਅਤੇ ਐਲ.ਡੀ.ਐਮ ਸ਼੍ਰੀ ਪ੍ਰਿਤਪਾਲ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਕੈਪਸ਼ਨ : ਰੋਜਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ਼੍ਰੀ ਵਿਕਰਮਜੀਤ ਪ੍ਰਾਰਥੀਆਂ ਨੂੰ ਲੋਨ ਮੁਹੱਈਆ ਦੇ ਪ੍ਰਵਾਨਗੀ ਪੱਤਰ ਸੌਂਪਦੇ ਹੋਏ