8 ਯਾਤਰੀ ਪਾਏ ਗਏ ਪਾਜਟਿਵ, ਡਾਕਟਰੀ ਅਮਲੇ ਨੇ ਸਾਰੀ ਰਾਤ ਜਾਗ ਕੇ ਪੂਰਾ ਕੀਤਾ ਕੰਮ
ਅੰਮਿ੍ਰਤਸਰ, 22 ਦਸੰਬਰ (ਐਨ ਟੀ)-ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਦੱਸਿਆ ਕਿ ਲੰਦਨ ਤੋਂ ਬੀਤੀ ਰਾਤ ਅੰਮਿ੍ਰਤਸਰ ਲਈ ਆਈ ਉਡਾਨ ਵਿਚ ਆਏ 264 ਯਾਤਰੀਆਂ ਦੇ ਆਰ ਟੀ ਪੀ ਸੀ ਆਰ ਟੈਸਟ ਕੀਤੇ ਗਏ ਹਨ, ਜਿਸ ਵਿਚੋਂ 8 ਯਾਤਰੀ ਪਾਜਟਿਵ ਪਾੲੈ ਗਏ ਹਨ ਜਿੰਨਾਂ ਵਿੱਚੋਂ 6 ਪੁਰਸ਼ ਅਤੇ 2 ਮਹਿਲਾਵਾ ਹਨ। ਇਨ੍ਹਾਂ ਪਾਜਟਿਵ ਪਾਏ ਗਏ ਯਾਤਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਸਟੀਟਿਊਸ਼ਨਲ ਕੁਆਰਟੀਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਲੰਦਨ ਵਿਚ ਫੈਲੇ ਕੋਰਨਾ ਦੇ ਨਵੇਂ ਸੰਸਕਰਣ ਕਾਰਨ ਕੇਂਦਰ ਸਰਕਾਰ ਵੱਲੋਂ ਲੰਦਨ ਤੋਂ ਹਵਾਈ ਸੇਵਾ 31 ਦਸੰਬਰ ਤੱਕ ਬੰਦ ਕਰ ਦਿੱਤੀ ਗਈ ਹੈ, ਪਰ ਇਹ ਜਹਾਜ਼ ਉਸ ਵੇਲੇ ਤੱਕ ਲੰਦਨ ਤੋਂ ਉਡਾਨ ਭਰ ਚੁੱਕਾ ਹੋਣ ਕਾਰਨ ਇਸ ਦੇ ਸਾਰੇ ਯਾਤਰੀਆਂ ਦੇ ਆਰ ਟੀ ਪੀ ਸੀ ਆਰ ਟੈਸਟ ਕਰਵਾਉਣ ਦੀਆਂ ਹਦਾਇਤਾਂ ਕੇਂਦਰ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਸਨ, ਜਿਸ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਵਾਈ ਅੱਡੇ ਉਤੇ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ। ਉਨਾਂ ਦੱਸਿਆ ਕਿ ਇਸ ਕੰਮ ਲਈ 4 ਟੀਮਾਂ ਹਵਾਈ ਅੱਡੇ ਉਤੇ ਤਾਇਨਾਤ ਕੀਤੀਆਂ ਗਈਆਂ, ਜਿੰਨਾ ਨੇ ਸਾਰੀ ਰਾਤ ਨਿੰਰਤਰ ਟੈਸਟਿੰਗ ਦਾ ਕੰਮ ਕੀਤਾ, ਪਰ ਟੈਸਟ ਦੀ ਇਹ ਪ੍ਰੀਕ੍ਰਿਆ ਜੋ ਕਿ ਅੰਦਾਜ਼ਨ 24 ਘੰਟੇ ਦਾ ਸਮਾਂ ਲੈ ਲੈਂਦੀ ਹੈ, ਨੂੰ 12-13 ਘੰਟਿਆਂ ਵਿਚ ਪੂਰਾ ਕੀਤਾ ਹੈ। ਉਨਾਂ ਸਿਹਤ ਵਿਭਾਗ ਵੱਲੋਂ ਕੋਰੋਨਾ ਕਾਲ ਵਿਚ ਲਗਾਤਾਰ ਕੀਤੀ ਜਾ ਰਹੀ ਅਣਥੱਕ ਸੇਵਾ ਦੀ ਸਰਾਹਨਾ ਕਰਦੇ ਕਿਹਾ ਕਿ ਸਾਡੇ ਡਾਕਟਰ ਤੇ ਹੋਰ ਅਮਲਾ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਅ ਰਿਹਾ ਹੈ। ਉਨਾਂ ਕਿਹਾ ਕਿ ਇਸ ਕੰਮ ਵਿਚ ਕਿਧਰੇ ਕੋਈ ਕੁਤਾਹੀ ਨਹੀਂ ਹੋਈ, ਪਰ ਕਿਉਂਕਿ ਮੁਸਾਫਰਾਂ ਨੂੰ ਆਪਣੀ ਮੰਜਿਲ ਉਤੇ ਛੇਤੀ ਜਾਣ ਦੀ ਕਾਹਲ ਹੁੰਦੀ ਹੈ, ਸੋ ਉਸ ਵਿਚ ਵਿਘਨ ਪਿਆ ਹੋਣ ਕਾਰਨ ਮੁਸਾਫਰ ਵੀ ਕਾਹਲੇ ਪਏ। ਉਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦੀ ਮਨਸ਼ਾ ਕਿਸੇ ਨੂੰ ਪਰੇਸ਼ਾਨ ਕਰਨ ਦੀ ਨਹੀ ਹੁੰਦੀ, ਪਰ ਆਪਣੇ ਨਾਗਰਿਕਾਂ ਨੂੰ ਕੋਰੋਨਾ ਦੇ ਨਵੇਂ ਖ਼ਤਰੇ ਤੋਂ ਬਚਾਉਣ ਵਿਚ ਕੋਈ ਕੁਤਾਹੀ ਨਹÄ ਵਰਤੀ ਜਾ ਸਕਦੀ। ਇਸ ਲਈ ਬਿਨਾਂ ਆਰ ਟੀ ਪੀ ਸੀ ਆਰ ਟੈਸਟ ਦੀ ਰਿਪੋਰਟ ਦੇ ਮੁਸਾਫਿਰਾਂ ਨੂੰ ਜਾਣ ਦੀ ਆਗਿਆ ਨਹੀ ਸੀ ਦਿੱਤੀ ਜਾ ਸਕਦੀ। ਦੱਸਣਯੋਗ ਹੈ ਕਿ ਐਸ:ਡੀ:ਐਮ ਅਜਨਾਲਾ ਸ੍ਰੀ ਦੀਪਕ ਭਾਟੀਆ ਦੀ ਅਗਵਾਈ ਹੇਠ ਮੈਡੀਕਲ ਟੀਮਾਂ ਵੱਲੋਂ ਪੂਰੀ ਰਾਤ ਯਾਤਰੀਆਂ ਦੇ ਟੈਸਟ ਕੀਤੇ ਗਏ ਅਤੇ ਕਿਸੇ ਵੀ ਯਾਤਰੀ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ।