ਨਵਾਂਸ਼ਹਿਰ 20 ਦਸੰਬਰ 2020 :-(ਐਨ ਟੀ) ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਇੰਗਲਿਸ਼ ਬੂਸਟਰ ਕਲੱਬਜ਼ ਦੀ ਸੁਰੂ ਕੀਤੀ ਨਿਵੇਕਲੀ ਪਹਿਲ ਨੂੰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦਾ ਸਬੂਤ ਜਿਲ੍ਹੇ ਦੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾ ਦੇ ਵਿਦਿਆਰਥੀਆਂ ਦੀਆਂ ਆਪਣੇ ਮੇਹਨਤੀ ਅਤੇ ਸਮੱਰਥ ਅਧਿਆਪਕਾਂ ਦੀ ਅਗਵਾਈ ਵਿੱਚ ਬਣਾਈਆਂ ਇੰਗਲਿਸ਼ ਸਪੀਕਕਿੰਗ ਦੀਆਂ ਵੀਡੀਓਜ਼ ਦੀ ਮੁੱਖ ਦਫਤਰ ਵੱਲੋਂ ਪ੍ਰਸ਼ੰਸਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਇਥੇ ਹੀ ਬਸ ਨਹੀ ਜਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਵੱਲੋਂ ਅੱਪਰ –ਪ੍ਰਾਇਮਰੀ ਅਧਿਆਪਕਾਂ ਨਾਲ ਇੰਗਲਿਸ਼ ਬੂਸਟਰ ਕਲੱਬਜ਼ ਤਹਿਤ ਵਰਚੂਅਲ ਮੀਟਿੰਗਜ਼ ਵਿੱਚ ਨਾ ਸਿਰਫ ਸ਼ਮੂਲੀਅਤ ਕੀਤੀ ਗਈ ਬਲਕਿ ਆਪਣੇ ਇੰਗਲਿਸ਼ ਸਪੀਕਿੰਗ ਸਕਿਲਜ਼ ਦਾ ਲੋਹਾ ਮਨਵਾਇਆ ਗਿਆ। ਜਿਲ੍ਹਾ ਸਿੱਖਿਆ ਅਫਸ਼ਰ (ਐ.ਸਿ) ਪਵਨ ਕੁਮਾਰ ਵੱਲੋਂ ਇਹਨਾਂ ਅਧਿਆਪਕਾਂ ਦੀ ਲਗਨ,ਮਿਹਨਤ ਅਤੇ ਕਾਰਜ਼ਕੁਸ਼ਲਤਾ ਦਾ ਸਨਮਾਨ ਕਰਨ ਲਈ ਇਹਨਾਂ ਅਧਿਆਪਕਾਂ ਨੂੰ ੳੱਚੇਚੇ ਤੌਰ ਤੇ ਪ੍ਰਸੰਸਾ ਪੱਤਰ ਦਿੱਤੇ ਗਏ। ਉਹਨਾਂ ਕਿਹਾ ਕਿ ਅਜਿਹੇ ਅਧਿਆਪਕ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਕੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾ ਰਹੇ ਹਨ। ਅਧਿਆਪਕਾਂ ਨੇ ਆਪਣੀ ਮਿਹਨਤ,ਲਗਨ ਅਤੇ ਸਮੱਰਪਣ ਦੀ ਭਾਵਨਾ ਸਦਕਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸ਼ਰ (ਐ.ਸਿ) ਛੋਟੂ ਰਾਮ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਅਪਾਰ ਪ੍ਰਤਿਭਾ ਅਤੇ ਕੁਸ਼ਲਤਾ ਹੈ ਜੇਕਰ ਇਸ ਨੂੰ ਨਿਖਾਰਣ ਵਾਲੇ ਮਿਹਨਤੀ ਅਤੇ ਯੋਗ ਅਧਿਆਪਕ ਹੋਣ ਤਾਂ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਦੇ ਹਨ। ਸਾਡੇ ਜਿਲ੍ਹੇ ਦੇ ਅਧਿਆਪਕਾਂ ਨੇ ਆਪਣੀ ਸਿਰਜਾਣਤਮਕ ਸ਼ਕਤੀ,ਸੂਝ ਅਤੇ ਲਗਨ ਨਾਲ ਨਾ ਸਿਰਫ ਵਿਿਦਆਰਥੀਆਂ ਦੀ ਲੁਕੀ ਹੋਈ ਪ੍ਰਤਿਭਾ ਅਤੇ ਕੁਸ਼ਲਤਾ ਨੂੰ ਨਿਖਾਰਣ ਵਿੱਚ ਕਾਮਯਾਬ ਹੋਏ ਹਨ ਸਗੋਂ ਆਪਣੇ ਆਪ ਨੂੰ ਵੀ ਸਮੇਂ ਦੇ ਹਾਨੀ ਬਣਾਉਣ ਲਈ ਤੱਤਪਰ ਹਨ। ਪ੍ਰੰਸ਼ਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿੱਚ ਆਸ਼ੂ ਕਾਲੀਆ ਸਪਸ ਪੁੰਨੂ ਮਜ਼ਾਰਾ, ਮਨਜਿੰਦਰ ਸਿੰਘ ਸਪਸ ਸੈਦਪੁਰ ਕਲਾਂ, ਸ਼ੀਤਲ ਸਪਸ ਮਾਹਿਲ ਖੁਰਦ, ਨਾਗੇਸ਼ ਕੁਮਾਰ ਸਪਸ ਰੁੜਕੀ ਕਲਾਂ, ਸਵਿਤਾ ਕਲੇਰ ਸਪਸ ਖੋਥੜਾ, ਰਾਜ ਕੁਮਾਰ ਸਪਸ ਗੜੀ ਭਾਰਟੀ, ਨਿਰਮਲ ਕੌਰ ਸਪਸ ਮੂਸਾਪੁਰ, ਸਪਨਾ ਸਪਸ ਟਕਾਰਲਾ, ਸੰਦੀਪ ਕੌਰ ਸਪਸ ਖੋਥੜਾਂ, ਪਰਮਜੀਤ ਕੌਰ ਸਪਸ ਲੰਗੇਰੀ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਵੀਡੀਓਜ਼ ਲਈ ਗਾਈਡ ਕਰਨ ਲਈ ਅਤੇ ਨਿਤਾਸ਼ਾ ਦੱਤਾ ਸਪਸ ਹਿਆਤਪੁਰ ਰੁੜਕੀ, ਪ੍ਰਭਜੋਤ ਕੌਰ ਸਪਸ ਨਾਨੋਵਾਲ ਕੰਢੀ,ਅੰਜੂ ਭੱਲਾ ਸਪਸ ਪੂਨੀਆ, ਨੀਲਮ ਭਾਟੀਆ ਸਪਸ ਗੜਸ਼ੰਕਰ ਰੋਡ ਅਤੇ ਸੰਦੀਪ ਰਾਣਾ ਸਪਸ ਸ਼ੇਖੂਪੁਰ ਨੁੰ ਇੰਗਲਿਸ਼ ਵਰਚੂਅਲ ਮੀਟਿੰਗਜ਼ ਵਿੱਚ ਪਰੈਜ਼ਨਟੇਸ਼ਨ ਦੇਣ ਲਈ ਸ਼ਾਮਿਲ ਸਨ। ਇਸ ਮੌਕੇ ਕੌਆਰਡੀਨੇਟਰ ਸਤਨਾਮ ਸਿੰਘ, ਗੁਰਦਿਆਲ ਸਿੰਘ ਸ਼ੌਸ਼ਲ ਮੀਡੀਆ ਕੋਆਰਡੀਨੇਟਰ, ਨੀਲ ਕਮਲ ਸਹਾਇਕ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਹਾਜ਼ਰ ਸਨ।
ਕੈਪਸ਼ਨ: ਹੋਣਹਾਰ ਅਧਿਆਪਕਾਂ ਨੂੰ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਅਤੇ ਹੋਰ ਸਨਮਾਨਿਤ ਕਰਦੇ ਹੋਏ