ਐਨ.ਪੀ.ਐਲ. ਨੇ ਆਪਣੇ ਗੁਆਂਢੀਆਂ ਦੀ ਜ਼ਿੰਦਗੀ ਨੂੰ ਛੂਹਿਆ:
ਅਠਾਰਾਂ ਹੋਰ ਪਰਿਵਾਰਾਂ ਨੂੰ ਸ਼ਗਨ ਸਕੀਮ ਅਧੀਨ ਦਿਤੀ ਵਿੱਤੀ ਸਹਾਇਤਾ
ਰਾਜਪੁਰਾ (ਪਟਿਆਲਾ): ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਪਰਿਵਾਰਾਂ ਦੀ ਸਹਾਇਤਾ ਦੇ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ, ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ), ਜੋ ਕਿ 2x700 ਮੈਗਾਵਾਟ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦਾ ਹੈ, ਨੇ ਆਪਣੀ ਸ਼ਗਨ ਸਕੀਮ ਤਹਿਤ ਅਠਾਰਾਂ ਹੋਰ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ । ਸ਼ਗਨ ਸਕੀਮ ਅਧੀਨ ਐਨਪੀਐਲ ਨਵਜੰਮੇ ਬੱਚੀਆਂ ਅਤੇ ਲੜਕੀਆਂ ਦੇ ਵਿਆਹ ਲਈ 21000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ I ਕੋਟਲਾ ਪਿੰਡ ਵਿਖੇ ਆਯੋਜਿਤ ਇਕ ਛੋਟੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸ਼ਗਨ ਸਕੀਮ ਤਹਿਤ 21,000 / - ਰੁਪਏ (ਇਕੀ ਹਜ਼ਾਰ ਰੁਪਏ) ਦੇ ਚੈੱਕ ਪਰਿਵਾਰ ਵਾਲਿਆਂ ਨੂੰ ਸੌਂਪੇ ਗਏ। ਇਸ ਮੌਕੇ ਸ੍ਰੀ ਅਥਰ ਸ਼ਹਾਬ, ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ, "ਨਾਭਾ ਪਾਵਰ ਲਿਮਟਿਡ ਯਤਨਸ਼ੀਲ ਹੈ ਕਿ ਸਮਾਜ ਵਿਚ ਹਾਸ਼ੀਏ 'ਤੇ ਰਹਿਣ ਵਾਲੇ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣ ਅਤੇ ਨਵਜੰਮੇ ਬੱਚੀਆਂ ਲਈ ਵਿੱਤੀ ਸਹਾਇਤਾ ਪ੍ਰਧਾਨ ਕੀਤੀ ਜਾਵੇ।" ਦੋਵੇਂ ਯੋਜਨਾਵਾਂ ਐਨਪੀਐਲ ਦੁਆਰਾ ਚਲਾਈਆਂ ਜਾ ਰਹੀ ਸੀਐਸਆਰ ਪਹਿਲਕਦਮੀਆਂ ਦਾ ਹਿੱਸਾ ਹਨ ਅਤੇ ਹੁਣ ਤੱਕ 2700 ਤੋਂ ਵੱਧ ਪਰਿਵਾਰਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਮਿਲਿਆ ਹੈ। ਇਹ ਚੰਗੇ ਅਤੇ ਜ਼ਿੰਮੇਵਾਰ ਗੁਆਂਢੀ ਬਣਨ ਲਈ ਐਨ ਪੀ ਐਲ ਦੀ ਇਕ ਕੋਸ਼ਿਸ਼ ਹੈ I ਬੁੱਧਵਾਰ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਬਸੰਤਪੁਰਾ ਦੇ ਸੁਖਵਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ, "ਐਨ.ਪੀ.ਐਲ ਦੁਆਰਾ ਦਿੱਤੀ ਗਈ ਮਦਦ ਇੱਕ ਵੱਡੀ ਰਾਹਤ ਵਜੋਂ ਆਈ ਹੈ।" ਉਨ੍ਹਾਂ ਕਿਹਾ ਕਿ ਹੁਣ ਤੱਕ ਪਟਿਆਲਾ ਅਤੇ ਫਤਿਹਗੜ ਸਾਹਿਬ ਜ਼ਿਲ੍ਹਿਆਂ ਦੇ 49 ਪਿੰਡਾਂ ਵਿੱਚ ਕਈ ਪਰਿਵਾਰਾਂ ਨੂੰ ਇਹ ਸਹਾਇਤਾ ਦਾ ਲਾਭ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਐਨ.ਪੀ.ਐਲ ਦੀ ਸੀ.ਐਸ.ਆਰ. ਪਹਿਲਕਦਮੀ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਦੇ 18 ਲੜਕਿਆਂ ਨੂੰ ਡਿਪਲੋਮਾ ਸਰਟੀਫਿਕੇਟ ਵੀ ਸੌਂਪੇ ਗਏ। ਇਨ੍ਹਾਂ ਮੁੰਡਿਆਂ ਨੇ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ (ਐਨ.ਐਸ.ਆਈ.ਸੀ.) ਰਾਜਪੁਰਾ ਵਿਖੇ ਕਰਵਾਏ ਗਏ ਇਲੈਕਟ੍ਰੀਸ਼ੀਅਨ ਲਈ ਇੱਕ ਸਾਲ ਦਾ ਡਿਪਲੋਮਾ ਪ੍ਰੋਗਰਾਮ ਵਿਚ ਟ੍ਰੇਨਿੰਗ ਪ੍ਰਾਪਤ ਕੀਤੀ ਹੈ । ਲੜਕੇ, ਜੋ ਕੋਰਸ ਵਿਚ ਸ਼ਾਮਲ ਹੋਏ ਸਨ, ਹੁਣ ਵਿੱਤੀ ਤੌਰ 'ਤੇ ਸੁਤੰਤਰ ਹੋ ਸਕਦੇ ਹਨ ਅਤੇ ਆਪਣੇ ਆਪ ਨੂੰ ਵੱਖ ਵੱਖ ਸਥਾਪਨਾਵਾਂ ਨਾਲ ਜੋੜ ਕੇ ਆਪਣੀਆਂ ਉੱਦਮੀ ਗਤੀਵਿਧੀਆਂ ਸ਼ੁਰੂ ਕਰ ਸਕਦੇ ਹਨ I ਹਾਲ ਹੀ ਵਿੱਚ, ਐਨ.ਪੀ.ਐਲ ਨੇ ਛੇ ਸਰਕਾਰੀ ਸਕੂਲ ਵਿੱਚ 1200 ਵਿਦਿਆਰਥੀਆਂ ਨੂੰ ਵਿਗਿਆਨ ਕਿੱਟਾਂ ਵੀ ਵੰਡੀਆਂ ਹਨ । ਇਹ ਵਿਗਿਆਨ ਵਿਸ਼ਿਆਂ ਵਿਚ ਵਿਦਿਆਰਥੀਆਂ ਦੀ ਰੁਚੀ ਨੂੰ ਉਤਸ਼ਾਹਤ ਕਰਨ ਲਈ ਕੀਤਾ ਗਿਆ ਹੈ I