ਨਵਾਂਸ਼ਹਿਰ 22 ਦਸੰਬਰ (ਐਨ ਟੀ) ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ ਹੈ। ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਸ ਸੁਖਵਿੰਦਰ ਸਿੰਘ ਥਾਂਦੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੁਆਰਾ ਟਿੱਬੀ ਸਾਹਿਬ, ਭੱਠਾ ਸਾਹਿਬ, ਕੋਤਵਾਲੀ ਸਾਹਿਬ, ਚਮਕੌਰ ਸਾਹਿਬ, ਫਤਿਹਗੜ ਸਾਹਿਬ ਅਤੇ ਗੁਰਦੁਆਰਾ ਮਾਛੀਵਾੜਾ ਸਾਹਿਬ ਦੇ ਦਰਸ਼ਨ ਦੀਦਾਰੇ ਜਥੇ ਦੇ 60 ਮੈਂਬਰ ਵੱਲੋਂ ਕੀਤੇ ਗਏ। ਇਸ ਮੌਕੇ ਅਮਰਜੀਤ ਸਿੰਘ ਖਾਲਸਾ ਅਤੇ ਜਸਪ੍ਰੀਤ ਸਿੰਘ ਜੱਸ ਨੇ ਸਾਹਿਬਜਾਦਿਆਂ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਸਾ ਨਦੀ ਤੇ ਵਿਛੜੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ 7 ਸਾਲ ਦੀ ਉਮਰ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ 5 ਸਾਲ ਦੀ ਉਮਰ ਵਿੱਚ ਗਿਰਫਤਾਰ ਕੀਤੇ ਗਏ ਸਨ। . ਉਹਨਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮਾਤਾ ਜੀ ਨੂੰ ਇਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਅਤੇ ਫਿਰ ਕਈ ਦਿਨਾਂ ਤਕ ਨਵਾਬ ਅਤੇ ਕਾਜੀ ਨੇ ਉਸ ਨੂੰ ਦਰਬਾਰ ਵਿਚ ਬੁਲਾਇਆ ਅਤੇ ਧਰਮ ਬਦਲਣ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਧਮਕੀਆਂ ਦਿੱਤੀਆਂ। ਦੋਵਾਂ ਸਾਹਿਬਜ਼ਾਦੇ ਨੇ ਗਰਜ ਨਾਲ ਉੱਤਰ ਦਿੱਤਾ ਕਿ ਅਸੀਂ ਅਕਾਲ ਪੁਰਖ (ਪ੍ਰਮਾਤਮਾ) ਅਤੇ ਆਪਣੇ ਗੁਰੂ ਪਿਤਾ ਅੱਗੇ ਸਿਰ ਝੁਕਾਉਂਦੇ ਹਾਂ, ਕਿਸੇ ਹੋਰ ਨੂੰ ਸਲਾਮ ਨਹੀਂ ਕਰਦੇ। ਸਾਡੀ ਲੜਾਈ ਅਨਿਆਂ, ਗ਼ਲਤ ਕੰਮਾਂ ਅਤੇ ਜ਼ੁਲਮਾਂ ਵਿਰੁੱਧ ਹੈ। ਅਸੀਂ ਤੁਹਾਡੇ ਜ਼ੁਲਮ ਦੇ ਵਿਰੁੱਧ ਆਪਣੀਆਂ ਜਾਨਾਂ ਦੇਵਾਂਗੇ ਪਰ ਝੁਕਣ ਨਹੀਂ ਦੇਵਾਂਗੇ. ਉਹਨਾਂ ਸੰਗਤਾਂ ਨੂੰ ਦੱਸਿਆ ਕਿ ਅੰਤ ਵਿੱਚ ਵਜ਼ੀਰ ਖਾਂ ਨੇ ਉਹਨਾਂ ਨੂੰ ਜਿੰਦਾ ਦੀਵਾਰ ਦੀਆਂ ਨੀਂਹਾਂ ਵਿੱਚ ਚਿਣਵਾ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ,ਦਾਦੀ ਮਾਤਾ ਗੁਜਰ ਕੌਰ ਜੀ ਨੇ ਬੜੇ ਸਬਰ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕੀਤੀ ਅਤੇ ਆਪਣਾ ਜੀਵਨ ਤਿਆਗ ਦਿੱਤਾ। 26 ਦਸੰਬਰ, 1761 ਨੂੰ, ਪੋਹ ਦੇ ਮਹੀਨੇ ਵਿੱਚ, ਮਾਤਾ ਗੁਜਰ ਕੌਰ ਜੀ ਅਤੇ ਦੋ ਛੋਟੇ ਸਾਹਿਬਜ਼ਾਦ ਦਾ ਗੁਰੂ ਜੀ ਦੇ ਪ੍ਰੇਮੀ ਦੀਵਾਨ ਟੋਡਰ ਮੱਲ ਵੱਲੋ ਅੰਤਮ ਸੰਸਕਾਰ ਕੀਤਾ ਗਿਆ। ਚਮਕੌਰ ਦੀ ਲੜਾਈ ਵਿਚ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਤਿੰਨ ਪਿਆਰੇ ਸ਼ਹੀਦ ਹੋਏ ਸਨ। ਇਸ ਮੌਕੇ ਅਸ਼ਬੀਰ ਸਿੰਘ, ਜਸਪ੍ਰੀਤ ਸਿੰਘ ਜੱਸ, ਜਤਿੰਦਰ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ, ਸੁਰੇਂਦਰ ਪਾਲ ਸਿੰਘ, ਗੁਰਸਿਮਰਨ ਸਿੰਘ, ਇੰਦਰਜੀਤ ਸਿੰਘ, ਨਿਤੀਸ਼, ਰਾਜਵਿੰਦਰ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਪ੍ਰਭਲੀਨ ਕੌਰ, ਮੁਸਕਾਨ, ਚਰਨਜੋਤ ਸਿੰਘ ਅਤੇ ਹਰਮਨਜੀਤ ਸਿੰਘ ਸ਼ਾਮਲ ਸਨ।
ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ

Posted by
NawanshahrTimes.Com