ਐਨ.ਪੀ.ਐਲ. ਵਲੋਂ ਇਕ ਹੋਰ ਸਰਕਾਰੀ ਸਕੂਲ ਵਿਚ ਨਵੀਨੀਕਰਨ ਪ੍ਰਾਜੈਕਟ ਨੂੰ ਕੀਤਾ ਗਿਆ ਪੂਰਾ
ਰਾਜਪੁਰਾ (ਪਟਿਆਲਾ): 2x700 ਮੈਗਾਵਾਟ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਚਲਾਉਣ ਕਰਨ ਵਾਲੇ ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ.) ਨੇ ਸ਼ੁੱਕਰਵਾਰ ਨੂੰ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਇਕ ਹੋਰ ਸਰਕਾਰੀ ਸਕੂਲ ਵਿਚ ਨਵੀਨੀਕਰਨ ਪ੍ਰਾਜੈਕਟ ਨੂੰ ਪੂਰਾ ਕੀਤਾ, ਜਿਸ ਤੋਂ ਬਾਅਦ ਸਕੂਲ ਨੂੰ ਪਿੰਡ ਦੀ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ I ਨਾਭਾ ਪਾਵਰ ਲਿਮਟਿਡ ਦੀਆਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਦੀ ਪਹਿਲਕਦਮੀਆਂ ਤਹਿਤ ਇਹ ਨਵੀਨੀਕਰਣ ਪ੍ਰਾਜੈਕਟ ਭਗੜਾਣਾ ਪਿੰਡ ਦੇ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਵਿਖੇ ਪੂਰਾ ਕੀਤਾ ਗਿਆ ਹੈ I ਇਸ ਮੌਕੇ ਨਾਭਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਥਰ ਸ਼ਹਾਬ ਨੇ ਕਿਹਾ, "ਸਕੂਲੀ ਬੱਚਿਆਂ ਨੂੰ ਇਕ ਪੜ੍ਹਾਈ ਪੱਖੀ ਵਾਤਾਵਰਣ ਪ੍ਰਦਾਨ ਕਰਨ ਲਈ ਇਹ ਛੋਟਾ ਯੋਗਦਾਨ ਐਨਪੀਐਲ ਵੱਲੋਂ ਪਾਇਆ  ਹੈ। ਪਟਿਆਲਾ ਅਤੇ ਫਤਿਹਗੜ ਸਾਹਿਬ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਐਨਪੀਐਲ ਸਥਾਨਕ ਪੰਚਾਇਤਾਂ ਦੀ ਸਹਾਇਤਾ ਕਰ ਰਹੀ ਹੈ।" ਇਸ ਸਾਲ ਐਨ.ਪੀ.ਐਲ. ਭਗੜਾਣਾ ਅਤੇ ਜਨਸੁਆ ਵਿਖੇ ਨੇ ਦੋ ਸਰਕਾਰੀ ਸਕੂਲ ਅਪਣਾਏ ਸਨਜਿਨ੍ਹਾਂ ਦਾ ਨਵੀਨੀਕਰਣ ਕਰ ਦਿੱਤਾ ਗਿਆ ਹੈ ਅਤੇ ਭਵਿੱਖ ਵਿਚ ਹੋਰ ਸਕੂਲ ਅਪਣਾਉਣ ਦੀ ਵੀ ਯੋਜਨਾ ਹੈ। ਐਨਪੀਐਲ ਦੁਆਰਾ ਕੀਤੇ ਜਾ ਰਹੇ ਨਵੀਨੀਕਰਨ ਦੇ ਕੰਮ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਬਰਕਰਾਰ ਰੱਖਣ ਅਤੇ ਨਵੇਂ ਦਾਖਲਾ ਵਧਾਓਣ ਵਿਚ ਸਹਾਇਤਾ ਕਰ ਰਹੇ ਹਨ। ਨਵੀਨੀਕਰਨ ਪ੍ਰਾਜੈਕਟ ਦੇ ਹਿੱਸੇ ਵਜੋਂ, ਐਨ.ਪੀ.ਐਲ. ਨੇ ਸਕੂਲ ਦੇ ਪ੍ਰਾਇਮਰੀ ਅਤੇ ਮਿਡਲ ਵਿੰਗਾਂ ਵਿਚ ਸੱਤ ਕਲਾਸ ਰੂਮਾਂ ਦੀ ਮੁਰੰਮਤ ਦਾ ਕੰਮ ਕੀਤਾ, ਅੱਠ ਕਲਾਸਾਂ ਵਿਚ ਛੱਤ ਦਾ ਕੰਮ ਕੀਤਾ ਹੈ, ਅਸੈਂਬਲੀ ਖੇਤਰ ਨੂੰ ਪੱਕਾ ਕਰਇਆ ਹੈ ਅਤੇ ਵਿਦਿਆਰਥੀਆਂ ਲਈ ਕਲਾਸ ਰੂਮਾਂ ਤਕ ਇਕ ਪੱਕਾ ਰਸਤਾ ਬਣਾਇਆ ਹੈ I ਖੇਡ ਦੇ ਮੈਦਾਨ ਵਿਚ ਮਿੱਟੀ ਪਾਵਾ ਕੇ ਉਸ ਨੂੰ ਮੁੜ ਖੇਡਾਂ ਯੋਗ ਬਣਾਇਆ ਹੈ I ਇਸ ਤੋਂ ਇਲਾਵਾ ਚਾਰ ਬਾਥਰੂਮਾਂ ਅਤੇ ਦੋ ਮਿਡ-ਡੇਅ ਮੀਲ ਕਿਚਨ ਨੂੰ ਨਵਾਂ ਬਣਾਇਆ ਅਤੇ ਪਾਣੀ ਪੀਣ ਵਾਲੇ ਖੇਤਰ ਅਤੇ ਕੰਧ ਦਾ 150 ਮੀਟਰ ਹਿਸਾ ਵੀ ਬਣਾਇਆ ਗਿਆ ਹੈ I ਸਾਰੇ ਸਕੂਲ ਵਿਚ ਪੈਂਟ ਵੀ ਹੋਇਆ ਹੈ I ਐਨ.ਪੀ.ਐਲ ਨੇ ਭਗੜਾਣਾ ਵਿਚ ਕਈ ਹੋਰ ਪ੍ਰੋਜੈਕਟ ਵੀ ਪੂਰੇ ਕੀਤੇ ਹਨ I ਇਨ੍ਹਾਂ ਵਿੱਚ ਸਰਕਾਰੀ ਹੈਲਥ ਸੈਂਟਰ ਨੂੰ ਆਲੇ ਦੁਆਲ਼ੇ ਦੇ 12 ਪਿੰਡਾਂ ਨਾਲ ਜੋੜਨ ਵਾਲੀ ਸੜਕ ਨੂੰ ਕੰਕਰੀਟ ਕਰਨ ਦਾ ਕੰਮ ਸ਼ਾਮਲ ਹੈ। ਪਿੰਡ ਦੀ ਫਿਰਨੀ ਬਣਵਾਈ ਗਈ ਹੈ ਅਤੇ ਅਨਾਜ ਮੰਡੀ ਦੀ ਉਸਾਰੀ ਲਈ ਜ਼ਮੀਨ ਭਰਨ ਦਾ ਕਾਮ ਵੀ ਕਰਾਇਆ ਗਿਆ ਹੈ ਜਿਸ ਨਾਲ ਦੇ ਆਸ ਪਾਸ ਦੇ 15 ਪਿੰਡਾਂ ਨੂੰ ਲਾਭ ਮਿਲੇਗਾ I