ਬਾਗਬਾਨੀ ਵਿਭਾਗ ਦੀਆਂ ਸਕੀਮਾਂ 'ਤੇ 50 ਤੋਂ 75 ਫ਼ੀਸਦੀ ਤੱਕ ਸਬਸਿਡੀ ਦੀ ਹੈ ਸਹੂਲਤ
ਪਟਿਆਲਾ, 30 ਦਸੰਬਰ: (ਐਨ ਟੀ)ਬਾਗਬਾਨੀ ਵਿਭਾਗ ਪੰਜਾਬ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਅਧੀਨ ਕੋਲਡ ਸਟੋਰ ਟਾਈਪ- 2, ਰਾਈਪਨਿੰਗ ਚੈਂਬਰ, ਪ੍ਰੀ-ਕੂਲਿੰਗ ਯੂਨਿਟ, ਰੈਫਰਿਜਰੇਟਰ ਵੈਨ, ਕੋਲਡ ਰੂਮ, ਖੁੰਬਾਂ ਦੀ ਕਾਸ਼ਤ ਲਈ ਕੰਪੋਸਟ ਮੇਕਿੰਗ ਯੂਨਿਟ, ਲੋ-ਟਨਲ, ਪਿਆਜ਼ ਦੀ ਸਟੋਰੇਜ, ਸ਼ਹਿਦ ਦੀਆਂ ਮੱਖੀਆਂ ਪਾਲਣ, ਬਾਗ ਲਗਾਉਣ, ਪੌਲੀ ਹਾਊਸ ਅਤੇ ਫੁੱਲਾਂ ਦੀ ਖੇਤੀ ਸਬੰਧੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਨੈਸ਼ਨਲ ਬੀ ਬੋਰਡ ਅਤੇ ਹਨੀ ਮਿਸ਼ਨ ਸਕੀਮ ਅਧੀਨ ਸ਼ਹਿਦ ਦੇ ਪ੍ਰੋਸੈਸਿੰਗ ਯੂਨਿਟ ਲਗਾਉਣ, ਕੁਲੈਕਸ਼ਨ ਬ੍ਰੈਡਿੰਗ ਐਂਡ ਟਰੇਡਿੰਗ ਸੈਂਟਰ ਖੋਲਣ ਅਤੇ ਕਸਟਮ ਹਾਇਰਿੰਗ ਸੈਂਟਰ ਖੋਲਣ ਲਈ 50 ਤੋਂ 75 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤੀ ਬੁਨਿਆਦੀ ਢਾਂਚਾ ਫ਼ੰਡ (ਏ.ਆਈ.ਐਫ.) ਸਕੀਮ ਅਧੀਨ ਵੱਖ ਵੱਖ ਤਰ੍ਹਾਂ ਦੇ ਖੇਤੀਬਾੜੀ ਅਤੇ ਬਾਗਬਾਨੀ ਨਾਲ ਸਬੰਧਤ ਪ੍ਰੋਜੈਕਟ ਲਗਾਉਣ ਲਈ ਕਰਜ਼ੇ ਦੀ ਸਹੂਲਤ ਉਪਰ 3 ਫ਼ੀਸਦੀ ਵਿਆਜ ਦੀ ਛੋਟ ਦਿੱਤੀ ਜਾਣੀ ਹੈ। ਇਸ ਸਕੀਮ ਅਧੀਨ 2 ਕਰੋੜ ਰੁਪਏ ਤੱਕ ਦਾ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਬਾਗਬਾਨੀ ਵਿਭਾਗ ਦੇ ਬਲਾਕ ਲੈਵਲ ਤੇ ਬਾਗਬਾਨੀ ਵਿਕਾਸ ਅਫ਼ਸਰ ਜਾਂ ਜ਼ਿਲ੍ਹਾ ਪੱਧਰ 'ਤੇ ਸਹਾਇਕ ਡਾਇਰੈਕਟਰ ਬਾਗਬਾਨੀ ਜਾਂ ਉਪ ਡਾਇਰੈਕਟਰ ਬਾਗਬਾਨੀ ਪਟਿਆਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।