ਨਵਾਂਸ਼ਹਿਰ 29 ਦਸੰਬਰ (ਐਨ ਟੀ) ਉਪਕਾਰ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਗੁਰੁ ਨਾਨਕ ਨਗਰ ਦੇ "ਸ: ਨਿਰਮਲ ਸਿੰਘ ਸ਼੍ਰੀਮਤੀ ਭਗਵੰਤ ਕੌਰ ਗਿਰਨ ਭਵਨ" ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੀ ਜਸਪਾਲ ਸਿੰਘ ਗਿੱਦਾ ਨੇ ਕੀਤੀ। ਮੀਟਿੰਗ ਦਾ ਸੰਚਾਲਨ ਕਰਦਿਆਂ ਦੇਸ ਰਾਜ ਬਾਲੀ ਜਨਰਲ ਸਕੱਤਰ ਨੇ ਸੱਭ ਤੋਂ ਪਹਿਲਾਂ ਵਿਛੜੀਆਂ ਸਖਸ਼ੀਅਤਾਂ ਸਰਵ ਸ੍ਰੀ ਗੁਰਚਰਨ ਸਿੰਘ ਠਕੇਦਾਰ, ਸ਼੍ਰੀ ਸੰਤ ਸਿੰਘ ਜਸੋਮਜਾਰਾ, ਸ਼੍ਰੀਮਤੀ ਸ਼ਸ਼ੀ ਸਰੀਨ, ਸ਼੍ਰੀ ਕੁਲਦੀਪ ਸਿੰਘ ਸਾਧੜਾ ਤੇ ਸ਼੍ਰੀ ਮਹਿੰਦਰ ਸਿੰਘ ਯੋਧਾ ਨੂੰ ਸ਼ਰਧਾਂਜਲੀ ਮਤਾ ਰਖਿੱਆ ਜਿਸ ਨੂੰ ਪ੍ਰਵਾਨ ਕੀਤਾ ਗਿਆ। ਹਾਊਸ ਵਲੋਂ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੁਆ ਕੀਤੀ ਗਈ ਅਤੇ ਦੁੱਖੀ ਪ੍ਰੀਵਾਰਾਂ ਨਾਲ੍ਹ ਹਮਦਰਦੀ ਪ੍ਰਗਟ ਕੀਤੀ ਗਈ। ਮੀਟਿੰਗ ਨੇ ਸਰਵਸੰਮਤੀ ਨਾਲ ਕੇਂਦਰ ਸਰਕਾਰ ਵਲੋਂ ਕ੍ਰਿਸਾਨੀ ਮੰਗਾਂ ਲਈ ਵਰਤੀ ਜਾ ਰਹੀ ਬੇਰੁੱਖੀ ਦੀ ਨਿੰਦਾ ਕੀਤੀ ਗਈ ਜਿਸ ਨਾਲ੍ਹ ਪੂਰੇ ਵਿਸ਼ਵ ਵਿੱਚ ਦੇਸ ਦੇ ਸਨਮਾਨ ਨੂੰ ਠੇਸ ਪੁੱਜੀ ਹ। ਇਸ ਮੌਕੇ ਕ੍ਰਿਸਾਨ ਸੰਘਰਸ਼ ਦੀ ਹਮਾਇਤ ਕੀਤੀ ਗਈ ਅਤੇ ਸਮੂਹਕ ਤੌਰ ਤੇ ਦਿੱਲੀ ਪੁੱਜਣ ਪੁੱਜ ਕੇ ਲੋੜ ਅਨੁਸਾਰ ਯੋਗਦਾਨ ਪਾਉਣ ਦਾ ਫੈਸਲਾ ਲਿਆ ਗਿਆ। ਸੋਸਾਇਟੀ ਨੇ ਆਪਣੇ ਕਮੇਟੀ ਮੈਂਬਰਾਂ ਸ਼੍ਰੀ ਗੁਰਚਰਨ ਸਿੰਘ ਬਸਿਆਲ੍ਹਾ, ਸ਼੍ਰੀ ਜੋਗਾ ਸਿੰਘ ਸਾਧੜਾ, ਸ਼੍ਰੀ ਨਰਿੰਦਰ ਸਿੰਘ ਭਾਰਟਾ, ਸ਼੍ਰੀ ਚਰਨਜੀਤ ਸਿੰਘ ਭੀਣ ਤੇ ਸ਼੍ਰੀ ਪਰਵਿੰਦਰ ਸਿੰਘ ਜਸੋਮਾਜਰਾ ਵਲੋਂ ਦਿੱਲੀ ਸੰਘਰਸ਼ ਵਿੱਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ । ਸਰਵਸੰਮਤੀ ਨਾਲ੍ਹ ਉੱਕਤ ਮੈਂਬਰਾਂ ਤੇ ਆਧਰਿਤ ਕੇਮਟੀ ਬਣਾਈ ਗਈ ਜੋ ਕਿ ਸੋਸਾਇਟੀ ਦੀ ਸਮੂਹਕ ਸ਼ਮੂਲੀਅਤ ਦਾ ਪ੍ਰੋਗਰਾਮ ਤਜਵੀਜ ਕਰੇਗੀ। ਸੋਸਾਇਟੀ "ਐਨ.ਆਰ.ਆਈ ਵੈਲਫੇਅਰ ਸਭਾ ਬਸਿਆਲ੍ਹਾ", "ਸ਼੍ਰੀ ਪਿਆਰਾ ਸਿੰਘ,ਤ੍ਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ" ਅਤੇ "ਏਕ ਨੂਰ ਸਵੈ ਸੇਵੀ ਸੋਸਾਇਟੀ ਪਠਲਾਵਾ" ਨੂੰ ਸਹਿਯੋਗ ਕਰਕੇ ਹਰ ਸਾਲ ਦੀ ਤਰ੍ਹਾਂ ਧੀਆਂ ਦੀ ਲੋਹੜੀ ਉਹਨਾਂ ਦੇ ਘਰਾਂ ਤੱਕ ਪੁੱਜ ਕੇ ਪਾਵੇਗੀ। ਉੱਕਤ ਸੋਸਾਇਟੀਆਂ ਸਬੰਧਤ ਸੀ.ਡੀ.ਪੀ.ਓਜ ਤੋਂ ਨਵ-ਜਨਮੀਆਂ ਧੀਆਂ ਦੇ ਵੇਰਵੇ ਪ੍ਰਾਪਤ ਕਰਨਗੀਆਂ। ਸੋਸਾਇਟੀ ਵਲੋਂ ਬਲਾਚੌਰ ਦੇ ਇੱਕ ਨਿੱਜੀ ਹਸਪਤਾਲ੍ਹ ਵਿਖੇ ਕੀਤੇ ਗਏ ਸਟਿੰਗ ਅਪਰੇਸ਼ਨ ਦੀ ਸ਼ਲਾਘਾ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਬੱਚੀਆਂ ਨੂੰ ਜਨਮ ਲੈਣ ਦੇ ਹੱਕ ਤੋਂ ਰੋਕਣ ਵਾਲ੍ਹੇ ਲੋਭੀ ਕਥਿੱਤ ਡਾਕਟਰਾਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ। ਸਮਾਜ ਸੇਵੀ ਸ਼ੀ੍ਰ ਸਤੀਸ਼ ਜੈਨ ਵਲੋਂ ਬੀਤੇ ਵਿੱਚ ਸੋਸਾਇਟੀ ਨੂੰ ਦਿੱਤੇ ਵਿਤੀ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ। ਸੋਸਾਇਟੀ ਵਲੋਂ ਸ੍ਰੀ ਜੈਨ ਦਾ ਸਨਮਾਨ ਕਰਨ ਦਾ ਫੈਸਲਾ ਲਿਆ ਗਿਆ। ਸੋਸਾਇਟੀ ਦੀਆਂ ਦੋ-ਸਾਲਾ ਚੋਣਾਂ ਜਨਵਰੀ ਮਹੀਨੇ ਦੇ ਆਖਰੀ ਹਫਤੇ ਕਰਨ ਦਾ ਨਿਰਣਾ ਕੀਤਾ ਗਿਆ। ਮੀਟਿੰਗ ਵਿੱਚ ਸ਼੍ਰੀ ਜਸਪਾਲ ਸਿੰਘ ਗਿੱਦਾ, ਡਾ: ਅਵਤਾਰ ਸਿੰਘ ਦੁਣੌਵਾਲ੍ਹ ਕਲਾਂ, ਦੇਸ ਰਾਜ ਬਾਲੀ, ਸ਼੍ਰੀ ਪਰਵਿੰਦਰ ਸਿੰਘ ਜਸੋਮਜਾਰਾ, ਸ਼੍ਰੀ ਚਰਨਜੀਤ ਸਿੰਘ ਭੀਣ, ਸ਼੍ਰੀ ਗੁਰਚਰਨ ਸਿੰਘ ਬਸਿਆਲ੍ਹਾ, ਸ਼੍ਰੀ ਜੋਗਾ ਸਿੰਘ ਸਾਧੜਾ, ਸ਼੍ਰੀ ਬਹਾਦਰ ਸਿੰਘ ਸੁਜੋਂ, ਸ਼੍ਰੀਮਤੀ ਸੁਰਜੀਤ ਕੌਰ ਡੁਲਕੂ, ਸ਼੍ਰੀਮਤੀ ਰਾਜਿੰਦਰ ਕੌਰ ਗਿੱਦਾ, ਸ਼੍ਰੀਮਤੀ ਹਰਬੰਸ ਕੌਰ, ਸ਼੍ਰੀਮਤੀ ਪਲਵਿੰਦਰ ਕੌਰ ਬਡਵਾਲ੍ਹ,ਸ਼੍ਰੀਮਤੀ ਮਜਿੰਦਰ ਕੌਰ, ਸ਼੍ਰੀਮਤੀ ਜਯੋਤੀ ਬੱਗਾ, ਸ਼੍ਰੀ ਨਿਰਮਲ ਸਿੰਘ ਡੁੱਲਕੂ ਤੇ ਸ਼੍ਰੀ ਪਰਮਜੀਤ ਹਾਜਰ ਸਨ।
ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਉਪਕਾਰ ਸੋਸਾਇਟੀ ਵਲੋਂ ਵੱਡਾ ਜਥਾ ਲੈ ਕੇ ਦਿੱਲੀ ਜਾਣ ਦਾ ਫੈਸਲਾ

Posted by
NawanshahrTimes.Com