ਢਾਹਾਂ ਕਲੇਰਾਂ ਹਸਪਤਾਲ ਵਿਖੇ ਦਾਖਲ ਐਕਸੀਡੈਂਟ ਵਿਚ ਜ਼ਖਮੀ ਅਣਪਛਾਤਾ ਮਰੀਜ਼

ਢਾਹਾਂ ਕਲੇਰਾਂ ਹਸਪਤਾਲ ਵਿਖੇ ਦਾਖਲ  ਐਕਸੀਡੈਂਟ ਵਿਚ ਜ਼ਖਮੀ ਅਣਪਛਾਤਾ ਮਰੀਜ਼
ਬੰਗਾ : 7 ਦਸੰਬਰ (      )    
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੀਤੇ ਕੱਲ੍ਹ 6 ਦਸੰਬਰ ਦਿਨ ਐਤਵਾਰ ਨੂੰ ਰੋਡ ਸਾਈਡ ਐਕਸੀਡੈਂਟ ਵਿਚ ਗੰਭੀਰ ਜ਼ਖਮੀ ਅਣਪਛਾਤਾ ਮਰੀਜ਼ ਦਾਖਲ ਹੋਇਆ ਹੈ। ਜਿਸ ਨੂੰ ਰਾਹਗੀਰਾਂ ਵੱਲੋਂ ਜੇ.ਜੇ. ਰਿਜੋਟਸ, ਪਿੰਡ ਮਜਾਰੀ (ਨੇੜੇ ਬੰਗਾ) ਦੇ ਕੋਲੋਂ ਚੁੱਕਕੇ ਹਸਪਤਾਲ ਵਿਖੇ ਜ਼ਖਮੀ ਹਾਲਤ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਆਪਣਾ ਨਾਮ ਬਲਵਿੰਦਰ ਦੱਸਦਾ ਹੈ ਤੇ ਲੇਬਰ ਦਾ ਕੰਮ ਕਰਦਾ ਦੱਸਦਾ ਹੈ। ਪਰ ਆਪਣਾ ਰਹਿਣ ਦਾ ਪਤਾ¸ਟਿਕਾਣਾ ਦੱਸਣ ਤੋਂ ਅਸਮੱਰਥ ਹੈ। ਇਸ ਦੇ ਸਿਰ ਤੇ ਸੱਟ ਲੱਗੀ ਹੋਈ ਹੈ ਤੇ ਇਸ ਦੀ ਲੱਤ ਵਿਚ ਫਰੈਕਚਰ ਹੈ। ਹਸਪਤਾਲ ਪ੍ਰਬੰਧਕਾਂ ਅਨੁਸਾਰ ਇਸ ਅਣਪਛਾਤੇ ਮਰੀਜ਼ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਉਹਨਾਂ ਅਪੀਲ ਕੀਤੀ ਕਿ ਇਲਾਕੇ ਦਾ ਜਿਹੜਾ ਵੀ ਵਿਅਕਤੀ ਇਸ ਅਣਪਛਾਤੇ ਮਰੀਜ਼/ਵਿਅਕਤੀ ਨੂੰ ਜਾਣਦਾ ਹੋਵੇ ਤਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ (ਨੇੜੇ ਬੰਗਾ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੰਪਰਕ ਕਰੇ ਜਾਂ ਜਾਣਕਾਰੀ ਲਈ ਫੋਨ ਨੰਬਰ 99142 - 60260 ਤੇ ਵੀ ਸੰਪਰਕ ਕਰ ਸਕਦਾ ਹੈ ।
ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਵਿਖੇ ਦਾਖਲ ਐਕਸੀਡੈਂਟ ਵਿਚ ਜ਼ਖਮੀ ਅਣਪਛਾਤਾ ਮਰੀਜ਼