ਚੇਤ ਰਾਮ ਰਤਨ  ਚੇਅਰਮੈਨ ਪੰਜਾਬ  ਦੀ ਟੀਮ ਨੇ ਮਨੁੱਖੀ ਅਧਿਕਾਰ ਮੰਚ ਨਾਲੋਂ ਨਾਤਾ ਤੋੜਿਆ   
ਨਵਾਂਸ਼ਹਿਰ 7 ਦਸੰਬਰ :- ਦੇਸ਼ ਵਿਚ ਕੁਦਰਤੀ ਕਰੋਨਾ ਮਹਾਂਮਾਰੀ ਕਰਕੇ ਲਂਗੀ ਤਾਲਾਬੰਦੀ ਦੌਰਾਨ ਮਨੁੱਖੀ ਅਧਿਕਾਰ ਮੰਚ ਦੇ ਪ੍ਰਧਾਨ  ਜਸਵੰਤ ਸਿੰਘ ਖੇੜਾ ਵਲੋਂ ਲੋੜਵੰਦ ਲੋਕਾਂ ਲਈ ਰਾਸ਼ਨ ਸਮੱਗਰੀ ਵੰਡਣ ਵਿਚ ਕੋਈ ਮਦਦ ਕਰਨ ਵਿਚ ਨਕਾਮ ਰਹਿਣ ਕਰਕੇ  ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਲੋਕ ਹਿਤ ਸੇਵਾ ਵਿੱਚ ਇੰਨਸਾਨੀਅਤ ਤੋਰ ਤੇ ਮਦਦ ਨਾ ਕਰਨ ਕਰਕੇ  ਜੂਨ ਵਿਚ ਹੀ ਨਾਤਾ ਤੋੜਿਆ ਹੋਇਆ ਹੈਂ।ਇਸ ਗੱਲ ਦਾ ਪ੍ਰਗਟਾਵਾ  ਸਮਾਜ ਸੇਵਕ ਚੇਤ ਰਾਮ ਰਤਨ ਸਾਬਕਾ ਚੇਅਰਮੈਨ ਪੰਜਾਬ ਨੇ ਮੀਟਿੰਗ  ਦੋਰਾਨ ਆਖੇ। ਉਨਾਂ ਕਿਹਾ ਕਿ  ਮੰਚ ਵਿੱਚ ਸਮਾਜ ਸੇਵਾ ਕੰਮ ਕਰਨ ਵਾਲਿਆਂ ਦੀ ਨਹੀਂ ਮਾਇਆ ਇਕੱਠੀ ਕਰਨ ਅਤੇ ਚਾਪਲੂਸ ਵਿਅਕਤੀਆਂ   ਨਾਲ  ਮੰਚ ਨੂੰ ਚਲਾ ਰਿਹਾ ਹੈ। ਮੰਚ ਪ੍ਰਧਾਨ ਨੂੰ ਨਿੱਤ ਨਵੇਂ ਵਰਕਰਾਂ ਦੀ ਲੋੜ ਰਹਿੰਦੀ ਹੈ ਜਿਸ ਨਾਲ ਮੈਂਬਰਸਿਪ  ਕਰਨ ਦੀ ਬਜਾਏ  ਅਹੁਦੇਦਾਰੀਆ ਦੇ ਨਿਯੁਕਤੀਆਂ  ਪੱਤਰਾ ਤੋਂ ਰੋਜ਼ਾਨਾ ਆਮਦਨੀ  ਹੋ ਰਹੀ ਹੈ।  ਸਮਾਜ ਸੇਵਕ ਰਤਨ ਨੇ ਕਿਹਾ ਕਿ ਤਾਲਾਬੰਦੀ ਦੌਰਾਨ  ਲਾਵਾਰਸ ਲਾਸ਼ਾਂ ਦੇ ਸੰਸਕਾਰ ਲਈ ਪੰਜਾਬ ਸਰਕਾਰ ਰਾਹੀਂ ਡੀ ਸੀ  ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਜਿਸ ਤੋਂ ਪ੍ਰਧਾਨ  ਨੇ ਮੈਨੂੰ  ਹੱਲਾਸੇਰੀ ਦੇਣ ਦੀ ਬਜਾਏ ਮੈਨੂੰ ਨਿਵਾ ਦਿਉਣ ਲਈ ਮੇਰੇ  ਵੱਲੋਂ ਬਨਾਏ ਮੈਬਰਾਂ ਨੂੰ ਖੁਦ ਸੰਪਰਕ ਕਰਕੇ ਮੀਟਿੰਗ  ਕਰਵਾਉਣ  ਲਈ ਤਰਲੋ ਮੱਛੀ ਹੁੰਦੇ  ਰਹੇ । ਨਿਯੁਕਤ ਪੱਤਰ ਦੇਣ ਸਮੇਂ  ਕੋਈ ਅਹੁਦੇਦਾਰ ਦੀ ਵਾਸਤੇ ਵਿਦਿਅਕ ਯੋਗਤਾ ਨਹੀਂ ਦੇਖੀ ਜਾ ਰਹੀ। ਤਾਲਾਬੰਦੀ ਖੁੱਲਣ ਤੋਂ ਬਾਅਦ ਪ੍ਰਧਾਨ ਖੇੜਾ ਵਲੋਂ ਕਰੋਨਾ ਵਿੱਚ ਕੰਮ ਕਰਨ ਵਾਲਿਆਂ ਨੂੰ  ਸਨਮਾਨ ਪੱਤਰ ਦੇਕੇ ਸੁਰਖੀਆਂ ਨੂੰ ਤੱਕ ਸੀਮਤ ਹੈ।  ਮੰਚ ਨੂੰ ਅਲਵਿਦਾ ਕਹਿਣ ਵਾਲਿਆਂ ਵਿੱਚ  ਸਾਬਕਾ ਸੰਜੀਵ ਕੁਮਾਰ ਸ਼ਹਿਰੀ ਯੂਥ ਪ੍ਰਧਾਨ ਨਵਾਂਸ਼ਹਿਰ, ਧਰਮਪਾਲ ਬਲਾਕ ਔੜ ਚੇਅਰਮੈਨ, ਕੁਲਦੀਪ ਭੂਸ਼ਨ ਖੰਨਾ ਜ਼ਿਲ੍ਹਾ ਸੈਕਟਰੀ, ਜਸਵਿੰਦਰ ਸਿੰਘ ਪਾਬਲਾ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ , ਅਨੀਲ ਕਟਾਰੀਆ ਐਡਵੋਕੇਟ ਜ਼ਿਲ੍ਹਾ ਲਿਗਲ ਸੈਲ ਚੇਅਰਮੈਨ,ਪਰਮਜੀਤ ਸਿੰਘ ਬੇਦੀ ਵਾਈਸ ਪ੍ਰਧਾਨ ਨਵਾਂਸ਼ਹਿਰ,ਡਾ਼ ਦੀਪਕ ਪਾਂਡੇ ਚੇਅਰਮੈਨ ਮੈਡੀਕਲ ਸੈਲ ਹੁਸ਼ਿਆਰ ਪੁਰ,  ਡਾ਼ ਰਜਿੰਦਰ ਕੁਮਾਰ ਚੇਅਰਮੈਨ ਬਲਾਚੌਰ ,ਵਿਜੇ ਕੁਮਾਰ ਵਾਈਸ ਚੇਅਰਮੈਨ ਲਿਗਲ ਸੈਲ,  ਹੈਪੀ ਭਾਟੀਆ ਵਾਈਸ ਚੇਅਰਮੈਨ, ਨਵਾਂਸ਼ਹਿਰ ,ਬਲਵਿੰਦਰ ਕੁਮਾਰ ਮਹੇ, ਆਦਿ ਨੇ ਮੰਚ  ਨੂੰ ਅਲਵਿਦਾ ਆਖਿਆ ਗਿਆ।