ਰਾਹੋਂ ਵਿਖੇ ਪੰਜ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ
ਸਰਬਪੱਖੀ ਵਿਕਾਸ ਨਾਲ ਰਾਹੋਂ ਨੂੰ ਬਣਾਇਆ ਜਾਵੇਗਾ ਨਮੂਨੇ ਦਾ ਸ਼ਹਿਰ   :- ਵਿਧਾਇਕ ਅੰਗਦ ਸਿੰਘ


ਰਾਹੋਂ/ਨਵਾਂਸ਼ਹਿਰ, 9 ਦਸੰਬਰ : ਵਿਧਾਇਕ ਅੰਗਦ ਸਿੰਘ ਨੇ ਪੁਰਾਤਨ ਤੇ ਇਤਿਹਾਸਕ ਸ਼ਹਿਰ ਰਾਹੋਂ 'ਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦਿਆਂ ਅੱਜ ਪੰਜ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਨਾਂ ਸੜਕਾਂ ਵਿਚ ਰਾਹੁਲ ਪੰਡਿਤ ਸ਼ੌਪ ਤੋਂ ਨਗਰ ਕੌਂਸਲ ਦਫ਼ਤਰ ਰਾਹੋਂ ਰੋਡ, ਬੱਸ ਸਟੈਂਡ ਤੋਂ ਮੇਨ ਬਾਜ਼ਾਰ ਰੋਡ, ਕਸ਼ਮੀਰ ਸਿੰਘ ਸ਼ੌਪ ਤੋਂ ਫਿਲੌਰ ਰੋਡ, ਪੰਜਾਬ ਮਸ਼ੀਨਰੀ ਸਟੋਰ ਮਾਛੀਵਾੜਾ ਰੋਡ ਅਤੇ ਅੰਬੇਕਸ਼ਵਰ ਮਦਿਰ ਤੋਂ ਡਾ. ਮੱਘਰ ਸੈਣੀ ਰਿਹਾਇਸ਼ ਤੱਕ ਦੀਆਂ ਸੜਕਾਂ ਸ਼ਾਮਿਲ ਹਨ। ਇਨਾਂ ਸੜਕਾਂ ਦੇ ਨਿਰਮਾਣ ਕਾਰਜ 'ਤੇ 50 ਲੱਖ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇਸ ਮੌਕੇ ਉਨਾਂ ਕਿਹਾ ਕਿ ਰਾਹੋਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਉਨਾਂ ਵੱਲੋਂ ਰਾਹੋਂ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਇਥੇ ਲੋੜੀਂਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ 'ਤੇ ਮੁਕੰਮਲ ਕਰਨ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਜਲਦ ਹੀ ਇਸ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਇਸੇ ਤਹਿਤ ਇਥੋਂ ਦੀਆਂ ਸੜਕਾਂ ਨੂੰ ਨਵੀਂ ਦਿੱਖ ਦੇ ਕੇ ਉਨਾਂ ਦਾ ਮਜ਼ਬੂਤੀਕਰਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕੋਵਿਡ-19 ਦੇ ਬਾਵਜੂਦ ਵਿਕਾਸ ਕਾਰਜਾਂ ਵਿਚ ਕੋਈ ਖੜੋਤ ਨਹੀਂ ਆਉਣ ਦਿੱਤੀ ਗਈ ਅਤੇ ਸਾਰੇ ਵਿਕਾਸ ਕਾਰਜ ਤੈਅ ਸਮੇਂ ਅੰਦਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣਗੇ। ਇਸ ਮੌਕੇ ਈ. ਓ ਰਾਜੀਵ ਸਰੀਨ, ਅਮਰਜੀਤ ਬਿੱਟਾ, ਮਨਦੀਪ ਰਾਣਾ, ਸੁਰਜੀਤ ਰਾਮ, ਧਰਮਪਾਲ ਬੰਗੜ, ਰਮਨ ਕੁਮਾਰ, ਰਾਜੂ ਚੋਪੜਾ, ਸਰਬਜੀਤ ਸ਼ੋਕਰਾਂ, ਲਾਡੀ ਸ਼ੀਨਾ, ਮਾਸਟਰ ਬੂਟਾ ਰਾਮ, ਅਜੇ ਕੁਮਾਰ ਤੋਂ ਇਲਾਵਾ ਸਬੰਧਤ ਇਲਾਕਿਆਂ ਦੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :-ਰਾਹੋਂ ਵਿਖੇ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਅੰਗਦ ਸਿੰਘ।