ਬੰਗਾ ਵਿਖੇ ਬੇਗ਼ਮਪੁਰਾ ਫਾਊਂਡੇਸ਼ਨ ਪੰਜਾਬ ਵਲੋਂ ਬਾਬਾ ਸਾਹਿਬ ਦੇ ਪਰਿਨਿਰਵਾਣ ਦਿਵਸ ਮੌਕੇ
''ਇੱਕ ਸ਼ਾਮ, ਬਾਬਾ ਸਾਹਿਬ ਜੀ ਦੇ ਨਾਮ'' ਆਯੋਜਿਤ
ਪੰਜ ਵਿਸ਼ਵ ਪੱਧਰੀ ਸ਼ਖਸੀਅਤਾਂ ਨੂੰ ''ਡਾ. ਅੰਬੇਡਕਰ ਮੈਮੋਰੀਅਲ ਐਵਾਰਡ 2020'' ਭੇਂਟ
ਬੰਗਾ 8 ਦਸੰਬਰ : ਸਿੱਖ ਨੈਸ਼ਨਲ ਕਾਲਜ, ਬੰਗਾ ਵਿਖੇ ਬੇਗ਼ਮਪੁਰਾ ਫਾਊਂਡੇਸ਼ਨ ਪੰਜਾਬ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ 64ਵੇਂ ਪਰਿਨਿਰਵਾਣ ਦਿਵਸ 'ਤੇ ''ਇੱਕ ਸ਼ਾਮ, ਬਾਬਾ ਸਾਹਿਬ ਜੀ ਦੇ ਨਾਮ'' ਬੈਨਰ ਹੇਠ ਇੱਕ ਵਿਸ਼ਾਲ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਕਿਸਾਨ ਅੰਦੋਲਨ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਲੇਖਕ, ਖੋਜਕਾਰ, ਸਫ਼ਲ ਕਿਸਾਨ ਅਤੇ ਮਨੁੱਖਤਾ ਲਈ ਕੀਤੀਆਂ ਲਾਜਵਾਬ ਸੇਵਾਵਾਂ ਲਈ ਯੂ.ਐਨ.ਓ. ਤੋਂ ਸਨਮਾਨਿਤ ਸ੍ਰ. ਮਹਿੰਦਰ ਸਿੰਘ ਦੁਸਾਂਝ, ਮੁੱਖ ਬਲਾਰੇ ਡਾ. ਕਸ਼ਮੀਰ ਚੰਦ ਪ੍ਰਧਾਨ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਬ੍ਰਾਂਚ ਬੰਗਾ, ਮਿਸ਼ਨਰੀ ਕਵੀ ਅਤੇ ਲੇਖਕ ਸੋਹਣ ਸਹਿਜਲ ਫਗਵਾੜਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸ੍ਰ. ਮਹਿੰਦਰ ਸਿੰਘ ਦੁਸਾਂਝ ਨੇ ਕਿਹਾ ਕਿ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਡਾ. ਬੀ.ਆਰ. ਅੰਬੇਡਕਰ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਜੇਕਰ ਅੱਜ ਭਾਰਤ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਤਾਂ ਇਹ ਬਾਬਾ ਸਾਹਿਬ ਵਲੋਂ ਬਣਾਏ ਸੰਵਿਧਾਨ ਕਰਕੇ ਹੀ ਸੰਭਵ ਹੋ ਸਕਿਆ ਹੈ। ਸਮਾਗਮ ਦੇ ਮੁੱਖ ਬੁਲਾਰੇ ਡਾ. ਕਸ਼ਮੀਰ ਚੰਦ ਨੇ ਕਿਹਾ ਕਿ ਡਾ. ਅੰਬੇਡਕਰ ਜੀ ਦੀ ਬਦੌਲਤ ਹੀ ਅੱਜ ਅਸੀਂ ਆਜਾਦੀ ਦਾ ਅਸਲ ਨਿੱਘ ਮਾਣ ਰਹੇ ਹਾਂ। ਮਿਸ਼ਨਰੀ ਕਵੀ ਸੋਹਣ ਸਹਿਜਲ ਨੇ ਆਪਣੀ ਕਵਿਤਾ 'ਬਾਬਾ ਸਾਹਿਬ ਬਾਰੇ ਲਿਖਣ ਲੱਗਾ, ਕਦੇ ਸੰਭਲ ਜਾਵਾਂ, ਕਦੇ ਡੋਲਾਂ ਮੈਂ', ਗੁਰਦਾਸ ਮਾਨ ਦੇ ਸ਼ਾਗਿਰਦ ਗਾਇਕ ਅਮਰਿੰਦਰ ਬੌਬੀ ਨੇ 'ਇੱਕ ਚਿੱਠੀ ਲਿਖਣੀ ਔਖੀ, ਤੂੰ ਲਿਖ ਦਿੱਤਾ ਸੰਵਿਧਾਨ', ਗਾਇਕ ਧਰਮਿੰਦਰ ਮਸਾਣੀ ਨੇ 'ਇੱਕ ਰੋਟੀ ਘੱਟ ਖਾ ਲਿਓ, ਬੱਚੇ ਆਪਣੇ ਜਰੂਰ ਪੜਇਓ', ਗਾਇਕ ਲੱਕੀ ਕੰਗ ਨੇ 'ਦੁਨੀਆਂ 'ਤੇ ਜੰਮਣਾ ਨੀ ਮੁੜ ਕੇ, ਭੀਮ ਰਾਓ ਜਿਹਾ ਕੋਈ ਸੂਰਮਾ' ਅਤੇ ਗਾਇਕ ਜਸਇੰਦਰ ਨੇ 'ਹੁਣ ਸਾਡਾ ਸਿੱਕਾ ਚੱਲੂ, ਪਹਿਲਾਂ ਹੋਰ ਚਲਾਉਂਦੇ ਸੀ' ਆਦਿ ਅਨੇਕਾਂ ਗੀਤਾਂ, ਰਚਨਾਵਾਂ ਰਾਹੀਂ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਕਾਨੂੰਨ ਦੀ ਵਿਦਿਆਰਥਣ ਰੁਪਿੰਦਰ ਕੌਰ ਗੁਣਾਚੌਰ ਨੇ ਬਾਬਾ ਸਾਹਿਬ ਦੀ ਔਰਤਾਂ ਨੂੰ ਦੇਣ ਬਾਰੇ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ 'ਤੇ ਪ੍ਰਸਿੱਧ ਨਾਟਕ ਮੰਡਲੀ ਪ੍ਰਗਤੀ ਕਲਾ ਕੇਂਦਰ ਲਾਂਦੜਾ (ਜਲੰਧਰ) ਦੀ ਟੀਮ ਨੇ ਸੋਢੀ ਰਾਣਾ ਦੀ ਨਿਰਦੇਸ਼ਨਾ ਹੇਠ 'ਉਪੇਰਾ ਭੀਮ ਮਹਾਨ' ਨਾਟਕ ਪੇਸ਼ ਕੀਤਾ। ਜਿਸ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ। ਇਸ ਸਮਾਗਮ ਦੌਰਾਨ ਵਿਸ਼ਵ ਪੱਧਰ 'ਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਪੰਜ ਸ਼ਖਸੀਅਤਾਂ ਨੂੰ ''ਡਾ. ਅੰਬੇਡਕਰ ਮੈਮੋਰੀਅਲ ਐਵਾਰਡ 2020'' ਦਿੱਤਾ ਗਿਆ। ਐਵਾਰਡ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਵਿੱਚ ਕਮਲਦੀਪ ਕਾਹਮਾ (ਮਿਸਟਰ ਵਰਲਡ ਬਾਡੀ ਬਿਲਡਰ ਫਿੱਟਨੈੱਸ), ਜਸਵੀਰ ਸਿੰਘ ਕਰਨਾਣਾ (ਓਲੰਪੀਅਨ ਵੇਟ ਲਿਫ਼ਟਰ), ਪ੍ਰਭਜੋਤ ਕੌਰ ਸੈਣੀ (ਲੈਕਚਰਾਰ ਵਿਕਟੋਰੀਆ ਯੂਨੀਵਰਸਿਟੀ ਆਸਟ੍ਰੇਲੀਆ), ਡਾ. ਸਵਿਤਾ ਮੱਲ ਅਮਰੀਕਾ (ਪੰਜਾਬ ਦੀ ਪਹਿਲੀ ਦਲਿਤ ਲੜਕੀ ਜਿਸ ਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 94% ਅੰਕ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ), ਹਰਦੇਵ ਸ਼ੋਕਰ (ਦੁਨੀਆਂ ਦੀ ਸਭ ਤੋਂ ਉੱਚੀ ਸੜਕ 'ਤੇ ਦੋ ਵਾਰ ਜਾਣ ਵਾਲਾ ਸੰਸਾਰ ਦਾ ਪਹਿਲਾ ਵਿਅਕਤੀ) ਸ਼ਾਮਿਲ ਸਨ। ਇਹਨਾਂ ਤੋਂ ਇਲਾਵਾ ਰਣਜੀਤ ਔਜਲਾ (ਗੋਲਡ ਮੈਡਲਿਸਟ ਬਾਕਸਿੰਗ, ਰਸ਼ੀਆ) ਅਤੇ ਨਵਜੋਤ ਸਿੰਘ ਝਿੰਗੜ• (ਗੋਲਡ ਮੈਡਲਿਸਟ ਵੁਸ਼ੂ, ਰਸ਼ੀਆ) ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਪ੍ਰਕਾਸ਼ਕਾਂ ਵਲੋਂ ਲਗਾਈ ਕਿਤਾਬਾਂ ਦੀ ਪ੍ਰਦਰਸ਼ਨੀ ਵਿਸ਼ੇਸ਼ ਆਕਰਸ਼ਣ ਦਾ ਕਾਰਨ ਬਣੀ। ਇਸ ਸਮੁੱਚੇ ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਭੂਮਿਕਾ ਬੇਗ਼ਮਪੁਰਾ ਫਾਊਂਡੇਸ਼ਨ ਦੇ ਜਨਰਲ ਸਕੱਤਰ, ਬੁਲਾਰੇ ਸ਼੍ਰੀ ਸੰਜੀਵ ਕੁਮਾਰ ਐਮਾਂ ਜੱਟਾਂ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਤੋਂ ਸਨਮਾਨਿਤ ਸਰਪੰਚ ਸ਼੍ਰੀ ਸੰਤੋਖ ਸਿੰਘ ਜੱਸੀ ਨੇ ਆਏ ਹੋਏ ਮਹਿਮਾਨਾਂ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਭਾਰਤ ਦੇ ਨਵਨਿਰਮਾਣ ਲਈ ਫਾਊਂਡੇਸ਼ਨ ਆਪਣੇ ਯਤਨ ਨਿਰੰਤਰ ਜਾਰੀ ਰੱਖੇਗੀ, ਤਾਂ ਜੋ ਮਾਨਵਤਾਵਾਦੀ ਮਹਾਂਪੁਰਸ਼ਾਂ ਦੀ ਸੋਚ ਵਾਲੇ ਬੇਗ਼ਮਪੁਰੇ ਦੀ ਸਥਾਪਨਾ ਕੀਤੀ ਜਾ ਸਕੇ। ਇਸ ਮੌਕੇ ਹਾਜਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਡਾ. ਉਂਕਾਰ ਸਿੰਘ, ਡਾ. ਨਰੰਜਣ ਪਾਲ ਹੀਉਂ, ਡਾ. ਸੁਖਵਿੰਦਰ ਹੀਰਾ, ਡਾ. ਬਖਸ਼ੀਸ਼ ਸਿੰਘ, ਡਾ. ਰਾਹੁਲ ਫਗਵਾੜਾ, ਡਾ. ਕੁਲਦੀਪ ਰਾਜ, ਡਾ. ਸਤਨਾਮ ਜੱਸੀ, ਐਸ.ਡੀ.ਓ. ਜਗਦੀਸ਼ ਵਿਰਦੀ, ਐਸ.ਡੀ. ਗੁਰਬਖਸ਼ ਰਾਮ ਬਾਹੜੋਵਾਲ, ਐਕਸੀਅਨ ਜਸਮੇਲ ਸਿੰਘ, ਅਮੋਲਕ ਚੱਕਕਲਾਲਵੀ, ਸ਼ਿੰਗਾਰਾ ਰਾਮ ਲੰਗੇਰੀ, ਪ੍ਰਿੰਸੀਪਲ ਰਾਜਵਿੰਦਰ ਕੌਰ ਸਿੱਧੂ, ਪ੍ਰਿੰਸੀਪਲ ਜਸਵੀਰ ਸਿੰਘ ਖਾਨਖਾਨਾਂ, ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ, ਉੱਘੇ ਗ਼ਜ਼ਲਗੋ ਅਮਰੀਕ ਗ਼ਾਫ਼ਿਲ, ਹਰਬਿਲਾਸ ਸਿੰਘ ਝਿੰਗੜ ਅਮਰੀਕਾ, ਮਾਸਟਰ ਮਦਨ ਲਾਲ, ਮਾਸਟਰ ਕੁਲਵਿੰਦਰ ਬੰਗਾ, ਜੈ ਪਾਲ ਸੁੰਡਾ, ਪ੍ਰਦੀਪ ਜੱਸੀ, ਹਰਬੰਸ ਹੀਉਂ, ਦੀਪ ਕਲੇਰ, ਰੇਸ਼ਮ ਕਰਨਾਣਵੀ, ਰਾਜ ਹੀਉਂ, ਇਕਬਾਲ ਸਿੰਘ ਕਾਹਮਾ, ਮੋਹਣ ਬੀਕਾ, ਖੁਸ਼ੀ ਰਾਮ ਗੁਣਾਚੌਰ, ਕੋਚ ਗੁਰਿੰਦਰਜੀਤ ਸਿੰਘ ਬਾਂਸਲ, ਕੋਚ ਜਗਦੀਸ਼ ਲਾਲ ਗੁਣਾਚੌਰ, ਮੱਖਣ ਸਿੰਘ ਤਾਹਰਪੁਰੀ, ਪ੍ਰੋਫੈੱਸਰ ਕਿਸ਼ਨ ਕੁਮਾਰ ਖਟਕੜ, ਪ੍ਰੋਫੈੱਸਰ ਗੁਰਮੁੱਖ ਸਿੰਘ ਥਾਂਦੀ, ਇੰਜੀਨੀਅਰ ਅਮਨਦੀਪ ਸਿੰਘ ਸਿੱਧੂ, ਦਲਵੀਰ ਬੌਧ, ਪ੍ਰਦੀਪ ਸਿੱਧੂ, ਜਤਿੰਦਰ ਜੱਸੀ ਖਮਾਚੋਂ, ਜਸਕਰਨ ਸਰੋਏ, ਰਮੇਸ਼ ਕੁਮਾਰ ਅਟਾਰੀ, ਰਸ਼ਪਾਲ ਕੌਰ ਬੀਕਾ, ਕਮਲਜੀਤ ਮਾਂਗਟ, ਮੈਨੇਜ਼ਰ ਰਾਜ ਕੁਮਾਰ ਦੀਵਾਨ, ਸੇਵਾ ਦਾਸ, ਧਰਮਵੀਰ ਲਧਾਣਾ ਉੱਚਾ, ਕਸ਼ਮੀਰ ਕੌਰ ਐਮਾਂ ਜੱਟਾਂ, ਹਰਭਜਨ ਸੁੰਮਨ, ਜੀਤ ਸਿੰਘ ਭਾਟੀਆ, ਹਰੀ ਪਾਲ ਬੰਗਾ, ਅਮਨ ਬੋਧ, ਕੁਲਦੀਪ ਬੰਗਾ, ਰਮੇਸ਼ ਸਿੰਘ, ਗੁਰਮੀਤ ਸਿੰਘ ਜੱਸੀ, ਸੋਨੂੰ ਸੂਦ, ਕੁਲਦੀਪ ਬਹਿਰਾਮ, ਸੱਤਪਾਲ ਰਟੈਂਡਾ, ਰਾਮਕਿਸ਼ਨ ਪੱਲੀ ਝਿੱਕੀ, ਦਵਿੰਦਰ ਬੇਗ਼ਮਪੁਰੀ, ਪਲਵਿੰਦਰ ਸੂਦ, ਲਾਲੀ ਬੰਗਾ, ਸਰਬਜੀਤ ਸਾਬੀ, ਸੋਢੀ ਗੋਸਲ, ਸਤਵਿੰਦਰ ਮੱਲ, ਕ੍ਰਿਸ਼ਨ ਹੀਉਂ, ਚਰਨਜੀਤ ਸੱਲਾਂ, ਬਿੰਦਰ ਝਿੰਗੜਾਂ ਵਾਲਾ, ਹੰਸ ਰਾਜ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਡਾ. ਅੰਬੇਡਕਰ ਜੀ ਦੇ ਪੈਰੋਕਾਰ ਹਾਜ਼ਰ ਸਨ।