ਢਾਹਾਂ ਕਲੇਰਾਂ ਹਸਪਤਾਲ ਵਿਖੇ ਗਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਉ ਪੀ ਡੀ ਸੇਵਾ ਦਾ 458 ਲੋੜਵੰਦਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ : 4 ਦਸੰਬਰ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਇੱਕ ਦਿਨ ਦੀ ਉ ਪੀ ਡੀ ਸੇਵਾ ਹਸਪਤਾਲ ਪ੍ਰਬੰਧਕਾਂ ਵੱਲੋਂ ਮੁਫ਼ਤ ਕੀਤੀ ਗਈ ਜਿਸ ਦਾ ਇਲਾਕੇ ਦੇ 458 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਦੱਸਿਆ ਕਿ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਟਰੱਸਟ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਧੰਨ ਧੰਨ ਗਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਦਿਨ ਦੀ ਉ ਪੀ ਡੀ ਮੁਫਤ ਕੀਤੀ ਗਈ ਹੈ । ਇਸ ਫਰੀ ਉ ਪੀ ਡੀ ਵਿਚ ਰਜਿਸਟਰਡ ਮਰੀਜ਼ਾਂ ਨੂੰ ਹਰ ਤਰ•ਾਂ ਦੇ ਲੈਬ ਟੈਸਟਾਂ, ਅਲਟਰਾ ਸਾਊਂਡ ਸਕੈਨਿੰਗ, ਈ.ਸੀ.ਜੀ. ਅਤੇ ਐਕਸ¸ਰੇ ਦੀਆਂ ਸੇਵਾਵਾਂ ਅੱਧੇ ਖਰਚੇ ਵਿਚ ਪ੍ਰਦਾਨ ਕੀਤੀਆਂ ਗਈਆਂ ਅਤੇ ਹਰ ਤਰ•ਾਂ ਦੇ ਅਪਰੇਸ਼ਨਾਂ ਵਿਚ 25% ਦੀ ਛੋਟ ਪ੍ਰਦਾਨ ਕੀਤੀ ਗਈ ਹੈ। ਅੱਖਾਂ ਦੇ ਲੋੜਵੰਦ ਮਰੀਜ਼ਾਂ ਦੇ ਲੈਨਜ਼ਾਂ ਵਾਲੇ ਅਪਰੇਸ਼ਨ 2500/¸ ਰੁਪਏ ਕੀਤੇ ਜਾ ਰਹੇ ਹਨ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਚ ਹੋਈ ਮੁਫ਼ਤ ਉ.ਪੀ.ਡੀ. ਸੇਵਾ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਰਵਿੰਦਰ ਖਜੂਰੀਆ ਆਰਥੋਪੈਡਿਕ ਸਰਜਨ, ਡਾ ਜਸਦੀਪ ਸਿੰਘ ਨਿਊਰੋ ਸਰਜਨ, ਡਾ ਮੁਕਲ ਬੇਦੀ ਮੈਡੀਕਲ ਸ਼ਪੈਲਿਸਟ, ਡਾ ਪ੍ਰਿਤਪਾਲ ਸਿੰਘ ਲੈਪਰੋਸਕੋਪਿਕ ਤੇ ਜਨਰਲ ਸਰਜਨ, ਡਾ ਮਹਿਕ ਅਰੋੜਾ ਈ ਐਨ ਟੀ ਸਰਜਨ, ਡਾ ਚਾਂਦਨੀ ਬੱਗਾ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ, ਡਾ ਹਰਜੋਤਵੀਰ ਸਿੰਘ ਰੰਧਾਵਾ ਡੈਂਟਲ ਸਰਜਨ, ਡਾ ਸਮਰਨਦੀਪ ਕੌਰ ਡੈਂਟਲ ਸਰਜਨ, ਡਾ ਰਾਹੁਲ ਗੋਇਲ ਪੈਥਲੋਜਿਸਟ, ਡਾ ਮਨਦੀਪ ਕੌਰ ਫਿਜ਼ੀਉਥੈਰਾਪਿਸਟ, ਡਾਈਟੀਸ਼ੀਅਨ ਮੈਡਮ ਰੋਨਿਕਾ ਕਾਹਲੋ, ਆਪਟੋਮੀਟੀਰੀਅਸ ਮੈਡਮ ਦਲਜੀਤ ਕੌਰ ਨੇ 458 ਮਰੀਜ਼ਾਂ ਦਾ ਤਸੱਲੀਬਖਸ਼ ਚੈੱਕਅੱਪ ਕੀਤਾ ਅਤੇ ਉਹਨਾਂ ਮਰੀਜ਼ਾਂ ਨੂੰ ਫਰੀ ਦਵਾਈਆਂ ਪ੍ਰਦਾਨ ਕੀਤੀਆਂ। ਮਰੀਜ਼ਾਂ ਦੇ ਲੈਬ ਵਿਭਾਗ ਵੱਲੋਂ ਮਰੀਜ਼ਾਂ ਦੇ ਟੈਸਟ ਕੀਤੇ ਗਏ। ਰੇਡੀਉਲੋਜੀ ਵਿਭਾਗ ਵੱਲੋਂ ਮਰੀਜ਼ਾਂ ਦੀ ਅਲਟਰਾ ਸਾਊਂਡ ਸੈਕਨ, ਡਿਜੀਟਲ ਐਕਸਰੇ ਅਤੇ ਸੀ ਟੀ ਸਕੈਨ ਕੀਤੇ ਗਏ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਦਿਨ ਦੀ ਉ.ਪੀ.ਡੀ. ਸੇਵਾ ਮੌਕੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਰਣਜੀਤ ਸਿੰਘ ਮਾਨ ਸੁਰੱਖਿਆ ਅਫਸਰ ਅਤੇ ਵੱਖ¸ਵੱਖ ਮੈਡੀਕਲ ਵਿਭਾਗਾਂ ਦੇ ਇੰਚਾਰਜ ਵੀ ਹਾਜ਼ਰ ਰਹੇ । ਇਸ ਮੌਕੇ ਮਰੀਜ਼ਾਂ ਲਈ ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਹਸਪਤਾਲ ਵਿਖੇ ਮਰੀਜ਼ ਦਾ ਚੈੱਕਅੱਪ ਕਰਦੇ ਹੋਏ ਡਾਕਟਰ ਰਵਿੰਦਰ ਖਜ਼ੂਰੀਆ ਐਮ. ਐਸ.
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਹਸਪਤਾਲ ਵਿਖੇ ਮਰੀਜ਼ ਦਾ ਚੈੱਕਅੱਪ ਕਰਦੇ ਹੋਏ ਡਾਕਟਰ ਰਵਿੰਦਰ ਖਜ਼ੂਰੀਆ ਐਮ. ਐਸ.