ਹਲਕਾ ਨਵਾਂਸ਼ਹਿਰ ਤੋਂ 80 ਗੱਡੀਆ ਦਾ ਵਿਸ਼ਾਲ ਕਾਫ਼ਲਾ ਬਾਘਾਪੁਰਾਣਾ ਕਿਸਾਨ ਮਹਾਂ ਸੰਮੇਲਨ ਵਿਚ ਗਿਆ
ਨਵਾਂਸ਼ਹਿਰ 22ਮਾਰਚ (ਬਿਊਰੋ) ਆਮ ਆਦਮੀ ਪਾਰਟੀ ਵੱਲੋਂ 21ਮਾਰਚ ਨੂੰ ਬਾਘਾਪੁਰਾਣਾ ਵਿਖੇ ਕੀਤੇ ਗਏ ਕਿਸਾਨ ਮਹਾਂ ਸੰਮੇਲਨ ਵਿਚ ਹਲਕਾ ਨਵਾਂਸ਼ਹਿਰ ਤੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਸਾਥੀਆਂ ਅਤੇ ਪਾਰਟੀ ਦੇ ਸਾਰੇ ਮੈਂਬਰਾਂ ਦਾ ਹਲਕਾ ਨਵਾਂਸ਼ਹਿਰ ਦੇ ਸੀਨੀਅਰ ਲੀਡਰ ਸਤਨਾਮ ਸਿੰਘ ਜਲਵਾਹਾ ਨੇ ਵਿਸ਼ੇਸ਼ ਧੰਨਵਾਦ ਕੀਤਾ ਹੈ । ਮੀਡੀਆਂ ਨਾਲ ਗੱਲਬਾਤ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਹਲਕਾ ਨਵਾਂਸ਼ਹਿਰ ਤੋਂ ਕਰੀਬ 80 ਗੱਡੀਆ ਦਾ ਵਿਸ਼ਾਲ ਕਾਫ਼ਲਾ ਬਾਘਾਪੁਰਾਣਾ ਕਿਸਾਨ ਮਹਾਂ ਸੰਮੇਲਨ ਵਿਚ ਗਿਆ ਸੀ । ਜਲਵਾਹਾ ਨੇ ਸਮੂਹ ਪਾਰਟੀ ਵਰਕਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਹੁਣ ਬਹੁਤ ਵੱਡਾ ਰਾਜਨੀਤਕ ਬਦਲਾਵ ਆ ਰਿਹਾ ਹੈ ਤਾਂ ਹੀ ਹੁਣ ਆਮ ਲੋਕ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਖੁਦ ਸਮਝ ਰਹੇ ਹਨ । ਉਹਨਾਂ ਕਿਹਾ ਕਿ ਜਿਥੇ ਰਵਾਇਤੀ ਪਾਰਟੀਆਂ ਲੋਕਾਂ ਨੂੰ ਦਿਹਾੜੀਆਂ ਉਤੇ ਅਤੇ ਜਾਂ ਦਾਰੂ ਵਰਗੇ ਨਸ਼ਿਆਂ ਦੇ ਲਾਲਚ ਦੇਕੇ ਰੈਲੀਆਂ ਵਿੱਚ ਲੈਕੇ ਜਾਂਦੇ ਹਨ ਉਥੇ ਆਮ ਆਦਮੀ ਪਾਰਟੀ ਨੂੰ ਹਲਕਾ ਨਵਾਂਸ਼ਹਿਰ ਦੇ ਲੋਕਾਂ ਨੇ ਐਨਾ ਪਿਆਰ ਮਾਣ ਸਤਿਕਾਰ ਦਿੱਤਾ ਕਿ ਉਹ ਆਪਣੀ ਜੇਬ ਵਿਚੋਂ ਸਾਰਾ ਖਰਚਾ ਕਰਕੇ ਬਾਘਾਪੁਰਾਣਾ ਵਿਖੇ ਇਸ ਇਤਿਹਾਸਕ ਕਿਸਾਨ ਮਹਾਂ ਸੰਮੇਲਨ ਵਿਚ ਸ਼ਾਮਿਲ ਹੋਏ । ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਰਲਕੇ ਇਸ ਕਿਸਾਨ ਮਹਾਂ ਸੰਮੇਲਨ ਨੂੰ ਫੇਲ੍ਹ ਕਰਨ ਲਈ ਬਹੁਤ ਵੱਡੇ ਪੱਧਰ ਉੱਤੇ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ ਸਨ ਅਤੇ ਕਰੋਨਾ ਦੇ ਡਰ ਦਾ ਜਾਲ਼ ਵੀ ਵਿਛਾਇਆ ਸੀ ਪਰ ਫਿਰ ਵੀ ਐਨੀਆਂ ਔਕੜਾਂ ਖੜੀਆਂ ਕਰਨ ਦੇ ਬਾਵਜੂਦ ਲੋਕਾਂ ਦਾ ਵੱਡਾ ਇਤਿਹਾਸਕ ਇਕੱਠ ਹੋਣਾ ਅਤੇ ਆਪ ਮੁਹਾਰੇ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਪੂਰੀ ਤਰ੍ਹਾਂ ਬਣਾ ਚੁੱਕੇ ਹਨ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਹੁਣ ਸਮਾਂ ਬਦਲ ਰਿਹਾ ਹੈ ਇਹ ਅਕਾਲੀ-ਕਾਂਗਰਸੀ ਜਿਨ੍ਹਾਂ ਮਰਜ਼ੀ ਝੂਠ ਬੋਲਣ, ਜੋ ਮਰਜ਼ੀ ਕਰ ਲੈਣ, ਪਰ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਮੂਰਖ ਨਹੀਂ ਬਣਾ ਸਕਦੇ। ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਬਾਖ਼ੂਬੀ ਇਹ ਸਮਝ ਆ ਚੁੱਕਾ ਹੈ ਕਿ ਅਗਰ ਆਪਣੀ ਜ਼ਮੀਨ ਅਤੇ ਫ਼ਸਲਾਂ ਦੀ ਐਮ ਐਸ ਪੀ ਨੂੰ ਬਚਾਉਣਾ ਹੈ ਤਾਂ ਉਹ ਸਿਰਫ ਇੱਕੋ ਪਾਰਟੀ ਆਮ ਆਦਮੀ ਪਾਰਟੀ ਹੀ ਬਚਾ ਸਕਦੀ ਹੈ । ਸ. ਜਲਵਾਹਾ ਨੇ ਜਲਵਾਹਾ ਨੇ ਸਾਰੇ ਸਾਥੀਆਂ ਦਾ ਬਾਘਾਪੁਰਾਣਾ ਦੇ ਇਤਿਹਾਸਕ ਕਿਸਾਨ ਮਹਾਂ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਭਵਿੱਖ ਵੀ ਨਵਾਂਸ਼ਹਿਰ ਹਲਕਾ ਵਾਸੀ ਪੰਜਾਬ ਵਿਚ ਕ੍ਰਾਂਤੀਕਾਰੀ ਬਦਲਾਅ ਲਿਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਸਭ ਤੋਂ ਅੱਗੇ ਹੋਣਗੇ।