ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਮਿਡਲ ਸਕੂਲ ਕਰੀਮਪੁਰੀ ਦੇ ਬੱਚਿਆਂ ਤੇ ਉਹਨਾਂ ਮਾਪਿਆਂ ਨੇ ਨਾਲ ਕੀਤੀ ਵਰਚੂਅਲ ਮੀਟਿੰਗ

ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਮਾਪੇ ਬੇਹੱਦ ਸੰਤੁਸ਼ਟ
ਨਵਾਂਸ਼ਹਿਰ 10 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ ਏ ਐਸ ਦੇ ਯੋਗ ਉਦਮਾਂ ਸਦਕਾ ਜਿੱਥੇ ਅਜੌਕੇ ਸਮੇਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿਸ਼ੇਸ਼ ਪ੍ਰਾਪਤੀਆਂ ਕਰ ਰਹੇ ਹਨ, ਇਸੇ ਲੜੀ ਤਹਿਤ ਵਿਭਾਗ ਵੱਲੋਂ ਉਲੀਕੇ ਗਏ ਦੋ ਦਿਨਾਂ ਮਾਪੇ ਅਧਿਆਪਕ ਮਿਲਣੀ ਦੌਰਾਨ ਸਰਕਾਰੀ ਮਿਡਲ ਸਕੂਲ ਕਰੀਮਪੁਰ ਕੰਪਲੈਕਸ ਸਸਸਸ ਲੰਗੜੋਆ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਅੱਜ ਸਕੱਤਰ ਕ੍ਰਿਸ਼ਨ ਕੁਮਾਰ ਆਈ ਏ ਐਸ ਨਾਲ ਵਰਚੂਅਲ ਮੀਟਿੰਗ ਕੀਤੀ ਗਈ। ਸ਼ਲਿੰਦਲ ਸਿੰਘ ਸਹਾਇਕ ਡਾਇਰੈਕਟਰ(ਐਸ ਸੀ ਆਰ ਟੀ (ਟ੍ਰੇਨਿੰਗ), ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਅੰਗਰੇਜ਼ੀ ਤੇ ਸਮਾਜਿਕ ਅਤੇ ਜਸਵੀਰ ਸਿੰਘ ਸੇਖੋਂ ਸਟੇਟ ਰਿਸੋਰਸ ਪਰਸਨ (ਸਾਇੰਸ) ਦੇ ਯਤਨਾਂ ਸਦਕਾ ਅੱਜ ਜਿਵੇਂ ਹੀ ਬੱਚੇ ਸਕੱਤਰ ਸਾਹਿਬ ਨਾਲ ਰੂ ਬ ਰੂ ਹੋਏ ਤਾਂ ਉਹਨਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਤੇ ਇਕੱਲੇ ਇਕੱਲੇ ਨੇ ਆਪਣੀ ਆਪਣੀ ਅੰਗਰੇਜੀ ਭਾਸ਼ਾ ਵਿੱਚ ਜਾਣ ਪਛਾਣ ਕਰਵਾਈ, ਜਿਸ ਤੋਂ ਪ੍ਰਭਾਵਿਤ ਹੋਏ ਸਕੱਤਰ ਸਾਹਿਬ ਨੇ ਸਾਰੇ ਬੱਚਿਆਂ ਤੇ ਮਾਪਿਆਂ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ । ਸਕੂਲ ਇੰਚਾਰਜ ਮੈਡਮ ਮੋਨਿਕਾ ਸ਼ਰਮਾ ਅਤੇ ਮੈਡਮ ਸੁਖਦੀਪ ਕੌਰ ਨੇ ਸਿੱਖਿਆ ਸਕੱਤਰ ਨੂੰ ਇਸ ਸਾਲ ਦੀਆਂ ਉਪਲਬਧੀਆਂ ਤੋਂ ਜਾਣੂੰ ਕਰਵਾਇਆ ਗਿਆ।  ਇਸ  ਮੌਕੇ 'ਤੇ ਹਾਜ਼ਰ ਮਾਪਿਆਂ ਨੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਮਾਣ ਮਹਿਸੂਸ ਕਰ ਰਹੇ ਹਾਂ ਕਿਉਂਕਿ ਜੇਕਰ ਅਧਿਆਪਕ ਸਾਡੇ ਬੱਚਿਆਂ ਨੂੰ ਕੋਰੋਨਾ ਕਾਲ ਦੌਰਾਨ ਔਨਲਾਈਨ ਪੜਾਈ ਨਾ ਕਰਾਉਂਦੇ ਤਾਂ, ਸਾਡੇ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਜਾਣਾ ਸੀ, ਮਾਪਿਆਂ ਵਲੋਂ ਅਧਿਆਪਕਾਂ ਨੂੰ ਅਸੀਸ ਦਿੰਦੇ ਹੋਏ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਦਾਨੀ ਸੱਜਣ ਪ੍ਰਿਤਪਾਲ ਸਿੰਘ ਨੇ ਵੀ ਸਕੂਲ ਸਟਾਫ ਨੂੰ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਬਲੇਜ਼ਰ(ਕੋਟ) ਪ੍ਰਦਾਨ ਕੀਤੇ ਹਨ ਅਤੇ ਭਵਿੱਖ ਵਿੱਚ ਵੀ ਉਹ ਸਕੂਲ ਤੇ ਅਧਿਆਪਕਾਂ ਦੀ ਹਰ ਸੰਭਵ ਮਦਦ ਕਰਨਗੇ। ਇਸ ਮੌਕੇ ਕੰਪਲੈਕਸ ਦੇ ਮੁਖੀ ਅਮਰਜੀਤ ਲਾਲ ਪ੍ਰਿੰਸੀਪਲ ਲੰਗੜੋਆ ਵਲੋਂ ਵੀ ਸਕੂਲ ਅਧਿਆਪਕਾਂ ਦੀ ਪ੍ਰਸੰਸਾ ਕੀਤੀ ਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਗਿਆ। ਇਸ ਮਿਲਣੀ ਸਮੇਂ ਪਿੰਡ ਦੇ ਸਰਪੰਚ, ਬੱਚਿਆਂ ਦੇ ਮਾਪੇ ਅਤੇ ਹੋਰ ਪਤਵੰਤੇ ਹਾਜ਼ਰ ਸਨ।