ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਵਿੱਚ ਵਿੱਚ ਪਿੰਡ ਕੋਟਲੀ ਸੱਕਾ ਤੋਂ ਨਜਾਇਜ ਡਿਸਟਿਲਰੀ ਉਜਾਗਰ, 3,60,000 ਐਮ.ਐਲ ਨਜਾਇਜ ਸ਼ਰਾਬ, 1,26,000 ਕਿੱਲੋ ਲਾਹਣ, 12 ਭੱਠੀਆ ਬ੍ਰਾਮਦ


ਅੰਮ੍ਰਿਤਸਰ 13 ਮਾਰਚ :- (ਬਿਊਰੋ) ਧਰੁਵ ਦਹੀਆ, ਆਈ.ਪੀ.ਐਸ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਮੁਹਿੰਮ ਚਲਾ ਕੇ ਨਸ਼ਿਆ ਦੇ ਸੋਦਾਗਰਾ ਤੇ ਸ਼ਿਕੰਜਾ ਕੱਸਣ ਲਈ ਹਦਾਇਤਾ ਜਾਰੀ ਕੀਤੀਆ ਗਈਆ ਹਨ। ਜਿਸ ਤਹਿਤ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਵਿਸ਼ੇਸ਼ ਟੀਮਾ ਤਿਆਰ ਕਰਕੇ ਵੱਡੇ ਪੱਧਰ ਤੇ ਆਪਰੇਸ਼ਨ ਚਲਾਏ ਜਾ ਰਹੇ ਹਨ। ਜੋ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਨਸ਼ਿਆ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਦੇ ਤਹਿਤ ਖਿਆਲਾ ਕਲਾਂ, ਲੱਖੂਵਾਲ ਅਤੇ ਛਾਪਾ ਰਾਮ ਸਿੰਘ ਵਿੱਚ ਸਰਚ ਆਪਰੇਂਸ਼ਨ ਕੀਤੇ ਗਏ ਜਿਨ੍ਹਾ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ, ਲਾਹਣ ਅਤੇ ਭੱਠੀਆ ਬ੍ਰਾਮਦ ਕੀਤੀਆ ਗਈਆ ਸਨ।  ਜੋ ਏਸੇ ਲੜੀ ਤਹਿਤ ਅੱਜ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਕੋਟਲੀ ਸੱਕਾ ਵਿਖੇ ਇੱਕ ਸਰਚ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਜੋ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਟਲੀ ਸੱਕਾ ਵਿਖੇ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਜਿਸ ਤੇ ਸ਼੍ਰੀ ਧਰੁਵ ਦਹੀਆ ਆਈ.ਪੀ.ਐਸ., ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਦੁਆਰਾ ਤੁਰੰਤ ਐਕਸ਼ਨ ਲੈਦਿਆ ਇੱਕ ਟੀਮ ਤਿਆਰ ਕੀਤੀ ਅਤੇ ਖੁਦ ਮੌਕਾ ਉੱਤੇ ਪਿੰਡ ਕੋਟਲੀ ਸੱਕਾ ਪਹੁੰਚ ਕੇ ਇਸ ਟੀਮ ਦੀ ਅਗਵਾਈ ਕੀਤੀ ਅਤੇ ਸਰਚ ਆਪਰੇਸ਼ਨ ਚਲਾਇਆ ਗਿਆ। ਜੋ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਚੱਲੇ ਇਸ ਆਪਰੇਸ਼ਨ ਦੋਰਾਨ ਐਸ.ਐਸ.ਪੀ ਸਾਹਿਬ ਦੁਆਰਾ ਖੁਦ ਸਰਚ ਪਾਰਟੀ ਦੀ ਮਦਦ ਨਾਲ 05 ਘਰਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾ ਵਿੱਚੋ ਤਿੰਨ ਸ਼ੱਕੀ ਵਿਅਕਤੀਆ ਦੇ ਘਰਾਂ ਵਿੱਚ ਸਰਚ ਕੀਤੀ ਗਈ ਅਤੇ ਇੱਕ ਬੇਹੱਦ ਵੱਡੇ ਨਜਾਇਜ ਸ਼ਰਾਬ ਦੇ ਰੈਕੇਟ ਨੂੰ ਉਜਾਗਰ ਕਰਦਿਆ ਮੌਕਾ ਤੋਂ ਗੁਰਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ, ਭਗਵੰਤ ਸਿੰਘ ਪੁੱਤਰ ਰਵੇਲ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਫਕੀਰ ਚੰਦ ਵਾਸੀਆਨ ਕੋਟਲੀ ਸੱਕਾ ਨੂੰ ਗ੍ਰਿਫਤਾਰ ਕਰਦੇ ਹੋਏ ਮੌਕਾ ਤੋਂ  3,60,000 ਐਮ.ਐਲ ਨਜਾਇਜ ਸ਼ਰਾਬ,  1,26,000 ਕਿੱਲੋ ਲਾਹਣ, 1830 ਕਿੱਲੋ ਗੁੜ,  12 ਚਾਲੂ ਭੱਠੀਆ,  12 ਤਰਪਾਲਾ,  24 ਡਰੱਮ, 20 ਕੈਨ, 8. 12 ਸਿਲੰਡਰ,  04 ਮੋਟਰ ਸਾਈਕਲ,  02 ਗੱਡੀਆ ਦੀ  ਰਿਕਵਰੀ ਕੀਤੀ ਗਈ। ਜੋ ਸਰਚ ਦੋਰਾਨ ਸਾਹਮਣੇ ਆਇਆ ਕਿ ਉਕਤ ਦੋਸ਼ੀਆ ਦੁਆਰਾ ਆਪਣੇ-ਆਪਣੇ ਘਰਾ ਵਿੱਚ ਭੱਠੀਆ ਲਗਾਈਆ ਹੋਈਆ ਸਨ ਅਤੇ ਇੱਕ ਮਿਨੀ ਡਿਸਟਿਲਰੀ ਦੇ ਬਰਾਬਰ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਕੱਢੀ ਜਾ ਰਹੀ ਸੀ ਅਤੇ ਸ਼ਰਾਬ ਸਪਲਾਈ ਕਰਨ ਲਈ ਵਰਤੀਆ ਜਾਦੀਆ ਦੋ ਕਾਰਾ ਇੱਕ ਸਵਿਫਟ ਰੰਗ ਚਿੱਟਾ ਨੰਬਰੀ P2-46-13-7457 ਅਤੇ ਇੱਕ ਇੰਡੀਗੋ ਨੰਬਰੀ P223-M-4406 ਨੂੰ ਮੌਕਾ ਤੋਂ ਨਜਾਇਜ ਸ਼ਰਾਬ ਨਾਲ ਭਰੇ ਕੈਨਾ ਸਮੇਤ ਬ੍ਰਾਮਦ ਕੀਤੀਆ ਗਈਆ ਇਸ ਸਬੰਧੀ 78(2) ਆਬਕਾਰੀ ਐਕਟ ਤਹਿਤ ਕਾਰਵਾਈ ਕੀਤੀ ਗਈ। ਉਕਤ ਵਿਅਕਤੀ ਇਹਨਾ ਗੱਡੀਆ ਰਾਹੀ ਆਪਣੇ ਗ੍ਰਹਕਾ ਤੱਕ ਨਜਾਇਜ ਸ਼ਰਾਬ ਪਹੁੰਚਾਉਦੇ ਸਨ। ਉਕਤ ਵਿਅਕਤੀਆ ਦੁਆਰਾ ਪੱਕੇ ਤੌਰ ਤੇ 06 ਕੰਕਰੀਟ ਦੇ ਚੁਬੱਚੇ ਬਣਾਏ ਹੋਏ ਸਨ ਜਿਨ੍ਹਾ ਵਿੱਚ ਭਾਰੀ ਮਾਤਰਾ ਵਿੱਚ ਲਾਹਣ ਸਟੋਰ ਕੀਤੀ ਜਾਦੀ ਸੀ ਅਤੇ ਪਿੰਡ ਦੇ ਬਾਹਰਵਾਰ ਨਹਿਰ ਵਿੱਚ ਲਾਹਣ ਨਾਲ ਭਰੀਆ ਛੁਪਾ ਕੇ ਰੱਖੀਆ 12 ਤਰਪਾਲਾ ਵੀ ਬ੍ਰਾਮਦ ਕੀਤੀਆ ਗਈਆ। ਉਕਤ ਨਾਮਜਦ ਦੋਸ਼ੀਆ ਦੇ ਘਰੋ 1830 ਕਿੱਲੋ ਗੁੜ ਅਤੇ ਭਾਰੀ ਮਾਤਰਾ ਵਿੱਚ ਗਾਚੀ (Yeast) ਵੀ ਬ੍ਰਾਮਦ ਹੋਈ ਹੈ। ਜਿਸ ਦੀ ਵਰਤੋ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਕੱਡਣ ਲਈ ਕੀਤੀ ਜਾਣੀ ਸੀ। ਆਪਰੇਸ਼ਨ ਦੋਰਾਨ ਐਸ.ਐਸ.ਪੀ ਸਾਹਿਬ ਦੁਆਰਾ 02 ਪ੍ਰਵਾਸੀ ਮਜਦੂਰਾ ਛੁਡਵਾਇਆ ਗਿਆ ਜਿਨ੍ਹਾਂ ਨੂੰ ਗੁਸੇਵਕ ਸਿੰਘ ਪੁੱਤਰ ਬਲਵਿੰਦਰ ਸਿੰਘ ਦੁਆਰਾ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਤੇ ਇਹਨਾ ਕੋਲੋ ਜਬਰਦਸਤੀ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਕੱਢਵਾਉਣ ਅਤੇ ਪਸ਼ੂ ਚਰਵਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ।ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਦੁਆਰਾ ਇਹਨਾ ਬੰਦੀ ਮਜਦੂਰਾ ਨੂੰ ਬੰਦੀ ਬਣਾਉਣ ਵਾਲੇ ਉਕਤ ਦੋਸ਼ੀ ਖਿਲਾਫ 371,374 ਆਈ.ਪੀ.ਸੀ  (ਬੰਦੀ ਮਜਦੂਰ) ਐਕਟ ਤਹਿਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਗਏ। ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਤੋਂ ਇਲਾਵਾ ਸ਼੍ਰੀ ਅਭੀਮੰਨਿਉ ਰਾਣਾ ਏ.ਐਸ.ਪੀ ਮਜੀਠਾ/ਜੰਡਿਆਲਾ, ਸ਼੍ਰੀ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ), ਸ਼੍ਰੀ ਸੁਖਰਾਜ ਸਿੰਘ ਡੀ.ਐਸ.ਪੀ ਸਪੈਸ਼ਲ ਬ੍ਰਾਚ, ਸ਼੍ਰੀ ਵਿਪਨ ਕੁਮਾਰ ਡੀ.ਐਸ.ਪੀ ਅਜਨਾਲਾ, ਇੰਸਪੈਕਟਰ ਕਪਿਲ ਕੋਸ਼ਲ ਮੁੱਖ ਅਫਸਰ ਥਾਣਾ ਮਜੀਠਾ, ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੰਬੋਅ, ਐਸ.ਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਰਾਜਾਸਾਂਸੀ, ਐਸ.ਆਈ ਹਿਮਾਂਸ਼ੂ ਭਗਤ ਮੁੱਖ ਅਫਸਰ ਥਾਣਾ ਕੱਥੂਨੰਗਲ, ਐਸ.ਆਈ ਮਨਮੀਤ ਸਿੰਘ ਮੁੱਖ ਅਫਸਰ ਥਾਣਾ ਚਾਟੀਵਿੰਡ, ਤੋਂ ਇਲਾਵਾ ਹੋਰ 150 ਦੇ ਕਰੀਬ ਫੋਰਸ ਨੇ ਹਿੱਸਾ ਲਿਆ। ਜੋ ਥਾਣਾ ਰਾਜਾਸਾਂਸੀ ਵਿਖੇ 12 ਵਿਅਕਤੀਆ ਖਿਲਾਫ ਆਬਕਾਰੀ ਐਕਟ ਦੀਆ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਜੋ ਤਫਤੀਸ਼ ਦੋਰਾਨ ਸਾਹਮਣੇ ਆਇਆ ਕਿ ਭਗਵੰਤ ਸਿੰਘ ਪਰ 10 ਅਤੇ ਗੁਰਸੇਵਕ ਸਿੰਘ ਪਰ 05 ਮੁਕੱਦਮੇ ਆਬਕਾਰੀ ਐਕਟ ਤਹਿਤ ਥਾਣਾ ਰਾਜਾਸਾਂਸੀ ਅਤੇ ਲੋਪੋਕੇ ਵਿਖੇ ਦਰਜ ਹਨ। ਸ਼੍ਰੀ ਧਰੁਵ ਦਹੀਆ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਨੇ ਜਾਣਕਾਰੀ ਦਿੰਦੇ ਕਿਹਾ ਗਿਆ ਕਿ ਤਫਤੀਸ਼ ਦੋਰਾਨ ਸਾਹਮਣੇ ਆਇਆ ਕਿ ਕਿ ਇਹਨਾ ਦੁਆਰਾ ਨੇੜੇ ਲੱਗਦੇ ਹੱਲਕਿਆ ਵਿੱਚ ਸ਼ਰਾਬ ਦੀ ਸਪਲਾਈ ਕੀਤੀ ਜਾਦੀ ਸੀ। ਉਹਨਾ ਅੱਗੇ ਦੱਸਿਆ ਕਿਹਾ ਕਿ ਇਹਨਾ ਦੀ ਨਜਾਇਜ ਸ਼ਰਾਬ ਦੀ ਕਮਾਈ ਤੋਂ ਬਣਾਈ ਗਈ ਪ੍ਰਾਪਰਟੀ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਪਰਟੀ ਨੂੰ ਵੀ ਜਲਦੀ ਹੀ ਫ੍ਰੀਜ ਕਰਵਾ ਦਿੱਤਾ ਜਾਵੇਗਾ। ਜੋ ਉਹਨਾ ਦੱਸਿਆ ਕਿ ਰੈੱਡ ਰੋਜ਼ ਆਪਰੇਸ਼ਨ ਦੋਰਾਨ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਸਰਚ ਆਪਰੇਸ਼ਨ ਹੈ। ਜੋ ਇਹਨਾ ਦੇ ਗ੍ਰਾਹਕਾ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ। ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।