ਸੇਵਾ ਮੁਕਤੀ ਮੌਕੇ ਪਾਲ ਸਿੰਘ ਨੂੰ ਨਿੱਘੀ ਵਿਦਾਇਗੀ ਪਟਿਆਲਾ, 31 ਮਾਰਚ:- ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਦਫ਼ਤਰ ਦੇ ਡਰਾਇਵਰ ਸ. ਪਾਲ ਸਿੰਘ ਅੱਜ 31 ਸਾਲ 8 ਮਹੀਨੇ ਦੀ ਸ਼ਾਨਦਾਰ ਸੇਵਾ ਮਗਰੋਂ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਨਵਿਰਤੀ ਮੌਕੇ ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ. ਇਸ਼ਵਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਰਵੀ ਇੰਦਰ ਸਿੰਘ ਅਤੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ. ਪਾਲ ਸਿੰਘ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸ. ਪਾਲ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਹਰਵਿੰਦਰ ਕੌਰ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਇਸ਼ਵਿੰਦਰ ਸਿੰਘ ਗਰੇਵਾਲ ਅਤੇ ਸ. ਰਵੀ ਇੰਦਰ ਸਿੰਘ ਨੇ ਸ. ਪਾਲ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇੱਕ ਕਰਮਸ਼ੀਲ ਅਤੇ ਆਪਣੀਆਂ ਸੇਵਾਵਾਂ ਪ੍ਰਤੀ ਵਚਨਬੱਧ ਕਰਮਚਾਰੀ ਦੱਸਿਆ। ਉਨ੍ਹਾਂ ਨੇ ਸ. ਪਾਲ ਸਿੰਘ ਦੀ ਸੇਵਾ ਮੁਕਤੀ ਮਗਰੋਂ ਚੰਗੀ ਸਿਹਤ ਅਤੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਸ. ਪਾਲ ਸਿੰਘ ਨੇ ਇਸ ਮੌਕੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਏ.ਪੀ.ਆਰ.ਓ. ਸ. ਜਸਤਰਨ ਸਿੰਘ, ਸ. ਹਰਦੀਪ ਸਿੰਘ, ਸੀਨੀਅਰ ਸਹਾਇਕ ਸ੍ਰੀਮਤੀ ਸਰਬਜੀਤ ਕੌਰ, ਜੂਨੀਅਰ ਸਹਾਇਕ ਸ੍ਰੀ ਬਲਜਿੰਦਰ ਸਿੰਘ, ਕਲਰਕ ਬਲਜਿੰਦਰ ਕੌਰ, ਕਲਾਕਾਰ ਸ੍ਰੀ ਕਰਮ ਸਿੰਘ, ਸ੍ਰੀਮਤੀ ਰਸ਼ਮੀ ਜੁਨੇਜਾ, ਸ੍ਰੀ ਟਿੰਕੂ, ਸ੍ਰੀ ਰਜਿੰਦਰ ਕੁਮਾਰ, ਸ੍ਰੀ ਰਮੇਸ਼ ਕੁਮਾਰ ਸਮੇਤ ਹੋਰ ਪਤਵੰਤੇ ਮੌਜੂਦ ਸਨ। ਫੋਟੋ ਕੈਪਸ਼ਨ- ਡੀ.ਪੀ.ਆਰ.ਓ. ਪਟਿਆਲਾ ਦਫ਼ਤਰ ਦੇ ਡਰਾਇਵਰ ਸ. ਪਾਲ ਸਿੰਘ ਦੀ ਸੇਵਾ ਮੁਕਤੀ ਮੌਕੇ ਸਨਮਾਨਤ ਕਰਦੇ ਹੋਏ ਸ. ਇਸ਼ਵਿੰਦਰ ਸਿੰਘ ਗਰੇਵਾਲ, ਸ. ਰਵੀਇੰਦਰ ਸਿੰਘ ਗਰੇਵਾਲ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ। |
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ ਦੇ ਡਰਾਇਵਰ ਪਾਲ ਸਿੰਘ 31 ਸਾਲ 8 ਮਹੀਨੇ ਦੀ ਸੇਵਾ ਬਾਅਦ ਸੇਵਾ ਨਵਿਰਤ
Posted by
NawanshahrTimes.Com