ਸਰਕਾਰ ਜੀ ਸਰਪੰਚਾਂ ਦੀ ਵੀ ਸੁਣੋ ! 50 ਮਹੀਨਿਆਂ ਤੋਂ ਇਕ ਖੋਟਾ ਸਿੱਕਾ ਨਹੀਂ ਦਿੱਤਾ ਨੀਲੀਆਂ-ਚਿੱਟੀਆਂ ਸਰਕਾਰਾਂ ਨੇ : ਸੰਤੋਖ ਸਿੰਘ ਜੱਸੀ

ਬੰਗਾ  13  ਮਾਰਚ (ਵਿਸ਼ੇਸ਼ ਪ੍ਰਤੀਨਿਧੀ)  ਪੰਜਾਬ ਸਰਕਾਰ ਵੱਲੋਂ ਪਿਛਲੇ ਕਰੀਬ 50 ਮਹੀਨਿਆਂ ਤੋਂ ਬਿਨਾਂ ਮਾਣ ਭੱਤਾ ਦਿੱਤੇ ਸਰਪੰਚ 1200 ਰੁਪਏ ਤੋਂ ਤਰਸੇ ਪਏ ਹਾਂ। ਪਿਛਲੀ ਅਕਾਲੀ ਭਾਜਪਾ ਸਰਕਾਰ ਦੇ 25 ਮਹੀਨੇ ਦਾ ਮਾਣ ਭੱਤਾ ਵੀ ਬਕਾਇਆ ਪਿਆ ਹੈ। ਇਹ ਬਿਆਨ ਪੰਚਾਇਤ ਯੂਨੀਅਨ ਬੰਗਾ ਦੇ ਪ੍ਰਧਾਨ ਸ੍ਰੀ ਸੰਤੋਖ ਸਿੰਘ  ਜੱਸੀ ਨੇ ਇਕ ਬਿਆਨ ਰਾਹੀਂ ਦਿੰਦੇ ਹੋਏ ਕਿਹਾ ਹੈ ਇਸੇ ਤਰ੍ਹਾਂ ਹੁਣ ਦੀ ਕਾਂਗਰਸ ਸਰਕਾਰ ਕਰ ਰਹੀ ਹੈ । ਸਰਕਾਰ ਨੇ ਦਸੰਬਰ 2018 ਵਿਚ ਬਣੀਆਂ ਨਵੀਆਂ ਪੰਚਾਇਤਾਂ ਨੂੰ ਵੀ ਹੁਣ ਤੱਕ ਇਕ ਧੇਲਾ ਨਹੀਂ ਦਿੱਤਾ ਗਿਆ। ਇਸ ਸੰਬੰਧੀ ਵੱਖ ਵੱਖ ਅਦਾਲਤਾਂ ਵਿਚ ਵੀ ਇਨ੍ਹਾਂ ਭੱਤਿਆਂ  ਨੂੰ ਲੈਣ ਲਈ ਕੋਰਟ ਕਚਹਿਰੀ  ਦਾ ਸਹਾਰਾ ਵੀ ਲੈਣਾ ਪਿਆ । ਪਰ ਸਰਕਾਰ ਜੋ ਬਿਆਨ ਦੇ ਰਹੀ ਹੈ ਕਿ ਪੰਜਾਬ ਸਰਕਾਰ ਬਹੁਤ ਘਾਟੇ ਵਿੱਚ ਹੈ। ਕੋਰੋਨਾ  ਕਾਰਨ ਹੋਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦ ਕਿ ਇਹ ਕੋਰਾ ਝੂਠ ਹੈ । ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਸਿਰਫ 52 ਕਰੋੜ ਬਕਾਇਆ ਰਕਮ ਨਾਲ ਪੰਜਾਬ ਸਰਕਾਰ ਗ਼ਰੀਬ ਨਹੀਂ ਹੋਣ ਲੱਗੀ। ਇਸ ਲਈ ਸਰਕਾਰ ਨੂੰ ਤੁਰੰਤ ਸਰਪੰਚਾਂ ਦਾ ਬਕਾਇਆ ਭੱਤਾ ਰਿਲੀਜ਼ ਕਰਨਾ ਚਾਹੀਦਾ ਹੈ ਅਤੇ ਭੱਤਾ ਵਧਾ ਕੇ 10 ਹਜ਼ਾਰ ਕਰਨਾ ਚਾਹੀਦਾ ਹੈ ਅਤੇ ਪੰਚਾਂ ਨੂੰ ਵੀ ਲਾਭ ਮਿਲਣਾ ਚਾਹੀਦਾ ਹੈ ਦੂਜੇ ਪਾਸੇ ਮਨਰੇਗਾ ਵਿੱਚ ਕੰਮ ਕਰ ਰਹੇ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਤੇ ਉਨ੍ਹਾਂ ਨੂੰ ਸਮੇਂ ਸਿਰ ਮਜ਼ਦੂਰੀ ਨਹੀਂ ਮਿਲਦੀ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਪੰਚਾਂ ਦਾ ਬਕਾਇਆ  ਭੱਤਾ ਅਤੇ ਮਨਰੇਗਾ ਵਰਕਰਾਂ ਦਾ ਮਿਹਨਤਾਨਾ ਅਤੇ ਦੁਕਾਨਦਾਰਾਂ ਦੇ ਪੈਸੇ ਤੁਰੰਤ ਸਮੇਂ ਸਿਰ ਦਿੱਤੇ ਜਾਣ।