ਪਿੰਡ ਗੜ੍ਹਪਧਾਣਾ ਦੇ ਲੋਕ ਭਾਰੀ ਗਿਣਤੀ ਵਿੱਚ ਕਿਸਾਨ ਮਹਾਂ ਸੰਮੇਲਨ ਵਿੱਚ 21 ਮਾਰਚ ਨੂੰ ਬਾਘਾਪੁਰਾਣਾ ਪਹੁੰਚਣਗੇ

ਨਵਾਂਸ਼ਹਿਰ : 17 ਫਰਵਰੀ (ਬਿਊਰੋ) ਨਵਾਂਸਹਿਰ ਹਲਕੇ ਦੇ ਪਿੰਡ ਗੜ੍ਹਪਧਾਣਾ ਦੇ ਲੋਕ ਭਾਰੀ ਗਿਣਤੀ ਵਿੱਚ ਕਿਸਾਨ ਮਹਾਂ ਸੰਮੇਲਨ ਵਿੱਚ ਪਹੁੰਚਣਗੇ ਆਮ ਆਦਮੀ ਪਾਰਟੀ ਵੱਲੋਂ 21ਮਾਰਚ ਨੂੰ ਬਾਘਾਪੁਰਾਣਾ ਵਿਖੇ ਕਿਸਾਨ ਮਹਾਂ ਸੰਮੇਲਨ ਕੀਤਾ ਜਾ ਰਿਹਾ ਹੈ, ਇਸ ਸੰਮੇਲਨ ਨੂੰ ਮੁੱਖ ਰੱਖਦਿਆਂ ਨਵਾਂਸ਼ਹਿਰ ਹਲਕੇ ਦੇ ਸੀਨੀਅਰ ਆਗੂ ਸਤਨਾਮ ਸਿੰਘ ਜਲਵਾਹਾ ਜੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਅਤੇ ਲੋਕਾਂ ਨੂੰ ਇਸ ਮਹਾਂ ਸੰਮੇਲਨ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਮਹਾਂ ਪੰਚਾਇਤ ਦੇ ਸੰਬੰਧ ਵਿੱਚ ਨਵਾਂਸ਼ਹਿਰ ਹਲਕੇ ਦੇ ਪਿੰਡ ਗੜ੍ਹਪਧਾਣਾ ਵਿਖੇ ਬੂਥ ਇੰਚਾਰਜ ਜਸਕਰਨ ਸਿੰਘ ਬਾਬੂ ਵੱਲੋਂ ਮੀਟਿੰਗ ਕਰਨ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਤੋਂ ਸੀਨੀਅਰ ਲੀਡਰ ਸਤਨਾਮ ਸਿੰਘ ਜਲਵਾਹਾ ਵੱਲੋਂ ਕੀਤੀ ਗਈ। ਇਸ ਮੌਕੇ ਜਲਵਾਹਾ ਵੱਲੋਂ ਮੀਟਿੰਗ ਵਿੱਚ ਹਾਜ਼ਰ ਸਾਰੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਇੱਕ ਵੀਰ ਭੈਣ ਬਜ਼ੁਰਗ ਕਿਸਾਨ ਭਰਾਵਾਂ ਦਾ ਡੱਟਕੇ ਸਾਥ ਜ਼ਰੂਰ ਦਿਓ ਅਤੇ 21ਮਾਰਚ ਨੂੰ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਭਰਾਵਾਂ ਦਾ ਡੱਟਕੇ ਸਾਥ ਦੇਣ ਲਈ ਬਾਘਾਪੁਰਾਣਾ ਵਿਖੇ ਕਿਸਾਨ ਮਹਾਂ ਸੰਮੇਲਨ ਕੀਤਾ ਜਾ ਰਿਹਾ ਹੈ, ਉਸ ਮਹਾਂ ਸੰਮੇਲਨ ਵਿੱਚ ਵੀ ਵੱਧ ਤੋਂ ਵੱਧ ਪਿੰਡ ਵਾਸੀ ਜ਼ਰੂਰ ਸ਼ਾਮਲ ਹੋਣ। ਜਲਵਾਹਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਲੱਕ ਤੋੜਵੀਂ ਮਹਿੰਗਾਈ ਕਰਕੇ ਆਮ ਲੋਕਾਂ ਨੂੰ ਤਾਂ ਰੋਟੀ ਖਾਣੀ ਵੀ ਔਖੀ ਹੋ ਗਈ ਹੈ, ਪੈਟਰੋਲ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਬੇਹਤਾਸ਼ਾ ਵਾਧੇ ਕਰਕੇ ਹਰ ਇੱਕ ਚੀਜ਼ ਦਾ ਭਾਅ ਅਸਮਾਨੀ ਚੜ੍ਹਿਆ ਹੋਇਆ ਹੈ ਅਤੇ ਦਿਨ ਪ੍ਰਤੀ ਦਿਨ ਹਰ ਚੀਜ਼ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਜਿਥੇ ਕੇਂਦਰ ਸਰਕਾਰ ਸਾਨੂੰ ਆਮ ਲੋਕਾਂ ਨੂੰ ਮਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ, ਉੱਥੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਲੋਕਾਂ ਲਈ ਮਸੀਹਾ ਬਣਕੇ ਕੰਮ ਕਰ ਰਿਹਾ ਹੈ, ਜਿਸ ਦੇ ਰਾਜ ਤੋਂ ਅੱਜ ਹਰ ਬੰਦਾ ਸੁੱਖੀ ਹੈ। ਆਮ ਆਦਮੀ ਪਾਰਟੀ ਵੱਲੋਂ ਜਿਸ ਤਰ੍ਹਾਂ ਪਹਿਲੇ ਦਿਨ ਤੋਂ ਲਗਾਤਾਰ ਕਿਸਾਨ ਭਰਾਵਾਂ ਦਾ ਡੱਟਕੇ ਸਾਥ ਦਿੱਤਾ ਗਿਆ ਹੈ ਅਤੇ ਬਤੌਰ ਮੁੱਖ ਮੰਤਰੀ ਲਗਾਤਾਰ ਚਾਰ ਵਾਰ ਖੁਦ ਅਰਵਿੰਦ ਕੇਜਰੀਵਾਲ ਜੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਮਿਲਕੇ ਆਏ ਹਨ ਅਤੇ ਇੱਕ ਸੇਵਾਦਾਰ ਬਣਕੇ ਕਿਸਾਨ ਭਰਾਵਾਂ ਦੀ ਸੇਵਾ ਕਰ ਰਹੇ ਹਨ, ਅਤੇ ਹੁਣ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 21ਮਾਰਚ ਨੂੰ ਆਮ ਆਦਮੀ ਪਾਰਟੀ ਵੱਲੋਂ ਬਾਘਾਪੁਰਾਣਾ ਵਿਖੇ ਕਿਸਾਨ ਮਹਾਂ ਸੰਮੇਲਨ ਕੀਤਾ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੇ ਲੋਕਾਂ ਵੱਲੋਂ ਇਤਿਹਾਸਿਕ ਇਕੱਠ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾਵੇਗਾ ਅਤੇ ਪੰਜਾਬ ਦੀਆਂ ਦੋਵਾਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਦੇ ਲੋਕ ਦੱਸਣਗੇ ਕਿ ਅਕਾਲੀ ਕਾਂਗਰਸੀ ਦੋਵਾਂ ਦਾ ਅਸਲੀ ਚਿਹਰਾ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ ਅਤੇ ਇਨ੍ਹਾਂ ਦੋਵਾਂ ਦੀਆਂ ਚਲਾਕੀਆਂ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਪਤਾ ਲੱਗ ਚੁੱਕੀਆ ਹਨ,  ਹੁਣ ਲੋਕ ਇਨ੍ਹਾਂ ਦੇ ਝੂਠੇ ਲਾਰਿਆਂ ਵਿੱਚ ਫਸਣ ਵਾਲੇ ਨਹੀਂ ਹਨ। ਇਸ ਮੀਟਿੰਗ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਠਾਕੁਰ ਸਿੰਘ ਜੀ, ਜਸਕਰਨ ਸਿੰਘ ਬਾਬੂ,ਕੁਲਵੰਤ ਸਿੰਘ ਰਕਾਸਣ, ਕੁਲਵਿੰਦਰ ਸਿੰਘ ਗਿਰਨ, ਗੁਰਦੇਵ ਸਿੰਘ ਮੀਰਪੁਰ, ਭੁਪਿੰਦਰ ਸਿੰਘ ਉੜਾਪੜ, ਟੀਟੂ ਆਹੂਜਾ, ਜੋਗੇਸ਼ ਕੁਮਾਰ, ਮਨਜੀਤ ਸਿੰਘ,ਗੁਲਭੂਸ਼ਣ ਚੋਪੜਾ, ਗੁਰਪਾਲ ਸਿੰਘ,ਬੀਕਾ ਰਾਏ, ਕਮਲਜੀਤ ਸਿੰਘ, ਜਸਵੀਰ ਸਿੰਘ,ਰਾਮ ਸਿੰਘ, ਬਲਿਹਾਰ ਸਿੰਘ, ਪ੍ਰਭਜੋਤ ਸਿੰਘ,ਧੀਰਾ, ਸਤਵੰਤ ਸਿੰਘ ਮਨਪ੍ਰੀਤ ਸਿੰਘ,ਆਦਿ ਸਾਥੀ ਹਾਜ਼ਰ ਸਨ।

Virus-free. www.avast.com