ਨਵਾਂਸ਼ਹਿਰ 15 ਮਾਰਚ (ਬਿਊਰੋ) ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਦਿਵਸ ਮਨਾਉਂਦਿਆਂ ਸਥਾਨਕ ਜਿਲਾ ਪ੍ਰਸ਼ਾਸਨ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ।ਸੰਯੁਕਤ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਅਤੇ ਟਰੇਡ ਯੂਨੀਅਨ ਆਗੂਆਂ ਜਸਬੀਰ ਦੀਪ, ਕੁਲਦੀਪ ਸਿੰਘ ਸੁੱਜੋਂ, ਗੁਰਦਿਆਲ ਰੱਕੜ, ਗੁਰਬਖਸ਼ ਕੌਰ ਸੰਘਾ, ਸਤਨਾਮ ਸਿੰਘ ਗੁਲਾਟੀ ,ਪਰਮਜੀਤ ਸਿੰਘ ਸੰਘਾ, ਅਸ਼ੋਕ ਕੁਮਾਰ ਦੀ ਅਗਵਾਈ ਵਾਲੇ ਵਫਦ ਨੇ ਦੱਸਿਆ ਕਿ ਮੋਦੀ ਸਰਕਾਰ ਨੂੰ ਨਿਜੀਕਰਨ ਦਾ ਬੁਖਾਰ ਚੜ੍ਹਿਆ ਹੋਇਆ ਹੈ ਵਧਦਾ ਹੀ ਜਾ ਰਿਹਾ ਹੈ।ਸਰਕਾਰ ਇਕ ਇਕ ਕਰਕੇ ਰੇਲਵੇ, ਹਵਾਈ ਅੱਡੇ, ਬੈਂਕ ਅਤੇ ਹੋਰ ਜਨਤਕ ਅਦਾਰੇ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ।ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਾਕੇ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕੱਢਕੇ ਤੇਲ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ।ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਐਮ ਐਸ ਪੀ ਦੀ ਗਰੰਟੀ ਦੀ ਮੰਗ ਨੂੰ ਲੈਕੇ ਕਿਸਾਨ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ਉੱਤੇ ਮੋਰਚੇ ਸੰਭਾਲੀ ਬੈਠੇ ਹਨ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਵਲ ਧਿਆਨ ਨਹੀਂ ਦੇ ਰਹੀ।ਉਹਨਾਂ ਕਿਹਾ ਕਿ ਜਨਤਕ ਖੇਤਰ ਦੇ ਨਿਜੀਕਰਨ ਅਤੇ ਭਾਰਤੀ ਖੇਤੀਬਾੜੀ ਦੇ ਟਾਰਪੋਰੇਟਾਈਜੇਸ਼ਨ ਨੂੰ ਰੋਕਣ ਲਈ ਨੀਤੀ ਜਾਰੀ ਕੀਤੀ ਜਾਵੇ ਅਤੇ ਡੀਜ਼ਲ, ਪੈਟਰੋਲ ਅਤੇ ਐਲ ਪੀ ਜੀ ਦੀਆਂ ਕੀਮਤਾਂ ਨੂੰ ਤੁਰੰਤ ਘਟਾਇਆ ਜਾਵੇ।
ਕੈਪਸ਼ਨ: (1)ਡੀ ਸੀ ਦਫਤਰ ਦੇ ਬਾਹਰ ਨਾਹਰੇਬਾਜ਼ੀ ਕਰਦੇ ਹੋਏ (2) ਜੀ ਏ ਟੂ ਡੀ ਸੀ ਨੂੰ ਮੰਗ ਪੱਤਰ ਦਿੰਦੇ ਹੋਏ।s
ਕੈਪਸ਼ਨ: (1)ਡੀ ਸੀ ਦਫਤਰ ਦੇ ਬਾਹਰ ਨਾਹਰੇਬਾਜ਼ੀ ਕਰਦੇ ਹੋਏ (2) ਜੀ ਏ ਟੂ ਡੀ ਸੀ ਨੂੰ ਮੰਗ ਪੱਤਰ ਦਿੰਦੇ ਹੋਏ।s