ਅੰਮ੍ਰਿਤਸਰ : 16 ਮਾਰਚ (ਬਿਊਰੋ) ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ (ਰਜਿ.) ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਸੁਰਜੀਤ ਸਿੰਘ ਗੁਰਾਇਆ ਪੈਟਰਨ ਅਤੇ ਸੁਖਦੇਵ ਸਿੰਘ ਪਨੂੰ ਪ੍ਰਧਾਨ ਦੀ ਸਾਂਝੀ ਅਗਵਾਈ ਹੇਠ ਸਥਾਨਕ ਕੰਪਨੀ ਬਾਗ ਵਿਖੇ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਵੱਖ ਵੱਖ ਮਹਿਕਮਿਆ ਵਿੱਚੋ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੇ ਭਰਵੀਂ ਗਿਣਤੀ ਵਿੱਚ ਹਾਜਰੀ ਭਰੀ। ਮੀਟਿੰਗ ਨੂੰ ਸ਼ੁਰੂ ਕਰਦਿਆਂ ਨਵੇ ਰਿਟਾਇਰ ਹੋਏ ਪੈਨਸ਼ਨਰ ਜ਼ੋ ਕਿ ਪਹਿਲੀ ਵਾਰ ਮੀਟਿੰਗ ਵਿੱਚ ਸ਼ਾਮਿਲ ਹੋਏ ਉਨ੍ਹਾਂ ਦੀ ਬਾਕੀ ਪੈਨਸ਼ਨਰਾਂ ਨਾਲ ਜਾਣ ਪਛਾਣ ਕਰਵਾਈ ਗਈ ਅਤੇ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ। ਮੀਟਿੰਗ ਨੂੰ ਸੁਰਜੀਤ ਸਿੰਘ ਗੁਰਾਇਆ ਪੈਟਰਨ, ਸੁਖਦੇਵ ਸਿੰਘ ਪਨੂੰ ਪ੍ਰਧਾਨ, ਚਰਨ ਸਿੰਘ ਐਕਟਿਗ ਪ੍ਰਧਾਨ, ਨਿਰਮਲ ਸਿੰਘ ਆਨੰਦ, ਨਰਿੰਦਰ ਸ਼ਰਮਾਂ ਕੈਸ਼ੀਅਰ ਨੇ ਸੰਬੋਧਨ ਕੀਤਾ। ਮੀਟਿੰਗ ਦੀ ਕਾਰਵਾਈ ਬਾਰੇ ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਪਨੂੰ ਪ੍ਰਧਾਨ ਨੇ ਦੱਸਿਆ ਕਿ ਸਾਰੇ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋ ਵਿਧਾਨ ਸਭਾ ਵਿੱਚ ਪੇਸ਼ ਕੀਤੇ ਸਾਲ 2021—2022 ਦੇ ਬਜਟ ਵਿੱਚ ਪੈਨਸ਼ਨਰਾਂ ਅਤੇ ਮੁਲਾਜਮਾਂ ਬਾਰੇ ਕੋਈ ਰਾਹਤ ਨਾ ਦੇਣ ਅਤੇ ਛੇਵੇ ਤਨਖਾਹ ਕਮਿਸ਼ਨ ਦੀ ਮਿਆਦ ਵਧਾਉਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦੀ ਭਰਪੂਰ ਨਿਖੇਧੀ ਕੀਤੀ। ਡੀ.ਏ. ਦੀਆਂ ਕਿਸ਼ਤਾਂ ਨਾ ਦੇਣ ਅਤੇ ਇਸ ਦੀਆਂ ਪਿਛਲੀਆਂ ਕਿਸ਼ਤਾਂ ਦੇ ਬਕਾਏ ਨਾ ਦੇਣ, ਮੈਡੀਕਲ ਭੱਤਾ ਨਾ ਵਧਾਉਣ, ਕੈਸ਼ਲੈਸ ਸਕੀਮ ਚਾਲੂ ਨਾ ਕਰਨ ਆਦਿ ਮੰਗਾਂ ਜਿਨ੍ਹਾਂ ਦੀ ਪੈਨਸ਼ਨਰਾਂ ਵੱਲੋ ਪਿਛਲੇ ਕਾਫੀ ਸਮੇ ਤੋ ਮੰਗ ਕੀਤੀ ਜਾ ਰਹੀ ਸੀ, ਬਾਰੇ ਵੀ ਸਰਕਾਰ ਦੀ ਸ਼ੈਤਾਨੀ ਚੁਪ ਦੀ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਸਟੇਟ ਪੈਨਸ਼ਨਰਜ ਕੰਨਫੈਡਰੇਸ਼ਨ (ਰਜਿ.) ਦੀ ਸੂਬਾ ਕਮੇਟੀ ਦੀ ਮਿਤੀ 16/03/2021 ਨੂੰ ਹੋਣ ਵਾਲੀ ਚੌਣ ਬਾਰੇ ਵੀ ਦੱਸਿਆ ਗਿਆ ਕਿ ਇਹ ਚੌਣ ਹੁਣ ਹਲਾਤਾਂ ਨੂੰ ਮੁੱਖ ਰੱਖਦਿਆਂ ਮਿਤੀ 16/06/2021 ਤੱਕ ਮੁਲਤਵੀ ਕਰ ਦਿੱਤੀ ਗਈ ਹੈ।ਮੀਟਿੰਗ ਵਿੱਚ ਸ਼ਾਮਲ ਸਾਰੇ ਬੁਲਾਰਿਆਂ ਨੇ ਸਰਕਾਰ ਪਾਸੋ ਜ਼ੋਰਦਾਰ ਮੰਗ ਕੀਤੀ ਕਿ ਛੇਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲੈਕੇ ਲਾਗੂ ਕੀਤੀ ਜਾਵੇ, ਡੀ.ਏ.ਦੀਆਂ ਪੈਡਿੰਗ ਕਿਸ਼ਤਾਂ ਤੁਰੰਤ ਨਕਦ ਜਾਰੀ ਕੀਤੀਆਂ ਜਾਣ, ਪਿਛਲੀਆਂ ਡੀ.ਏ.ਦੀਆਂ ਕਿਸ਼ਤਾਂ ਦੇ ਬਕਾਏ ਤਰੁੰਤ ਜਾਰੀ ਕੀਤੇ ਜਾਣ, ਮੈਡੀਕਲ ਭੱਤਾਂ 2000/— Wਪਏ ਪ੍ਰਤੀ ਮਹੀਨਾ ਕੀਤਾ ਜਾਵੇ, ਕੈਸ਼ਲੈਸ ਸਿਹਤ ਸਕੀਮ ਸ਼ੋਧ ਕੇ ਤਰੁੰਤ ਲਾਗੂ ਕੀਤੀ ਜਾਵੇ। ਜੇਕਰ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿੱਚ ਵੀ ਪੈਨਸ਼ਨਰਾਂ ਦੀਆਂ ਹੱਕੀ ਅਤੇ ਵਾਜਬ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਨੂੰ ਇਸ ਦੇ ਸਖਤ ਨਤੀਜੇ ਭੁਗਤਣੇ ਪੈਣਗੇ। ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਸੁੱਖਨਿੰਦਰ ਸਿੰਘ, ਰਜਿੰਦਰ ਸ਼ਰਮਾਂ, ਲਖਵਿੰਦਰ ਸਿੰਘ ਗਿੱਲ ਏ.ਈ., ਹਰਵਿੰਦਰ ਸਿੰਘ ਏ.ਈ., ਹਰਪਾਲ ਸਿੰਘ, ਯਸਪਾਲ, ਕੁਲਦੀਪ ਸਿੰਘ, ਬਕਸ਼ੀਰਾਮ, ਹਰਪ੍ਰੀਤ ਸਿੰਘ ਭੁੱਲਰ, ਪ੍ਰਦੀਪ ਕੁਮਾਰ ਜਿਲ੍ਹੇਦਾਰ, ਮੁਖਤਿਆਰ ਸਿੰਘ ਏ.ਈ., ਸੱਜਣ ਸਿੰਘ ਸੁਪਰਡੈਂਟ, ਹੀਰਾ ਲਾਲ ਤੁਲੀ, ਨਾਨਕ ਚੰਦ, ਬਲਦੇਵ ਸਿੰਘ ਰੰਧਾਵਾ ਜੇ.ਈ., ਸੁਖਵੰਤ ਸਿੰਘ ਅੋਲਖ ਸੀ.ਐਚ.ਡੀ., ਪਰਵਿੰਦਰ ਸਿੰਘ ਏ.ਈ., ਦੇਸਰਾਜ, ਗੁਰਦੀਪ ਸਿੰਘ, ਕੁੰਨਣ ਸਿੰਘ ਡੀ.ਐਚ.ਡੀ., ਗੁਰਿੰਦਰ ਸਿੰਘ ਡੀ.ਐਚ.ਡੀ., ਅਸੋ਼ਕ ਕੁਮਾਰ ਐਸ.ਡੀ.ਓ., ਸਤਪਾਲ ਚੋਲੀਆ, ਦਿਲਦਾਰ ਸਿੰਘ, ਨਰਿੰਦਰ ਸਿੰਘ ਗਿੱਲ ਆਦਿ ਹਾਜਰ ਸਨ। ਆਖਰ ਵਿੱਚ ਸੁਖਦੇਵ ਸਿੰਘ ਪਨੂੰ ਪ੍ਰਧਾਨ ਨੇ ਬੁਲਾਰਿਆਂ ਵੱਲੋ ਉਠਾਏ ਮੁੱਦਿਆਂ ਦੇ ਜਵਾਬ ਦਿੱਤੇ ਅਤੇ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ।