1.5 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾਵੇਗੀ ਭਰਾੜੀਵਾਲ ਨੂੰ ਜਾਂਦੀ ਸੜਕ-ਸੋਨੀ

40 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਪਾਰਕ ਦਾ ਕੀਤਾ ਉਦਘਾਟਨ
n
ਅੰਮ੍ਰਿਤਸਰ 14 ਮਾਰਚ: --  (ਬਿਊਰੋ)  ਵਾਰਡ ਨੰ: 70 ਦੇ ਅਧੀਨ ਪੈਦੇ ਇਲਾਕੇ ਭਰਾੜੀਵਾਲ ਦੀ ਮੁੱਖ ਸੜਕ ਜੋ ਕਿ ਝਬਾਲ ਰੋਡ ਨਾਲ ਮਿਲਦੀ ਹੈ ਦੀ ਸੜਕ ਦਾ ਨਿਰਮਾਣ 1.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਇਸ ਸੜਕ ਨੂੰ ਚੋੜਿਆ ਵੀ ਕੀਤਾ ਜਾਵੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਵਾਰਡ ਨੰ: 71 ਦੇ ਅਧੀਨ ਪੈਦੇ ਇਲਾਕ ਭਰਾੜੀਵਾਲ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਪਾਰਕ ਦਾ ਉਦਘਾਟਨ ਕਰਨ ਉਪਰੰਤ ਕੀਤਾ।   ਸ਼੍ਰੀ ਸੋਨੀ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਇਸ ਪਾਰਕ ਨੂੰ ਸ਼ਹਿਰ ਤੋ ਵਧੀਆ ਪਾਰਕ ਬਣਾਇਆ ਜਾਵੇਗਾ ਅਤੇ ਇਸ ਪਾਰਕ ਵਿਚ ਐਲ ਈ ਡੀ ਲਾਇਟਾਂ, ਝੂਲੇ ਅਤੇ ਬਜ਼ਰੁਗਾਂ ਦੇ ਬੈਠਣ ਲਈ ਬੈਚਾਂ ਤੋ ਇਲਾਵਾ ਰੰਗ ਬਿਰੰਗੇ ਫੁੱਲ ਵੀ ਲਗਾਏ ਜਾਣਗੇ। ਸ਼੍ਰੀ ਸੋਨੀ ਨੇ ਕਿਹਾ ਕਿ ਇਸ ਵਾਰਡ ਵਿਚ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਇਪਾਂ ਵੀ ਪੁਆ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਦੇ ਪੀਣ ਵਾਲੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਕੇ ਨਵੇ ਟਿਊਬਵੈਲ ਵੀ ਲਗਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰ: 60,70 ਅਤੇ 71 ਵਿਚ 90 ਫੀਸਦੀ ਤੋ ਜਿਆਦਾ ਵਿਕਾਸ ਦੇ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਕਾਰਜ ਆਉਦੇ ਦੋ ਮਹੀਨਿਆਂ ਵਿਚ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕੇਦਰੀ ਵਿਧਾਨਸਭਾ ਹਲਕੇ ਅਧੀਨ ਪੈਦੀਆਂ ਸਾਰੀਆਂ ਵਾਰਡਾਂ ਵਿਚ ਵਿਕਾਸ ਪੱਖੋ ਕੋਈ ਵੀ ਇਲਾਕਾ ਸੱਖਣਾ ਨਹੀ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਸ਼੍ਰੀ ਸੋਨੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵੀ ਬਣਨ ਵਾਲੀ ਸੜਕ ਦਾ ਕੰਮ ਆਪਣੀ ਨਿਗਰਾਨੀ ਹੇਠ ਕਰਵਾਇਆ ਜਾਵੇ ਅਤੇ ਵਿਕਾਸ ਦੇ ਕੰਮਾਂ ਦੀ ਗੁਣਵਤਾ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ । ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮਾਂ ਵਿਚ ਕਿਸੇ ਤਰਾ੍ਹ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਉਪਰੰਤ ਸ਼੍ਰੀ ਸੋਨੀ ਵਾਰਡ ਨੰ: 70 ਦੇ ਅਧੀਨ ਪੈਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਪਹੁੰਚੇ। ਸ਼੍ਰੀ ਸੋਨੀ ਨੇ ਗੁਰਦੁਆਰੇ ਦੇ ਹਾਲ ਨੂੰ ਹੋਰ ਵੱਡਾ ਕਰਨ ਨਹੀ 2 ਲੱਖ ਰੁਪਏ ਦਾ ਚੈਕ ਗੁਰਦੁਆਰਾ ਕਮੇਟੀ ਨੂੰ ਭੇਟ ਕੀਤਾ। ਸ਼ੀ ਸੋਨੀ ਨੇ ਕਿਹਾ ਕਿ ਉਨਾਂ. ਵਲੋ ਪਹਿਲਾਂ ਵੀ ਇਸ ਹਾਲ ਦੇ ਨਿਰਮਾਣ ਲਈ ਫੰਡਜ਼ ਮੁਹੱਈਆਂ ਕਰਵਾਏ ਗਏ ਸਨ ਅਤੇ ਹੁਣ ਇਸ ਹਾਲ ਨੂੰ ਹੋਰ ਵੱਡਾ ਕਰਨ ਲਈ ਫੰਡਜ਼ ਦਿੱਤੇ ਹਨ। ਸ਼੍ਰੀ ਸੋਨੀ ਨੇ ਕਿਹਾ ਕਿ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਹਾਲ ਦੇ ਨਿਰਮਾਣ ਹੋਣ ਨਾਲ ਇਲਾਕਾਵਾਸੀ ਆਪਣੇ ਦੁੱਖ-ਸੁੱਖ ਦੇ ਸਮਾਗਮ ਇਸ ਹਾਲ ਵਿਚ ਕਰ ਸਕਣਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਅਰੁਣ ਪੱਪਲ, ਕੋਸਲਰ ਵਿਕਾਸ ਸੋਨੀ, ਸ: ਪਰਮਜੀਤ ਸਿੰਘ ਚੋਪੜਾ, ਸ: ਸਰਬਜੀਤ ਸਿੰਘ ਲਾਟੀ,ਸ: ਹਰਪਾਲ ਸਿੰਘ ਸਮਰਾ, ਸ਼ੀ ਪ੍ਰਵੇਸ਼ ਗੁਲਾਟੀ, ਸ:ਰਣਜੀਤ ਸਿੰਘ,ਸ਼੍ਰੀ ਬੰਟੀ ਪ੍ਰਧਾਨ,ਸੰਧੂ ਪਰਿਵਾਰ, ਏ ਸੀ ਪੀ ਸ਼੍ਰੀ ਪ੍ਰਵੇਸ਼ ਚੋਪੜਾ ਤੋ ਇਲਾਵਾ ਵੱਡੀ  ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।