ਨਵਾਂਸ਼ਹਿਰ : 13 ਮਾਰਚ (ਬਿਊਰੋ) ਬਹੁਜਨ ਸਮਾਜ ਪਾਰਟੀ ਵਲੋ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ"ਪੰਜਾਬ ਬਚਾਓ ਹਾਥੀ ਰੱਥ ਯਾਤਰਾ" ਦੇ ਬੈਨਰ ਤਹਿਤ ਬਾਮਸੇਫ, ਡੀ.ਐਸ. ਫੋਰ (ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ)ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ 15 ਮਾਰਚ ਨੂੰ ਮੋਟਰ ਸਾਈਕਲ ਰੈਲੀਆਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਮੀਡੀਆ ਨੂੰ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਇੰਚਾਰਜ ਮੱਖਣ ਲਾਲ ਚੌਹਾਨ ਵੱਲੋਂ ਜਾਰੀ ਜਾਰੀ ਪ੍ਰੈਸ ਨੋਟ ਵਿਚ ਦਿੱਤੀ। ਸ੍ਰੀ ਚੌਹਾਨ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਨਵਾਂਸ਼ਹਿਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਤੋਂ ਰੈਲੀ ਦਾ ਆਰੰਭ ਕਰੇਗੀ ਜੋ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਜਾਵੇਗੀ । ਇਹ ਰੈਲੀਆਂ ਕਾਂਗਰਸ ਸਮੇਤ ਸਭ ਸਮੰਤਵਾਦੀ ਪਾਰਟੀਆਂ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦੇਣਗੀਆਂ । ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਇੰਚਾਰਜ ਮੱਖਣ ਲਾਲ ਚੌਹਾਨ ਨੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਮੋਟਰਸਾਈਕਲ ਰੈਲੀਆਂ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਦੇਸ਼ ਅੰਦਰ ਵੱਧ ਰਹੀ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਸਰਕਾਰੀ ਮਹਿਕਮਿਆਂ ਨੂੰ ਪ੍ਰਾਈਵੇਟ ਕਰਨਾ ਇਹ ਸਭ ਕਾਂਗਰਸ ਅਤੇ ਭਾਜਪਾ ਦੀਆਂ ਸਾਂਝੀਆਂ ਨੀਤੀਆਂ ਦਾ ਸਿੱਟਾ ਹੈ ਕਿਉਂਕਿ ਜਿਸ ਵੀ ਨੀਤੀ ਨੂੰ ਕਾਂਗਰਸ ਨੇ ਸ਼ੁਰੂ ਕੀਤਾ ਉਸ ਨੀਤੀ ਨੂੰ ਭਾਰਤੀ ਜਨਤਾ ਪਾਰਟੀ ਨੇ ਤੇਜ਼ੀ ਨਾਲ ਲਾਗੂ ਕੀਤਾ ਅਜਿਹਾ ਕਰਕੇ ਦੋਵਾਂ ਪਾਰਟੀਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ। ਉਹਨਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਨਾਲ ਹਰ ਵਰਗ ਦਾ ਬਜ਼ਟ ਬਿਗੜਿਆ ਹੈ ਅਤੇ ਵੱਧ ਰਹੀ ਮਹਿੰਗਾਈ ਵੀ ਇਨ੍ਹਾਂ ਪਾਰਟੀਆਂ ਦੀ ਦੇਣ ਹੈ। ਦੇਸ਼ ਵਾਸੀ ਇਨ੍ਹਾਂ ਪਾਰਟੀਆਂ ਤੋਂ ਨਿਜਾਤ ਪਾਉਣਾ ਚਾਹੀਦੇ ਹਨ । ਬਹੁਜਨ ਸਮਾਜ ਪਾਰਟੀ ਸੂਬੇ ਅੰਦਰ ਆਪਣਾ ਸੰਗਠਨ ਮਜ਼ਬੂਤ ਕਰਕੇ ਸੱਤਾ ਆਪਣੇ ਹੱਥ ਵਿਚ ਲਵੇਗੀ ਜਿਸ ਨਾਲ ਸੂਬੇ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਲਿਆਉਂਦਾ ਜਾ ਸਕੇ। ਇਸ ਮੌਕੇ ਅਜੈ ਕਟਾਰੀਆ, ਕੁਲਦੀਪ ਰਾਜ, ਕਮਲਪ੍ਰੀਤ ਪ੍ਰਿੰਸ, ਕੁਲਵਿੰਦਰ ਦਰੀਆਪੁਰ, ਚਮਨ ਲਾਲ, ਮੀਕਾ ਗੰਗੜ, ਜਸਵਿੰਦਰ ਰਟੈਂਡਾ ਵੀ ਹਾਜ਼ਰ ਸਨ।
ਪੰਜਾਬ ਬਚਾਓ ਹਾਥੀ ਰੱਥ ਯਾਤਰਾ ਸਮੰਤਵਾਦੀ ਪਾਰਟੀਆਂ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦੇਵੇਗੀ:-ਚੌਹਾਨ

Posted by
NawanshahrTimes.Com