ਨਵਾਂਸ਼ਹਿਰ 10 ਮਾਰਚ (ਬਿਊਰੋ) ਸਥਾਨਿਕ ਆਈ ਟੀ ਆਈ ਵਿਭਾਗ ਦੇ ਨਿਊ ਪੈਨਸ਼ਨ ਸਕੀਮ ਤੋਂ ਪੀੜ੍ਹਤ ਮੁਲਾਜ਼ਮਾਂ ਨੇ ਇੱਕਠੇ ਹੋਕੇ ਪੰਜਾਬ ਸਰਕਾਰ ਵਲੋੰ ਪੇਸ਼ ਕੀਤੇ ਮੁਲਾਜ਼ਮ ਵਿਰੋਧੀ ਬਜਟ ਦੀਆਂ ਕਾਪੀਆਂ ਫੂਕਕੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਸ਼੍ਰੀ ਓਮਕਾਰ ਸ਼ੀਹਮਾਰ ਜਿਲ੍ਹਾ ਸਕੱਤਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਪੇਸ਼ ਕੀਤਾ ਬਜਟ ਮੁਲਾਜਮਾਂ ਲਈ ਸਿਰਫ਼ ਇੱਕ ਲੌਲੀਪਾਪ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਬਜਟ ਵਿੱਚ ਸਿਰਫ਼ ਸਰਕਾਰ ਨੇ ਆਪਣੀ ਵੋਟ ਬੈਂਕ ਕਾਇਮ ਕਰਨ ਲਈ ਲੋਕਾਂ ਨੂੰ ਲਾਲਚ ਦਿੱਤਾ ਹੈ,ਪਰ ਮੁਲਾਜਮਾਂ ਲਈ ਇਸ ਬਜਟ ਵਿੱਚ ਕੁਝ ਵੀ ਨਹੀਂ ਰੱਖਿਆ।ਉਨ੍ਹਾਂ ਕਿਹਾ ਕਿ 2004 ਤੋਂ ਬਾਅਦ ਭਰਤੀ ਹੋ ਰਹੇ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਬਹਾਲੀ ਲਈ ਕੋਈ ਹੱਲ ਨਹੀਂ ਕੀਤਾ ਗਿਆ। ਜਦੋਂ ਕਿ ਮੌਜੂਦਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜਮਾਂ ਨਾਲ ਵਾਇਦਾ ਕੀਤਾ ਸੀ ਕਿ ਸਤਾ ਵਿੱਚ ਆਉਣ ਤੋਂ ਬਾਅਦ ਪੁਰਾਣੀ ਪੈਨਸ਼ਨ ਚਾਲੂ ਕੀਤੀ ਜਾਵੇਗੀ।ਪਰ ਹੁਣ ਸਰਕਾਰ ਨੇ ਆਪਣੇ ਚੱਲ ਰਹੇ ਆਖਰੀ ਬਜਟ ਸ਼ੈਸ਼ਨ ਵਿੱਚ ਮੌਜੂਦਾ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਇਸ ਲਈ ਅੱਜ ਸਰਕਾਰ ਦੇ ਇਸ ਬਜਟ ਦੀਆਂ ਕਾਪੀਆਂ ਸਾੜ-ਫੂਕ ਕੇ ਰੋਸ ਪ੍ਰਗਟ ਕੀਤਾ, ਇਸ ਮੌਕੇ ਉਨ੍ਹਾਂ ਨੇ ਹੱਥਾਂ ਵਿੱਚ ਸਰਕਾਰ ਵਿਰੋਧੀ ਤਖਤੀਆਂ ਵੀ ਫੜੀਆਂ ਹੋਈਆਂ ਸਨ। ਉਨ੍ਹਾਂ ਦੇ ਨਾਲ ਅਸ਼ੋਕ ਕੁਮਾਰ, ਰਜਿੰਦਰ ਕੁਮਾਰ, ਜਸਵਿੰਦਰ ਕੁਮਾਰ, ਹਰਵਿੰਦਰ ਲਾਲ, ਸੁਰਿੰਦਰਜੀਤ ਸਿੰਘ, ਪਰਮਿੰਦਰਜੀਤ, ਰੁਪਿੰਦਰਜੀਤ ਸਿੰਘ, ਬਲਵੀਰ ਸਿੰਘ, ਪ੍ਰੇਮ ਸਿੰਘ, ਹਰਬੰਸ ਲਾਲ, ਗਗਨਦੀਪ ਸਿੰਘ ਅਤੇ ਅੰਮ੍ਰਿਤ ਲਾਲ ਵੀ ਮੌਜੂਦ ਸਨ।
ਕੈਪਸ਼ਨ: ਆਈ ਟੀ ਆਈ ਕਰਮਚਾਰੀ ਬਜਟ ਦੀਆਂ ਕਾਪੀਆਂ ਸਾੜਕੇ ਰੋਸ ਮੁਜਾਹਰਾਂ ਕਰਦੇ ਹੋਏ।
ਕੈਪਸ਼ਨ: ਆਈ ਟੀ ਆਈ ਕਰਮਚਾਰੀ ਬਜਟ ਦੀਆਂ ਕਾਪੀਆਂ ਸਾੜਕੇ ਰੋਸ ਮੁਜਾਹਰਾਂ ਕਰਦੇ ਹੋਏ।