ਨਵਾਂਸ਼ਹਿਰ 9 ਮਾਰਚ (ਬਿਊਰੋ) ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਦੇ ਵਿਰੁੱਧ ਪਿੰਡ ਸਹਿਬਾਜ ਪੁਰ ਵਾਸੀਆਂ ਵਲੋਂ ਜਾਗੋ ਕੱਢੀ ਗਈ । ਕਿਰਤੀ ਕਿਸਾਨ ਯੂਨੀਅਨ ਵਲੋਂ ਕੱਢੀ ਗਈ ਇਸ ਜਾਗੋ ਵਿਚ ਔਰਤਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ ਅਤੇ ਪਰਮਜੀਤ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਨੇ ਮੋਦੀ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਇਸ ਘੋਲ ਨੇ ਕਿਸਾਨਾਂ ਦੇ ਦੋਸਤਾਂ ਅਤੇ ਦੁਸ਼ਮਣਾਂ ਵਿਚ ਨਿਖੇੜੇ ਦੀ ਲਕੀਰ ਖਿੱਚ ਦਿੱਤੀ ਹੈ।ਕਿਸਾਨਾਂ ਨੂੰ ਉਹਨਾਂ ਦੀ ਜਥੇਬੰਦਕ ਤਾਕਤ ਦਾ ਅਹਿਸਾਸ ਕਰਵਾਇਆ ਹੈ। ਉਹਨਾਂ ਕਿਹਾ ਮੋਦੀ ਸਰਕਾਰ ਸਿਰੇ ਦੀ ਝੂਠੀ ਅਤੇ ਮੱਕਾਰ ਸਰਕਾਰ ਹੈ ਜੋ ਸ਼ਾਮ ਸਮੇਂ ਆਪਣੀ ਸਵੇਰ ਵੇਲੇ ਕਹੀ ਗੱਲ ਤੋਂ ਮੁੱਕਰ ਜਾਂਦੀ ਹੈ ਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੀਆਂ ਜਮੀਨਾਂ ਖੋਹਣਗੇ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਦੀਆਂ ਤਿਜੌਰੀਆਂ ਭਰਨਗੇ। ਸਰਕਾਰ ਨੂੰ ਇਹ ਕਾਨੂੰਨ ਹਰ ਹਾਲਤ ਵਾਪਸ ਲੈਣੇ ਹੀ ਪੈਣਗੇ।
ਕੈਪਸ਼ਨ:ਸਹਿਬਾਜ ਪੁਰ ਵਿਖੇ ਜਾਗੋ ਕੱਢਦੇ ਹੋਏ ਪਿੰਡ ਵਾਸੀ।
ਕੈਪਸ਼ਨ:ਸਹਿਬਾਜ ਪੁਰ ਵਿਖੇ ਜਾਗੋ ਕੱਢਦੇ ਹੋਏ ਪਿੰਡ ਵਾਸੀ।