ਨਾਟਕਾਂ ਰਾਹੀਂ ਇਤਿਹਾਸ ਅਤੇ ਕਿਸਾਨੀ ਦਰਦ ਦੀ ਕੀਤੀ ਪੇਸ਼ਕਾਰੀ
ਬੰਗਾ 14 ਮਾਰਚ (ਬਿਊਰੋ) ਕਿਰਤੀ ਕਿਸਾਨ ਯੂਨੀਅਨ ਵਲੋਂ ਕਰੀਹਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਨਕਲਾਬੀ ਨਾਟਕ ਕਰਵਾਏ ਗਏ।ਮੰਚ ਰੰਗ ਮੰਚ ਅਮ੍ਰਿਤਸਰ ਦੀ ਨਾਟਕ ਟੀਮ ਵਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ 'ਚਾਂਦਨੀ ਚੌਂਕ ਤੋਂ ਸਰਹੰਦ ਤੱਕ', ਗੁਰਦਿਆਲ ਸਿੰਘ ਫੁੱਲ ਦਾ ਲਿਖਿਆ ਨਾਟਕ 'ਜਿਨ ਸੱਚ ਪੱਲੇ ਹੋਏ' ਅਤੇ ਜੁਗਿੰਦਰ ਬਾਹਰਲਾ ਦਾ ਲਿਖਿਆ ਓਪੇਰਾ 'ਹਾੜੀਆਂ ਸਾਉਣੀਆਂ' ਪੇਸ਼ ਕੀਤੇ ਗਏ। ਨਾਟਕਾਂ ਦੀ ਪੇਸ਼ਕਾਰੀ ਐਨੀ ਵਧੀਆ ਸੀ ਕਿ ਦਰਸ਼ਕਾਂ ਨੇ ਹਰ ਕਲਾਕਾਰ ਦੀ ਅਭਿਨੈ ਕਲਾ ਦਾ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ। ਇਹਨਾਂ ਨਾਟਕਾਂ ਵਿਚ ਸਾਰੇ ਕਲਾਕਾਰ ਆਪਣੀ ਆਪਣੀ ਭੂਮਿਕਾ ਬਾਖੁਬੀ ਨਿਭਾਈ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਦਾ ਕਮਾਲ ਵੀ ਨਜਰ ਆਉਂਦਾ ਸੀ। ਇਹਨਾਂ ਨਾਟਕਾਂ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ। ਇਸ ਮੌਕੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ)ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਕਿਰਤੀ ਕਿਸਾਨ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਤਰਸੇਮ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਚ ਤੋਂ ਪੇਸ਼ ਕੀਤੇ ਗਏ ਨਾਟਕ ਹੱਕ, ਸੱਚ ਅਤੇ ਇਨਸਾਫ਼ ਲਈ ਸੰਘਰਸ਼ ਕਰਨ ਦਾ ਰਾਹ ਦੱਸਦੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਜਨ ਅੰਦੋਲਨ ਵਿਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਸੰਘਰਸ਼ ਸਾਡੇ ਸਾਰਿਆਂ ਦੀ ਜਿੰਦਗੀ ਨਾਲ ਜੁੜਿਆ ਹੋਇਆ ਹੈ। ਇਹ ਘੋਲ ਸਿਰਫ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਹੀ ਘੋਲ ਨਹੀਂ ਹੈ ਸਗੋਂ ਇਹ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੀ ਜਮਹੂਰੀਅਤ ਵਿਰੋਧੀ ਤਾਨਾਸ਼ਾਹ ਮੋਦੀ ਸਰਕਾਰ ਦਾ ਹੰਕਾਰ ਭੰਨਣ ਵਾਲਾ ਵੀ ਘੋਲ ਹੈ। ਇਹ ਸਰਕਾਰ ਇਕ ਅਜਿਹੀ ਸਰਕਾਰ ਹੈ ਜੋ ਇਕ ਇਕ ਕਰਕੇ ਦੇਸ਼ ਦੀ ਸੰਪਤੀ ਦੇਸੀ ਵਿਦੇਸ਼ੀ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੇ ਭਾਅ ਸਿਖਰਾਂ ਤੇ ਪਹੁੰਚਾ ਕੇ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕੱਢਕੇ ਤੇਲ ਕੰਪਨੀਆਂ ਦੀਆਂ ਤਿਜੌਰੀਆਂ ਭਰ ਰਹੀ ਹੈ। ਮਜਦੂਰ ਵਿਰੋਧੀ ਕਾਲੇ ਕਾਨੂੰਨ ਲਾਗੂ ਕਰ ਰਹੀ ਹੈ, ਮਜਦੂਰ ਦੀ ਕੰਮ ਦੀ ਦਿਹਾੜੀ ਦੇ ਘੰਟੇ 8 ਘੰਟਿਆਂ ਤੋਂ ਵਧਾਕੇ 12 ਘੰਟੇ ਕਰ ਦਿੱਤੇ ਗਏ ਹਨ। ਇਸ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਿਹਾ ਦਿੱਲੀ ਦਾ ਕਿਸਾਨੀ ਮੋਰਚਾ ਹਰ ਹਾਲ ਵਿਚ ਜੇਤੂ ਹੋਣਾ ਚਾਹੀਦਾ ਹੈ ਜਿਸਦੇ ਲਈ ਸਾਰੇ ਵਰਗਾਂ ਨੂੰ ਦਿੱਲੀ ਵਲ ਵਹੀਰਾਂ ਘੱਤਣੀਆਂ ਚਾਹੀਦੀਆਂ ਹਨ।ਇਸ ਮੌਕੇ ਦੇਵ ਰਾਜ ਕਰੀਹਾ, ਸਾਬਕਾ ਸਰਪੰਚ ਗੁਰਿੰਦਰ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ, ਬਾਬਾ ਦਲਜੀਤ ਸਿੰਘ ਅਤੇ ਹਰਮੇਸ਼ ਲਾਲ ਨੇ ਵੀ ਵਿਚਾਰ ਪ੍ਰਗਟ ਕੀਤੇ। ਮੰਚ ਸੰਚਾਲਨ ਹਰੀ ਰਾਮ ਰਸੂਲਪੁਰੀ ਨੇ ਕੀਤਾ।
ਫੋਟੋ ਕੈਪਸ਼ਨ:- ਮੰਚ ਉੱਤੇ ਨਾਟਕਾਂ ਦੀ ਪੇਸ਼ਕਾਰੀ ,ਵਿਚਾਰ ਪੇਸ਼ ਕਰਦੇ ਆਗੂ ਅਤੇ ਅਤੇ ਦਰਸ਼ਕਾਂ ਦਾ ਇਕੱਠ।