ਨਵਾਂਸ਼ਹਿਰ : 14 ਮਾਰਚ (ਵਿਸ਼ੇਸ਼ ਪ੍ਰਤੀਨਿਧੀ)- 2004 ਤੋਂ ਬਾਅਦ ਭਰਤੀ ਹੋ ਰਹੇ ਵੱਖ-ਵੱਖ ਵਿਭਾਗਾਂ ਵਿੱਚ ਮੁਲਾਜਮਾਂ ਤੋਂ ਸਮੇਂ ਦੀਆਂ ਜਾਲਮ ਸਰਕਾਰਾਂ ਨੇ ਨਿੱਜੀ ਕਰਨ ਨੂੰ ਵਧਾਉਣ ਲਈ ਮੁਲਾਜਮ ਦੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਸਕੀਮ ਦੀ ਵਿਵਸਥਾ ਖੋਹ ਲਈ ਹੈ। ਜਿਸ ਨਾਲ ਸੇਵਾ ਮੁਕਤੀ ਤੋਂ ਬਾਅਦ ਮੁਲਾਜਮ ਦੀ ਤਰਸਯੋਗ ਹਾਲਤ ਸ਼ੁਰੂ ਹੋ ਜਾਂਦੀ ਹੈ। ਇਸ ਲਈ ਮੁਲਾਜਮਾਂ ਵਿੱਚ ਮਾਯੂਸੀ ਦਾ ਆਲਮ ਚੱਲ ਰਿਹਾ ਹੈ। ਇਸ ਜੁਲਮ ਦਾ ਅੰਤ ਕਰਵਾਉਣ ਲਈ ਮੁਲਾਜ਼ਮ ਹੁਣ ਕਮਰਕੱਸੇ ਕਰੀ ਬੈਠੇ ਹਨ। ਪੁਰਾਣੀ ਪੈਨਸ਼ਨ ਬਹਾਲੀਂ ਸ਼ੰਘਰਸ਼ ਦੇ ਸਹਿਯੋਗ ਨਾਲ ਹੋਰ ਤੇਜ਼ ਅਤੇ ਸਿਖਰਾਂ ਉੱਤੇ ਪਹੁੰਚਾਉਣ ਲਈ ਕਿਤਾਬਚਾ ਨੁਮਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਪ੍ਰੈਸ ਨੂੰ ਇਸ ਦੀ ਜਾਣਕਾਰੀ ਅਜਮੇਰ ਸਿੰਘ ਰੂਪਨਗਰ ਨੇ ਦਿੰਦਿਆ ਦੱਸਿਆ ਕਿ ਅੱਜ ਗੁਰਦਿਆਲ ਮਾਨ ਜਿਲ੍ਹਾਂ ਕੰਨਵੀਨਰ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸ ਸਥਾਨ ਉੱਤੇ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਨੁਕਤੇ ਸਾਂਝੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਕਿਤਾਬਚਾ ਜਲਦੀ ਹੀ ਐਨ ਪੀ ਐਸ ਮੁਲਾਜ਼ਮਾਂ ਦੇ ਸੁਪਰਦ ਕੀਤੀ ਜਾਵੇਗੀ ਤਾਂ ਕਿ ਇਸ ਨਵੀਂ ਪੈਨਸ਼ਨ ਸਕੀਮ ਦੇ ਮਾੜੇ ਪ੍ਰਭਾਵਾਂ ਵਾਰੇ ਆਮ ਨਾਗਰਿਕ ਨੂੰ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਬੜੇ ਹੀ ਭਰੇ ਮਨ ਨਾਲ ਦੱਸਿਆ ਕਿ ਇਸ ਨਵੀਂ ਪੈਨਸ਼ਨ ਸਕੀਮ ਤੋਂ ਪੀੜਤ ਬਹੁਤੇ ਮੁਲਾਜਮ ਆਤਮ ਹੱਤਿਆਵਾਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਇਸ ਘਟੀਆਂ ਸਕੀਮ ਤੋਂ ਨਜਾਕਿਤ ਦਿਵਾਉਣ ਲਈ ਪੁਰਾਣੀ ਪੈਨਸ਼ਨ ਬਹਾਲੀ ਸ਼ੰਤਰਸ਼ ਕਮੇਟੀ ਪੰਜਾਬ ਪਿਛਲੇ 10 ਸਾਲਾਂ ਤੋਂ ਲਗਾਤਾਰ ਸ਼ੰਘਰਸ਼ ਕਰ ਰਹੀ ਹੈ। ਮੁਲਾਜ਼ਮਾਂ ਦੇ ਸ਼ੰਘਰਸ਼ ਸਦਕਾ ਸਰਕਾਰ ਨੂੰ ਐਕਸ਼ਗ੍ਰੈਸੀਆ ਅਤੇ ਗ੍ਰੈਜੁਇਟੀ ਦੇ ਦੋ ਨੋਟੀਫਿਕੇਸ਼ਨ ਜਾਰੀ ਕਰਨੇ ਪਏ ਹਨ। ਕਮੇਟੀ ਇੰਨੇ ਨਾਲ ਹੀ ਸ਼ੰਤੁਸ਼ਤ ਨਹੀਂ ਹੈ, ਪੁਰਾਣੀ ਪੈਨਸ਼ਨ ਬਹਾਲੀ ਕਰਵਾਕੇ ਹੀ ਦਮ ਲਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਕਮੇਟੀ ਦੇ ਯਤਨਾਂ ਸਦਕਾ ਪੁਰਾਣੀ ਪੈਨਸ਼ਨ ਦਾ ਮੁੱਦਾ ਵਿਧਾਨ ਸਭਾ ਵਿੱਚ ਵੀ ਗੂੰਜ ਉੱਠਿਆ । ਉਨ੍ਹਾਂ ਦੱਸਿਆ ਕਿ ਇਹ ਕਿਤਾਬ ਮਾਰਕੀਟ ਵਿੱਚ ਆਉਣ ਨਾਲ ਸਾਡੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਘਰ-ਘਰ ਦੀ ਕਹਾਣੀ ਹੀ ਨਹੀਂ ਸਗੋਂ ਜਨ ਅੰਦੋਲਨ ਨੂੰ ਅੰਜਾਮ ਦੇਵੇਗੀ।
ਕੈਪਸ਼ਨ: ਅਜਮੇਰ ਸਿੰਘ ਰੂਪਨਗਰ ਤੇ ਗੁਰਦਿਆਲ ਮਾਨ ਜਿਲ੍ਹਾਂ ਕੰਨਵੀਨਰ ਸ਼ਹੀਦ ਭਗਤ ਸਿੰਘ ਨਗਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਲਈ ਖਰੜਾ ਤਿਆਰ ਕਰਦੇ ਹੋਏ।