ਸ: ਸ਼ੇਰਜੰਗ ਸਿੰਘ ਹੁੰਦਲ ਡੀ.ਪੀ.ਆਰ.ਓ. ਅੰਮ੍ਰਿਤਸਰ ਨੇ ਵੀ ਕੋਵਿਡ-19 ਦੀ ਵੈਕਸੀਨ ਲਗਵਾਈ
ਅੰਮਿ੍ਰਤਸਰ, 15 ਮਾਰਚ (ਵਿਸ਼ੇਸ਼ ਪ੍ਰਤੀਨਿਧੀ): -ਪੰਜਾਬ ਸਰਕਾਰ ਵੱਲੋਂ ਇਲਾਕੇ ਦੀ ਪਾਸ਼ ਕਾਲੋਨੀ ਰਣਜੀਤ ਐਵੀਨਿਊ ਵਿਚ ਚਲਾਇਆ ਜਾ ਰਿਹਾ ਭਾਈ ਧਰਮ ਸਿੰਘ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਬਹੁਤ ਹੀ ਸਾਫ-ਸੁਥਰਾ ਵਾਤਾਵਰਣ ਤੇ ਸ਼ਾਨਦਾਰ ਇਮਾਰਤ ਵਿਚ ਕੰਮ ਕਰ ਰਹੇ ਇਥੋਂ ਦੇ ਡਾਕਟਰ ਅਤੇ ਹੋਰ ਅਮਲਾ ਕੋਰੋਨਾ ਸੰਕਟ ਵਿਚ ਜਿੱਥੇ ਹਰ ਆਉਣ ਵਾਲੇ ਦਾ ਕੋਰੋਨਾ ਟੈਸਟ ਲਈ ਨਮੂਨੇ ਲੈ ਰਹੇ ਹਨ, ਉਥੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦਾ ਕੰਮ ਵੀ ਵੱਡੇ ਪੱਧਰ ਉਤੇ ਚਲਾ ਰਹੇ ਹਨ। ਭਾਈ ਧਰਮ ਸਿੰਘ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਸ: ਸ਼ੇਰਜੰਗ ਸਿੰਘ ਹੁੰਦਲ ਡੀ.ਪੀ.ਆਰ.ਓ. ਅੰਮ੍ਰਿਤਸਰ, ਸ੍ਰੀ ਯੋਗੇਸ਼ ਕੁਮਾਰ ਏ.ਪੀ.ਆਰ.ਓ, ਸ: ਅਰਵਿੰਦਰਪਾਲ ਸਿੰਘ ਅਤੇ ਸ: ਅੰਮ੍ਰਿਤ ਸਿੰਘ ਨੇ ਵੀ ਕੋਵਿਡ-19 ਦੀ ਵੈਕਸੀਨ ਲਗਵਾਈ । ਹਸਪਤਾਲ ਦੇ ਦੌਰੇ ਮੌਕੇ ਵੇਖਿਆ ਗਿਆ ਕਿ ਅਮੀਰਾਂ ਦੇ ਇਸ ਮਹੁੱਲੇ ਵਿਚ ਚੱਲਦੇ ਹਸਪਤਾਲ ਵਿਚ ਸਿਹਤ ਸੇਵਾਵਾਂ ਲੈਣ ਵਾਲੇ ਲੋਕਾਂ ਦੀ ਵੀ ਵੱਡੇ ਪੱਧਰ ਉਤੇ ਆਮਦ ਹੈ ਅਤੇ ਸਟਾਫ ਵੀ ਸਾਰਿਆਂ ਨੂੰ ਉਨਾਂ ਦੀ ਲੋੜ ਅਨੁਸਾਰ ਸਿਹਤ ਸੇਵਾ ਦੇਣ ਵਿਚ ਰੁੱਝਾ ਹੋਇਆ ਹੈ। ਡਾ. ਕੁਲਦੀਪ ਕੌਰ ਮੈਡੀਕਲ ਅਧਿਕਾਰੀ ਬੜੇ ਹੀ ਨਿਮਰ ਸੁਭਾਅ ਨਾਲ ਹਰ ਮਰੀਜ਼ ਨੂੰ ਮਿਲ ਰਹੇ ਹਨ ਅਤੇ ਉਨਾਂ ਨੂੰ ਗਾਇਡ ਕਰਕੇ ਸਬੰਧਤ ਸੇਵਾਵਾਂ ਲਈ ਅੱਗੇ ਭੇਜ ਰਹੇ ਹਨ। ਕੋਰੋਨਾ ਦੇ ਨਮੂਨੇ ਲੈਣ ਵਾਲਾ ਸਟਾਫ ਹਸਪਤਾਲ ਦੇ ਗੇਟ ਅੱਗੇ ਕਾਊਂਟਰ ਵਿਚ ਸਾਰਿਆਂ ਦੇ ਨਮੂਨੇ ਲੈ ਰਿਹਾ ਹੈ। ਡਾ. ਕੁਲਦੀਪ ਕੌਰ ਨੇ ਦੱਸਿਆ ਕਿ ਭਾਈ ਧਰਮ ਸਿੰਘ ਦੇ ਨਾਮ ਉਤੇ ਬਣੇ ਇਸ ਹਸਪਤਾਲ ਵਿਚ ਰੋਜ਼ਾਨਾ 100 ਦੇ ਕਰੀਬ ਮਰੀਜ਼ ਓ ਪੀ ਡੀ ਵਿਚ ਹੀ ਆਉਂਦੇ ਹਨ, ਇਸ ਤੋਂ ਇਲਾਵਾ ਡਿਲਵਰੀ ਕੇਸ ਮਹੀਨੇ ਵਿਚ 50 ਤੋਂ 60 ਕੇਸ ਆਉਂਦੇ ਹਨ, ਜਿੰਨਾ ਦੇ ਸਾਰੇ ਟੈਸਟ, ਅਪਰੇਸ਼ਨ ਆਦਿ ਅਸੀਂ ਕਰਦੇ ਹਾਂ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਬਿਮਾਰੀਆਂ ਦੇ ਮਰੀਜ਼ ਰੋਜ਼ਾਨਾ ਆ ਰਹੇ ਹਨ। ਉਨਾਂ ਦੱਸਿਆ ਕਿ ਰੋਜਾਨਾ 100 ਤੋਂ ਵੱਧ ਕੋਰੋਨਾ ਟੈਸਟ ਦੇ ਨਮੂਨੇ ਲਏ ਜਾ ਰਹੇ ਹਨ। ਇਸ ਤੋਂ ਇਲਾਵਾ ਰੋਜ਼ਾਨਾ 250 ਦੇ ਕਰੀਬ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕੇ ਵੀ ਲਗਾਏ ਜਾ ਰਹੇ ਹਨ। ਡਾ. ਕੁਲਦੀਪ ਕੌਰ ਨੇ ਦੱਸਿਆ ਕਿ ਖੁਸ਼ੀ ਵਾਲੀ ਗੱਲ ਹੈ ਕਿ ਲੋਕ ਆਪਣੇ ਆਪ ਨਮੂਨੇ ਦੇਣ ਤੇ ਟੀਕੇ ਲਗਾਉਣ ਆ ਰਹੇ ਹਨ ਅਤੇ ਸਾਡੇ ਕਰਮਚਾਰੀ ਵੀ ਬਤੌਰ ਸਟਾਫ ਉਨਾਂ ਨਾਲ ਵਧੀਆ ਸਲੂਕ ਕਰਨ ਦੇ ਨਾਲ-ਨਾਲ ਸਿਹਤ ਵਿਭਾਗ ਵੱਲੋਂ ਸਾਰੀਆਂ ਸੇਵਾਵਾਂ ਬਹੁਤ ਵਧੀਆ ਢੰਗ ਨਾਲ ਦੇ ਰਿਹਾ ਹੈ।
ਕੈਪਸ਼ਨ : ਜ਼ਿਲਾ ਲੋਕ ਸੰਪਰਕ ਅਫ਼ਸਰ ਸ: ਸ਼ੇਰਜੰਗ ਸਿੰਘ ਹੁੰਦਲ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਅੰਮ੍ਰਿਤਸਰ ਕੋਰੋਨਾ ਵੈਕਸੀਨ ਲਗਵਾਉਂਦੇ ਹੋਏ।