ਪੰਜਾਬੀ ਸਾਹਿਤ ਪੁਆਧੀ ਦਾ ਹੀਰਾ ਚਰਨ ਪੁਆਧੀ

ਪੰਜਾਬੀ ਸਾਹਿਤ ਜਗਤ ਦੀ ਮਹਿਕ, ਪੁਆਧੀ ਦਾ ਹੀਰਾ ਚਰਨ ਪੁਆਧੀ  ਕੈਥਲ ਹਰਿਆਣਾ ਦੇ ਵਸਨੀਕ ਹਨ ਅਤੇ ਚਰਚਿਤ ਪੰਜਾਬੀ ਸੰਗ੍ਰਹਿ " ਪੰਜੇਬਾਂ, ਕਾਫੀਆਂ ਬੁੱਲੇ ਸ਼ਾਹ, ਬੋਲੀਆਂ ਦੀ ਰੇਲ ਭਰਾਂ, ਮੋਘੇ ਵਾਲੀ ਚਿੜੀ, ਆਓ ਪੰਜਾਬੀ ਸਿੱਖੀਏ, ਪੁਆਧਣਾਂ ਦੇ ਲੋਕ ਗੀਤ, ਰੇਲੂ ਰਾਮ ਦੀ ਬੱਸ ਅਤੇ ਤਕਰੀਬਨ  20 ਕਿਤਾਬਾਂ "  ਦਾ ਰਚੇਤਾ। ਪੁਆਧੀ ਸੱਥ ਦੇ ਨਿਗਰਾਨ ਹਨ। ਆਪ ਜੀ ਦੀਆਂ ਰਚਨਾਵਾਂ ਪਾਠਕਾਂ ਦੁਆਰਾ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ।  ਪੁਆਧੀ ਸਾਹਿਬ ਨੂੰ ਕਈ ਸਭਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਅੰਤਰਰਾਸ਼ਟਰੀ ਪੱਧਰ ਤੇ ਨਿਰੰਤਰ ਸੇਵਾ ਕਰ ਰਹੇ ਹਨ ।