ਸ਼ਰੋਮਣੀ ਅਕਾਲੀ ਦਲ ਵੱਲੋਂ ਸਿੱਖ ਨੌਜਵਾਨ ਰਣਜੀਤ ਸਿੰਘ ਦਾ ਸਨਮਾਨ

ਨਵਾਂਸ਼ਹਿਰ, 20 ਮਾਰਚ : (ਵਿਸ਼ੇਸ਼ ਪ੍ਰਤੀਨਿਧੀ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖ ਨੌਜਵਾਨ ਰਣਜੀਤ ਸਿੰਘ ਦਾ ਸਨਮਾਨ ਕੀਤਾ ਜਿਸਨੇ ਪੁਲਿਸ ਜ਼ਬਰ ਦੇ ਨਾਲ ਨਾਲ ਭਾਜਪਾ ਤੋਂ ਸ਼ਹਿ ਪ੍ਰਾਪਤ ਗੁੰਡਿਆਂ ਦਾ ਡੱਟ ਕੇ ਟਾਕਰਾ ਕੀਤਾ ਜੋ ਕਿ 29 ਜਨਵਰੀ ਨੁੰ ਸਿੰਘੂ ਬਾਰਡਰ 'ਤੇ ਬੀਬੀਆਂ ਦੇ ਟੈਂਟ ਪੁੱਟਣਾ ਚਾਹੁੰਦੇ ਸਨ। ਇਸ ਨੌਜਵਾਨ ਨੂੰ ਦਿੱਲੀ ਸਿੱਖ ਗੁਦਰੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਦਾਨ ਕੀਤੀ ਕਾਨੂੰਨੀ ਸਹਾਇਤਾ ਦੀ ਬਦੌਲਤ ਹਾਲ ਹੀ ਵਿਚ ਜ਼ਮਾਨਤ ਮਿਲ ਗਈ ਸੀ। ਅਕਾਲੀ ਦਲ ਵੱਲੋਂ ਇਸ ਨੌਜਵਾਨ ਦਾ ਸਨਮਾਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਦਜੀਤ ਸਿੰਘ ਸਰਕਾਰੀ ਜਬਰ ਦੇ ਖਿਲਾਫ ਇਕ ਮਿਸਾਲ ਬਣ ਗਿਆ ਜੋ  ਮਹਿਲਾਵਾਂ ਦੇ ਹੱਕਾਂ ਦੀ ਰਾਖੀ ਦੇ ਨਾਲ ਨਾਲ ਸਿੱਖੀ ਸਰੂਪ ਤੇ ਕਦਰਾਂ ਕੀਮਤਾਂ ਦੇ ਚਮਕਦੇ ਉਦਾਹਰਣ ਵਜੋਂ ਸਾਹਮਣੇ ਆਇਆ।  ਉਹਨਾਂ ਕਿਹਾ ਕਿ ਇਸ ਸਭ ਦੌਰਾਨ ਰਣਜੀਤ ਸਿੰਘ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਤੋਂ ਥਾਂ ਖਾਲੀ ਕਰਵਾਉਣ ਦੀ ਨਫਰਤ ਭਰੀ ਸਾਜ਼ਿਸ਼ ਨੁੰ ਵੀ ਮਾਤ ਦੇ ਦਿੱਤੀ। ਉਹਨਾਂ ਕਿਹਾ ਕਿ ਦਲੇਰ ਸਿੱਖ ਨੌਜਵਾਨਾਂ ਨੇ ਕਸਾਨ ਅੰਦੋਲਨ ਦੇ ਨਾਲ ਨਾਲ ਮਨੁੱਖਤਾ ਦੀ ਵੱਡੀ ਸੇਵਾ ਕੀਤੀ ਹੈ। ਸ੍ਰੀ ਬਿਕਰਮ ਸਿੰਘ ਮਜੀਠੀਆ, ਜਿਹਨਾਂ ਨੇ ਸੰਗਤ ਨਾਲ ਰਲ ਕੇ ਰਣਜੀਤ ਸਿੰਘ ਦਾ ਉਸਦੇ ਪਿੰਡ ਕਾਜਮਪੁਰ ਵਿਖੇ ਸਨਮਾਨ ਕੀਤਾ, ਨੇ ਨੌਜਵਾਨਾਂ ਨੁੰ ਕਿਸਾਨ ਅੰਦੋਲਨ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਕੰਮ ਕਰਦੇ ਰਹਿਣ ਦੀ ਅਪੀਲ ਵੀ ਕੀਤੀ। ਅਕਾਲੀ ਆਗੂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦੀ ਬਦੌਲਤ ਕਿਸਾਨ ਅੰਦੋਲਨ ਵਿਚ ਭਾਗ ਲੈਣ ਵਾਲੇ ਰਣਜੀਤ ਸਿੰਘ ਤੇ 146 ਹੋਰ ਨੌਜਵਾਨਾਂ ਦੀ ਰਿਹਾਈ ਸੰਭਵ ਹੋਈ । ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਪਹਿਲਕਦਮੀ ਸ਼ਲਾਘਾਯੋਗ ਹੈ। ਉਹਨਾਂ ਮੰਗ ਕੀਤੀ ਕਿ ਜੇਲ੍ਹ ਵਿਚ ਬਾਕੀ ਰਹਿ ਗੲੈ ਨੌਜਵਾਨਾਂ ਨੁੰ ਵੀ ਤੁਰੰਤ ਰਿਹਾਅ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਿੱਖ ਨੌਜਵਾਨਾਂ ਨਾਲ ਕੀਤੀ ਬਦਸਲੂਕੀ ਲਈ ਤੁਰੰਤ ਮੁਆਫੀ ਮੰਗੇ ਅਤੇ ਤਿੰਨ ਖੇਤੀ ਕਾਨੁੰਨਾਂ ਨੁੰ ਤੁਰੰਤ ਰੱਦ ਕਰੇ। ਇਸ ਮੌਕੇ ਦੋਵਾਂ ਥਾਵਾਂ ਤੇ ਦਿੱਲੀ  ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਹਜ਼ਾਰਾਂ ਲੋਕ ਹਾਜ਼ਰ ਸਨ ਜਿਹਨਾਂ  ਰਣਜੀਤ ਸਿੰਘ ਦਾ ਸਵਾਗਤ ਕੀਤਾ ਤੇ ਕਾਫਲੇ ਦੇ ਨਾਲ ਉਸਨੂੰ ਲੈ ਕੇ ਗਏ।