ਨਵਾਂਸ਼ਹਿਰ 27 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਦਫਤਰ ਜਿਲ੍ਹਾ ਸਿੱਖਿਆ ਅਫ਼ਸਰ(ਸੈ: ਸਿ) ਸ਼ਹੀਦ ਭਗਤ ਸਿੰਘ ਨਗਰ ਵਲੋ ਜਿਲ੍ਹੇ ਅੰਦਰ ਸਮੂਹ ਸਕੂਲਾਂ ਵਿਚ, ਕੰਪਿਊਟਰ ਟ੍ਰੇਨਿੰਗ ਦਾ ਅਯੋਜਨ, ਮਿਤੀ 30 ਅਤੇ 31 ਮਾਰਚ ਨੂੰ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਜਿਲ੍ਹਾ ਮੈਂਟੋਰ ਯੂਨਸ ਖੋਖਰ ਵੱਲੋ ਦੱਸਿਆ, ਕਿ ਸਕੂਲ ਬੱਚਿਆ ਲਈ ਬੰਦ ਹਨ ਅਤੇ ਸਟਾਫ ਹਰ ਰੋਜ਼ ਸਕੂਲ ਆ ਰਿਹਾ ਹੈ, ਓਹਨਾਂ ਦੇ ਇਸ ਸਮੇਂ ਦੇ ਉਸਾਰੂ ਉਪਯੋਗ ਅਤੇ ਆਧੁਨਿਕ ਅਧਿਆਪਨ ਤਕਨੀਕਾ ਸਬੰਧੀ ਸਿਖਲਾਈ ਦੇਣ ਲਈ, ਜਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਅਤੇ ਉਪ-ਸਿੱਖਿਆ ਅਫ਼ਸਰ ਅਮਰੀਕ ਸਿੰਘ ਵਲੋ, ਇਹ ਬੁਹਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ।ਓਹਨਾਂ ਦੱਸਿਆ ਕਿ ਉਪ- ਜਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਵਲੋ ਇਸ ਸੰਬੰਧੀ, ਸਮੂਹ ਸਕੂਲ ਮੁੱਖੀ ਸਹਿਬਾਨ ਨੂੰ ਪੱਤਰ ਜਾਰੀ ਕਰ ਟ੍ਰੇਨਿੰਗ ਲਈ ਮੁਕੰਮਲ ਪ੍ਰਬੰਧ ਕਰਨ ਲਈ ਲਿਖਿਆ ਹੋਇਆ ਹੈ। ਯੂਨਸ ਖੋਖਰ ਨੇ ਦੱਸਿਆ ਕਿ ਇਹ ਟ੍ਰੇਨਿੰਗ ਮੰਗਲਵਾਰ ਅਤੇ ਬੁੱਧਵਾਰ ਦੋ ਦਿਨ ਸਵੇਰੇ 9 ਵਜੇ ਤੋਂ 3. 20 ਵਜੇ ਤੱਕ ਕਰਵਾਈ ਜਾਵੇਗੀ। ਇਹ ਟ੍ਰੇਨਿੰਗ ਸਕੂਲ ਦੇ ਹੀ ਕੰਪਿਊਟਰ ਅਧਿਆਪਕ ਵਲੋ ਬਾਕੀ ਸਟਾਫ਼ ਨੂੰ ਕਰਵਾਈ ਜਾਵੇਗੀ, ਜਿਸ ਵਿਚ ਸਮਾਰਟ ਕਲਾਸਰੂਮ ਦੀ ਵਰਤੋ, ਲਾਈਵ ਕਲਾਸਾਂ ਲਈ ਜ਼ੂਮ ਐਪ ਦੀ ਵਰਤੋ, ਪੋਸਟਰ ਮੇਕਿੰਗ ਲਈ ਕੈਂਨਵਾ ਐਪ ਦੀ ਵਰਤੋ, ਈ ਪੰਜਾਬ/ਪੰਜਾਬ ਸਕੂਲ ਸਿੱਖਿਆ ਬੋਰਡ/ਐਸ ਐਸ ਏ ਆਦਿ ਵੈੱਬਸਾਈਟਾਂ ਦੀ ਵਰਤੋ, ਗੂਗਲ ਫਾਰਮ/ਗੂਗਲ ਸ਼ੀਟ ਦੀ ਵਰਤੋ, ਐਕਸਲ ਦੀ ਵਰਤੋ ਆਦਿ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਦੋਰਾਨ ਪ੍ਰੈਕਟਿਕਲ ਵੀ ਕਰਵਾਇਆ ਜਾਵੇਗਾ। ਇਸ ਦੀ ਮੁਕੰਮਲ ਰੂਪ ਰੇਖਾ ਤਿਆਰ ਕਰਨ ਅਤੇ ਵਿਸ਼ਾ ਵਸਤੂ ਬਾਰੇ ਅੱਜ ਜਿਲ੍ਹਾ ਮੈਂਟੋਰ ਯੂਨਸ ਖੋਖਰ ਵਲੋ ਜਿਲ੍ਹੇ ਦੇ ਸਮੂਹ ਕੰਪਿਊਟਰ ਅਧਿਆਪਕਾਂ ਨਾਲ ਵੀਡਿਓ ਕਾਨਫਰੰਸ ਵੀ ਕੀਤੀ। ਜਿਸ ਵਿੱਚ ਟ੍ਰੇਨਿੰਗ ਦੇਣ ਵਾਲੇ ਅਧਿਆਪਕਾਂ ਨੂੰ ਸਿਖਲਾਈ ਦਾ ਪ੍ਰੋਗਰਾਮ ਚਾਰਟ ਨੋਟ ਕਰਵਾਇਆ ਗਿਆ। ਅੰਤ ਵਿਚ ਯੂਨਸ ਖੋਖਰ ਨੇ ਦੱਸਿਆ ਕਿ ਟ੍ਰੇਨਿੰਗ ਨੂੰ ਸਫਲਤਾਪੂਵਕ ਮੁਕੰਮਲ ਕਰਨ ਵਾਲੇ ਸਟਾਫ਼ ਨੂੰ ਭਾਗੀਦਾਰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ।