ਨਵਾਂਸ਼ਹਿਰ 22 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵਲੋਂ ਸ਼ਹਿਰ ਦੇ ਬਾਹਰਵਾਰ ਚੰਡੀਗੜ ਰੋਡ 'ਤੇ ਮੇਨ ਬਾਈਪਾਸ ਲੰਗੜੋਆ ਵਿੱਖੇ ਅੱਜ ਆਮ ਰਾਹਗੀਰਾਂ ਦੀ ਜਿਨਾਂ ਨੇ ਮਾਸਕ ਨਹੀਂ ਪਹਿਨੇ ਸਨ, ਉਹਨਾਂ ਨੂੰ ਮੌਕੇ 'ਤੇ ਰੋਕ ਕੇ ਕੋਰੋਨਾ ਦੇ ਸੈਂਪਲ ਲਏ ਗਏ ਤੇ ਮੌਕੇ 'ਤੇ ਮੌਜੂਦ ਪੁਲਿਸ ਵੱਲੋਂ ਚਾਲਾਨ ਵੀ ਕੱਟੇ ਗਏ। ਸਿਹਤ ਵਿਭਾਗ ਦੇ ਕਰਮਚਾਰੀ ਪ੍ਰਦੀਪ ਕੁਮਾਰ ਐਮ ਪੀ ਐਚ ਡਬਲਯੂ ਨੇ ਕਿਹਾ ਕਿ ਉਨ੍ਹਾਂ ਨੂੰ ਰੋਜ ਦੇ 150 ਤੱਕ ਦੀ ਹਰ ਰੋਜ਼ ਟੈਸਟਿੰਗ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਸਬੰਧੀ ਸਾਡੀ ਟੀਮ ਵੱਲੋਂ ਹਰ ਭੀੜ ਵਾਲੀ ਥਾਂ ਜਾ ਕੇ ਬਿਨਾਂ ਮਾਸਕ ਪਹਿਨਣ ਵਾਲਿਆਂ ਦੇ ਕਾਰਨਾ ਲੱਛਣ ਦੇ ਨਮੂਨੇ ਲਏ ਜਾ ਰਹੇ ਹਨ। ਮੌਕੇ 'ਤੇ ਡਾਕਟਰ ਨਵੀਨ ਸ਼ਰਮਾ ਵਲੋਂ ਲੋਕਾਂ ਦੇ ਸੈਂਪਲ ਲੈਣ ਦੇ ਨਾਲ ਨਾਲ ਉਹਨਾਂ ਨੂੰ ਬਿਮਾਰੀ ਦੇ ਬਚਾਅ ਸਬੰਧੀ ਜਾਗਰੂਕ ਵੀ ਕੀਤਾ ਗਿਆ। ਟੀਮ ਵਿੱਚ ਉਹਨਾਂ ਦੇ ਨਾਲ ਗੁਰਚਰਨ ਪਰਸ਼ੱਦ, ਜਤਿੰਦਰ ਕੁਮਾਰ ਤੇ ਐਨ ਐਲ ਐਮ ਸੋਨੀਆ ਵੀ ਮੌਜੂਦ ਸਨ ਇਸੇ ਤਰ੍ਹਾਂ ਸਹਿਯੋਗੀ ਪੁਲਿਸ ਟੀਮ ਵਿੱਚ ਹੌਲਦਾਰ ਅਮਨਪ੍ਰੀਤ ਸਿੰਘ, ਕਾਂਸਟੇਬਲ ਲਖਵਿੰਦਰ ਸਿੰਘ, ਮਹਿਲਾ ਕਾਂਸਟੇਬਲ ਮਮਤਾ ਰਾਣੀ ਤੇ ਪੀ ਐਚ ਜੀ ਚਮਨ ਲਾਲ ਆਦਿ ਹਾਜ਼ਰ ਸਨ।