ਪਟਿਆਲਾ 13 ਮਾਰਚ : ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਅਜ਼ਾਦੀ ਦੇ 75 ਵਰ੍ਹੇ ਦੇ ਸਬੰਧ ਵਿੱਚ ਮਨਾਏ ਜਾ ਰਹੇ ਜਸ਼ਨਾਂ 'ਅਜ਼ਾਦੀ ਕਾ ਅਮਰੁਤ ਮਹਾਂਉਤਸਵ' ਤਹਿਤ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਵਿੰਗ ਵੱਲੋਂ ਚਿੱਤਰਕਾਰੀ ਮੁਕਾਬਲੇ ਅਤੇ ਵਿਚਾਰ ਗੋਸ਼ਟੀ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਵਿਦਿਆਰਥੀਆਂ ਨੂੰ ਅਜ਼ਾਦੀ ਦੇ ਸੰਘਰਸ਼ ਅਤੇ ਇੰਡੀਅਨ ਨੈਸ਼ਨਲ ਮੂਵਮੈਂਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਕਨਵੀਨਰ ਗੁਰਵਿੰਦਰ ਕੌਰ ਵੱਲੋਂ ਅਜ਼ਾਦੀ ਭਾਰਤ ਦੇ ਸੰਘਰਸ਼ ਵਿੱਚ ਪੰਜਾਬੀਆਂ ਦੇ ਯੋਗਦਾਨ ਉੱਪਰ ਵਿਚਾਰ ਚਰਚਾ ਕੀਤੀ ਗਈ।।
ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਚਿੱਤਰਕਾਰੀ ਦੇ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅਜ਼ਾਦੀ ਦੇ ਸੰਘਰਸ਼ ਸਬੰਧੀ ਕਰਵਾਏ ਗਏ ਚਿੱਤਰਕਾਰੀ ਮੁਕਾਬਲੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵਿਚੋਂ ਅਰਸ਼ਨੂਰ ਕੌਰ ਆਈ ਟੀ ਵਿਭਾਗ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਤਰ ਵਿਭਾਗ ਚਿੱਤਰਕਲਾ ਵਿੱਚ ਪਹਿਲਾ ਸਥਾਨ ਆਰਕੀਟੈਕਚਰ ਵਿਭਾਗ ਦੀ ਇਸ਼ੀਕਾ ਗੁਪਤਾ ਅਤੇ ਗੁਰਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਅਤੇ ਦੂਜੇ ਸਥਾਨ'ਤੇ ਅਕਸ਼ਿਤਾ ਬੀ ਫਾਰਮੇਸੀ, ਹੋਲੀਕਾ ਅਤੇ ਤਰਨਪ੍ਰੀਤ ਆਰਕੀਟੈਕਚਰ ਰਹੇ ਇਸੇ ਤਰ੍ਹਾਂ ਤੀਜੇ ਸਥਾਨ ਉੱਪਰ ਕੰਪਿਊਟਰ ਵਿਭਾਗ ਦੇ ਪ੍ਰਿਅੰਕਾ ਅਤੇ ਆਖ਼ਰੀ ਵਰ੍ਹੇ ਦੀ ਰਵਨੀਤ ਕੌਰ ਰਹੇ। ਇਸ ਮੌਕੇ ਅਜ਼ਾਦੀ ਸੰਘਰਸ਼ ਸਬੰਧੀ ਹੋਈ ਵਿਚਾਰ ਚਰਚਾ ਵਿੱਚ ਕਾਲਜ ਦੇ ਸਮੂਹ ਵਿਭਾਗਾਂ ਦੇ ਅਧਿਆਪਕਾ ਅਤੇ ਮੈਡਮ ਸਾਕਸ਼ੀ ਚੋਪੜਾ ਨੇ ਵੀ ਹਿੱਸਾ ਲਿਆ।