ਐਸ.ਸੀ.ਈ.ਆਰ.ਟੀ. ਪੰਜਾਬ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਕਰਾਇਆ ਗਿਆ ਸੰਚਾਰ ਮਾਧਿਅਮ ਦਾ ਆਯੋਜਨ

ਨਵਾਂਸ਼ਹਿਰ : 10 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਐਸ.ਸੀ.ਈ.ਆਰ.ਟੀ. ਪੰਜਾਬ ਵਲੋ  ਸਟੇਟ ਰਿਸੋਰਸ ਪਰਸਨ ਮੈਡਮ ਨਿਰਮਲ ਕੌਰ ਦੀ ਅਗਵਾਈ ਹੇਠ ਸਰਬਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਯੂਨਸ ਖੋਖਰ ਜਿਲ੍ਹਾ ਮੇਂਟੋਰ ਕੰਪਿਊਟਰ ਅਤੇ ਜਤਿੰਦਰ ਕੁਮਾਰ ਜਿਲ੍ਹਾ ਮੈਟੋਰ ਮੈਥ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਰੂਟ ਵਰਕਸ ਲਰਨਿੰਗ ਚੰਡੀਗ੍ਹੜ ਰਾਹੀਂ ਆਨਲਾਈਨ ਕਲਾਸਾਂ ਲਗਾਉਂਣ ਲਈ ਇਕ ਵਿਸ਼ੇਸ਼ ਤਕਨੀਕ ਨਾਲ ਲੈਸ ਪ੍ਰੋਜੈਕਟ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿਚ  ਰੂਟ ਵਰਕਸ ਲਰਨਿੰਗ ਚੰਡੀਗ੍ਹੜ ਦੀ ਟੀਮ ਵਲੋਂ ਤਿਆਰ ਕੀਤੇ ਪ੍ਰੌਜੇਕਟ ਬਾਰੇ ਸਟਾਫ਼ ਅਤੇ ਬੱਚਿਆ ਨਾਲ ਵਿਸਥਰਪੂਰਵਕ ਚਰਚਾ ਕੀਤੀ। ਇਸ ਮੌਕੇ ਕੰਪਿਊਟਰ ਵਿਸ਼ੇ ਦੇ ਜਿਲ੍ਹਾ ਮੈਂਟੋਰ ਯੂਨਸ ਖੋਖਰ ਵਲੋ ਟੀਮ ਨਾਲ ਪ੍ਰੋਜੈਕਟ ਦੇ ਤਕਨੀਕੀ ਪੱਖਾਂ ਉਤੇ ਵਿਚਾਰ ਵਟਾਂਦਰਾ ਕਰਦੇ ਹੋਏ ਟੀਮ ਦੇ ਪ੍ਰੋਜੇਕਟ ਬਾਰੇ ਆਪਣਾ ਪੱਖ ਰੱਖਿਆ। ਉਹਨਾਂ ਕਿਹਾ ਕਿ ਇਹ ਪ੍ਰੌਜੈਕਟ, ਖਾਸ ਕਰਕੇ, ਉਹਨਾਂ ਬੱਚਿਆ ਲਈ ਬੁਹਤ ਲਾਹੇਵੰਦ ਹੋਵੇਗਾ ਜਿਨ੍ਹਾਂ ਕੋਲ ਸਮਾਰਟ ਫੋਨ ਜਾ ਇੰਟਰਨੈੱਟ ਦੀ ਸਹੂਲਤ ਉਪਲੱਬਧ ਨਹੀਂ ਹੈ ਕਿਉਕਿ ਇਹ ਇਕ ਸਮੇਂ ਤੇ ਵੀਡਿਓ ਅਤੇ ਆਡੀਉ ਦੋਵਾਂ ਤਰ੍ਹਾਂ ਦੇ ਸੰਚਾਰ ਕਰਨ ਲਈ ਕਾਬਲ ਹੈ, ਭਾਵ ਜਿੰਨਾ ਕੋਲ਼ ਸਮਾਰਟ ਫੋਨ ਹੋਵੇਗਾ ਉਹ ਵੀਡਿਓ ਕਾਨਫਰੰਸ ਰਾਹੀਂ ਅਤੇ ਜਿਨਾਂ ਕੋਲ ਸਮਾਰਟ ਫੋਨ ਨਹੀ ਇਹ ਆਡੀਓ ਕਾਨਫਰੰਸ ਰਾਹੀ ਲਾਈਵ ਕਲਾਸ ਵਿੱਚ ਸ਼ਾਮਲ ਹੋ ਸਕਣਗੇ। ਇਸ ਮੌਕੇ ਜਤਿੰਦਰ ਜਿਲ੍ਹਾ ਮੇਂਟੋਰ ਮੈਥ, ਹਜਾਰ ਸਟਾਫ ਅਤੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋ ਟੀਮ ਦੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦੇ ਹੋਏ ਇਸ ਵਿੱਚ ਹੋਰ ਸੁਧਾਰ ਕਰਨ ਲਈ ਟੀਮ ਨੂੰ ਕਿਹਾ। ਟੀਮ ਵਲੋਂ ਅੰਤ ਵਿੱਚ ਸਟਾਫ ਅਤੇ  ਵਿਦਿਆਰਥੀਆਂ ਕੋਲੋਂ ਲਿਖਤੀ ਸੁਝਾਅ ਵੀ ਲਏ ਗਏ ।