ਮੁਜਾਹਰਾ ਕਰਕੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ
ਨਵਾਂਸ਼ਹਿਰ 8 ਮਾਰਚ ((ਬਿਊਰੋ)) ਅੱਜ ਇਸਤਰੀ ਜਾਗ੍ਰਿਤੀ ਮੰਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਘੋਲ ਨੂੰ ਸਮਰਪਿਤ ਕੀਤਾ। ਸਥਾਨਕ ਚੰਡੀਗੜ੍ਹ ਰੋਡ ਤੇ ਰਿਲਾਇੰਸ ਸਟੋਰ ਅੱਗੇ ਇਸ ਸਬੰਧੀ ਕੀਤੀ ਗਈ ਜਿਲਾ ਪੱਧਰੀ ਕਾਨਫਰੰਸ ਦੀ ਪ੍ਰਧਾਨਗੀ ਮਨਜੀਤ ਕੌਰ ਭਾਨਮਜਾਰਾ, ਗੁਰਿੰਦਰ ਕੌਰ ਦੁਰਗਾ ਪੁਰ, ਹਰਪ੍ਰੀਤ ਕੌਰ ਸ਼ਹਾਬਪੁਰ, ਪਰਮਜੀਤ ਕੌਰ ਬੈਂਸ ਅਤੇ ਬਲਵਿੰਦਰ ਕੌਰ ਬੈਂਸ ਨੇ ਕੀਤੀ । ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਮੰਚ ਦੇ ਆਗੂਆਂ ਸੁਰਜੀਤ ਕੌਰ ਉਟਾਲ, ਬਲਵੀਰ ਕੌਰ ਉੜਾਪੜ ਅਤੇ ਸਿਮਰਨਜੀਤ ਕੌਰ ਸਿੰਮੀ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਹੋਂਦ ਪਛਾਨਣ, ਨਵੇਂ ਰਾਹਾਂ ਦੇ ਰਾਹੀਂ ਬਣਨ ਲਈ, ਔਰਤਾਂ ਉੱਤੇ ਹੋ ਰਹੇ ਚੌਤਰਫਾ ਹਮਲਿਆਂ ਦਾ ਟਾਕਰਾ ਕਰਨ ਲਈ ਜਥੇਬੰਦ ਹੋਣਾ ਤੇ ਸੰਘਰਸ਼ ਕਰਨਾ ਜਰੂਰੀ ਹੈ।ਉਹਨਾਂ ਕਿਹਾ ਕਿ ਅੱਜ ਦਾ ਦਿਨ ਔਰਤ ਵਰਗ ਲਈ ਬੜਾ ਮਹੱਤਵਪੂਰਨ ਹੈ।ਔਰਤ ਵਰਗ ਨਾਲ ਅੱਜ ਵੀ ਸਮਾਜਿਕ, ਆਰਥਿਕ ਤੌਰ ਉੱਤੇ ਵਿਤਕਰੇ ਜਾਰੀ ਹਨ। ਲੜਕੀਆਂ ਦੀ ਪਾਲਣਾ, ਪੜ੍ਹਾਈ ਅਤੇ ਮਿਹਨਤ ਸ਼ਕਤੀ ਦੇ ਮੁੱਲ ਵਿਚ ਮਰਦਾਂ ਦੇ ਮੁਕਾਬਲੇ ਢੇਰ ਸਾਰੇ ਵਿਤਕਰੇ ਹਨ। ਹਿੰਸਾ, ਘਰੇਲੂ ਹਿੰਸਾ, ਬਲਾਤਕਾਰ, ਛੇੜਛਾੜ ਦੇ ਰੂਪ ਵਿਚ ਔਰਤ ਹਰ ਰੋਜ਼ ਜਬਰ ਸਹਿ ਰਹੀ ਹੈ। ਮਾਦਾ ਭਰੂਣ ਹੱਤਿਆ ਅਤੇ ਦਹੇਜ ਦਾ ਕੋਹੜ ਸਮਾਜ ਅੰਦਰ ਅਜੇ ਵੀ ਪਸਰਿਆ ਹੋਇਆ ਹੈ।ਔਰਤ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਮੌਜੂਦਾ ਘੋਲ ਵਿਚ ਔਰਤਾਂ ਵੱਧ ਚੜ੍ਹਕੇ ਯੋਗਦਾਨ ਪਾ ਰਹੀਆਂ ਹਨ।ਉਹਨਾਂ ਮੋਦੀ ਸਰਕਾਰ ਉੱਤੇ ਵਰ੍ਹਦੇ ਹੋਏ ਕਿਹਾ ਕਿ ਇਹ ਸਰਕਾਰ ਔਰਤ ਵਿਰੋਧੀ, ਧਾਰਮਿਕ ਘੱਟ ਗਿਣਤੀਆਂ ਵਿਰੋਧੀ, ਜਮਹੂਰੀ ਹੱਕਾਂ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਸਰਕਾਰ ਹੈ।ਸਰਕਾਰ ਦਾ ਅਲੋਚਕ ਹਰ ਵਿਅਕਤੀ ਅਤੇ ਜਥੇਬੰਦੀ ਇਸ ਸਰਕਾਰ ਲਈ ਦੇਸ਼ ਧ੍ਰੋਹੀ ਹੈ। ਧਰਮ ਦੇ ਨਾਂਅ ਉੱਤੇ ਲੋਕਾਂ ਨੂੰ ਵੰਡਣਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਇਸਦਾ ਨਿਤ ਨੇਮ ਬਣ ਗਿਆ ਹੈ। ਇਸ ਸਰਕਾਰ ਦੇ ਰਾਜ ਵਿਚ ਔਰਤਾਂ ਦੀ ਅਸੁਰੱਖਿਆ ਵਧੀ ਹੈ ਅਤੇ ਇਸ ਸਰਕਾਰ ਨੇ ਬਲਾਤਕਾਰੀਆਂ, ਦੰਗੇ ਕਰਾਉਣ ਵਾਲਿਆਂ, ਭ੍ਰਿਸ਼ਟਾਚਾਰੀਆਂ ਦੀ ਹਮੇਸ਼ਾ ਪਿੱਠ ਥਾਪੜੀ ਹੈ।ਉਹਨਾਂ ਔਰਤਾਂ ਦੀ ਇਤਿਹਾਸਕ ਭੂਮਿਕਾ ਦਾ ਜਿਕਰ ਕਰਦਿਆਂ ਕਿਹਾ ਕਿ ਸਮਾਜਿਕ, ਆਰਥਿਕ ਅਤੇ ਰਾਜਸੀ ਤਬਦੀਲੀਆਂ ਔਰਤਾਂ ਦੀ ਸ਼ਮੂਲੀਅਤ ਬਗੈਰ ਸੰਭਵ ਹੀ ਨਹੀਂ। ਇਸ ਮੌਕੇ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਦੀ ਜਿਲਾ ਪ੍ਰਧਾਨ ਸ਼ਕੁੰਤਲਾ ਦੇਵੀ, ਬਲਵੀਰ ਕੌਰ ਚੱਕ ਰਾਮੂੰ, ਪ੍ਰੇਰਨਾ ਪਾਲ ਨਵਾਂਸ਼ਹਿਰ ਨੇ ਵੀ ਵਿਚਾਰ ਪੇਸ਼ ਕੀਤੇ। ਬਿਕਰਮਜੀਤ ਕੌਰ ਅਤੇ ਪਰਮਰਾਜ ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ।ਅੰਤ ਵਿਚ ਬੀਤੇ ਕੱਲ ਪਟਿਆਲਾ ਵਿਖੇ ਔਰਤ ਮੁਲਾਜ਼ਮਾਂ ਸਮੇਤ ਦੂਸਰੇ ਮੁਲਾਜ਼ਮਾਂ ਉੱਤੇ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਇਸਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਵਹਿਸ਼ੀ ਕਾਰਾ ਕਰਾਰ ਦਿੱਤਾ।ਬਾਅਦ ਵਿਚ ਸ਼ਹਿਰ ਵਿਚ ਮੁਜਾਹਰਾ ਕਰਕੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ।