ਨਾਭਾ ਪਾਵਰ ਲਿਮਟਿਡ ਵੱਲੋਂ ਪਿੰਡ ਭੱਪਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਆਯੋਜਿਨ
ਰਾਜਪੁਰਾ (ਪਟਿਆਲਾ): 8 ਮਾਰਚ (ਬਿਊਰੋ) 2x700 ਮੈਗਾਵਾਟ ਸੁਪਰਕ੍ਰਿਟੀਕਲ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਨ ਕਰਨ ਵਾਲੇ ਅਦਾਰੇ ਨਾਭਾ ਪਾਵਰ ਲਿਮਟਿਡ ਵੱਲੋਂ ਪਿੰਡ ਭੱਪਲ ਵਿਖੇ ਆਯੋਜਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਗਮ ਦੌਰਾਨ ਬੋਲਦੇ ਹੋਏ ਪਿੰਡ ਉਗਨੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਕਿਹਾ, ਨਾਭਾ ਪਾਵਰ ਲਿਮਟਿਡ ਆਪਣੀਆਂ ਪਹਿਲਕਦਮੀਆਂ ਰਾਹੀਂ ਔਰਤਾਂ ਦਾ ਸਮਰਥਨ ਕਰ ਰਿਹਾ ਹੈ । ਹੁਨਰ ਵਿਕਾਸ ਕੇਂਦਰਾਂ, ਸਵੈ-ਰੁਜ਼ਗਾਰ ਸਮੂਹਾਂ ਨੂੰ ਉਤਸ਼ਾਹਤ ਕਰਕੇ, ਹੋਣਹਾਰ ਵਿਦਿਆਰਥਣਾਂ ਲਈ ਵਜ਼ੀਫੇ ਦੇ ਪ੍ਰੋਗਰਾਮ ਸ਼ੁਰੂ ਕਰਕੇ ਅਤੇ ਮਹਿਲਾ ਕੇਂਦਰਿਤ ਭਲਾਈ ਸਕੀਮਾਂ ਚਲਾਉਣ ਨਾਲ, ਐਨ ਪੀ ਐਲ ਨੇ ਪਿੰਡਾਂ ਦੀਆਂ ਔਰਤਾਂ ਦੀ ਸਥਿਤੀ ਵਿਚ ਬਦਲਾਅ ਲੈ ਕੇ ਆ ਰਿਹਾ ਹੈ। ਸਰਪੰਚ ਸਾਹਿਬ ਨੇ ਕਿਹਾ ਕਿ ਅੱਜ ਤੱਕ, ਪਟਿਆਲਾ ਅਤੇ ਫਤਹਿਗੜ ਸਾਹਿਬ ਦੇ 49 ਪਿੰਡ, ਜੋ ਨਾਭਾ ਪਾਵਰ ਦੇ ਸੀ ਐਸ ਆਰ ਉਪਰਾਲੇ ਅਧੀਨ ਆਉਂਦੇ ਹਨ ਵਿਚ 29 ਪਿੰਡਾਂ ਵਿੱਚ ਔਰਤ ਸਰਪੰਚ ਹਨ ਅਤੇ ਇੱਥੇ 119 ਮਹਿਲਾ ਪੰਚ ਹਨ। ਇਸ ਨਾਲ ਔਰਤਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ । ਨਾਭਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਥਰ ਸ਼ਹਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਐਨ.ਪੀ.ਐਲ. ਨੇ ਔਰਤਾਂ ਦੇ ਤਰੱਕੀ ਲਈ ਵੱਖ ਵੱਖ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੋਈ ਹੈ ਜਿਸ ਨਾਲ ਸਮਾਜਿਕ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਵੱਧੀ ਹੈ। ਐਨ.ਪੀ.ਐਲ. ਨੇ ਮਹਿਲਾ ਆਗੂਆਂ ਦੀ ਮਦਦ ਅਤੇ ਹੁਨਰ ਸਿਖਲਾਈ ਕੇਂਦਰਾਂ, ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਉਤਸ਼ਾਹਤ ਕਰਕੇ, ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫੇ ਦੀ ਪੇਸ਼ਕਸ਼ ਅਤੇ ਸਿਹਤ ਅਤੇ ਆਂਗਣਵਾੜੀ ਵਰਕਰਾਂ ਦਾ ਸਮਰਥਨ ਕਰਦਿਆਂ ਸਥਾਨਕ ਭਾਈਚਾਰਿਆਂ ਉੱਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ। ਹੁਨਰ ਵਿਕਾਸ ਪ੍ਰੋਗਰਾਮ ਤਹਿਤ ਜੂਟ ਉਤਪਾਦਾਂ, ਟੇਲਰਿੰਗ, ਫੁਲਕਾਰੀ ਅਤੇ ਬਿਊਟੀਸ਼ਨ ਵਰਗੇ ਕਾਰੋਬਾਰਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਸਿਖਲਾਈ ਦਿੱਤੀ ਗਈ ਹੈ। ਬਹੁਤ ਸਾਰੀ ਮਹਿਲਾਵਾਂ ਜਿਨ੍ਹਾਂ ਨੇ ਸਿਖਲਾਈ ਲਈ ਹੈ ਨੇ ਆਪਣਾ ਖੁਦ ਦਾ ਕੇਂਦਰ ਸ਼ੁਰੂ ਕੀਤਾ ਹੈ ਅਤੇ ਹੁਣ ਓਹੋ ਇਕ ਸਨਮਾਣਯੋਗ ਜਿੰਦਗੀ ਬਤੀਤ ਕਰ ਰਹੀਆਂ ਹਨ । ਸਵੈ-ਸਹਾਇਤਾ ਸਮੂਹ ਦੇ ਤਹਿਤ, ਐਨਪੀਐਲ ਔਰਤਾਂ ਨੂੰ ਵਿੱਤੀ ਤੌਰ 'ਤੇ ਸੁਤੰਤਰ ਬਣਾਉਣ ਆਮਦਨ ਵਿਚ ਵਾਧਾ ਕਰਨ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਤ ਕਰ ਰਿਹਾ ਹੈ। ਆਪਣੀ ਕਾਬਲੀਅਤ ਨੂੰ ਵਧਾਉਣ ਲਈ, ਇਨ੍ਹਾਂ ਔਰਤਾਂ ਨੂੰ ਸਿਖਲਾਈ, ਸਮੱਗਰੀ ਸਹਾਇਤਾ, ਵਿੱਤੀ ਏਜੰਸੀਆਂ ਨਾਲ ਸਬੰਧ ਅਤੇ ਮਾਰਕੀਟ ਐਕਸਪੋਜਰ ਵੀ ਪ੍ਰਦਾਨ ਕੀਤੇ ਜਾਂਦੇ ਹਨ। ਸਮਾਗਮ ਦੌਰਾਨ ਐਨ.ਪੀ.ਐਲ. ਵੱਲੋਂ ਸਰਪੰਚਾਂ, ਪੰਚਾਂ, ਅਧਿਆਪਕਾਂ, ਸਿਹਤ ਅਤੇ ਆਂਗਣਵਾੜੀ ਵਰਕਰਾਂ ਸਮੇਤ ਕਈ ਮਹਿਲਾ ਆਗੂਆਂ ਨੂੰ ਵੀ ਸਨਮਾਨਿਤ ਕੀਤਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਰੈਡ ਆਰਟਸ ਟੀਮ ਨੇ ਔਰਤਆਂ ਦੇ ਅਧਿਕਾਰਾਂ ਅਤੇ ਲਿੰਗ ਸਮਾਨਤਾ ਬਾਰੇ ਇਕ ਨਾਟਕ ਪੇਸ਼ ਕੀਤਾ।