ਇਫਟੂ ਵਲੋਂ ਪਟਿਆਲਾ ਵਿਖੇ ਮੁਲਾਜ਼ਮਾਂ ਉੱਤੇ ਕੀਤੇ ਲਾਠੀਚਾਰਜ ਦੀ ਨਿੰਦਾ


ਨਵਾਂਸ਼ਹਿਰ 7 ਮਾਰਚ (ਬਿਊਰੋ) ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਨੇ ਅੱਜ ਪਟਿਆਲਾ ਵਿਖੇ ਪੁਲਸ ਵਲੋਂ ਮੁਲਾਜ਼ਮਾਂ ਦੇ ਮੁਜਾਹਰੇ ਉੱਤੇ ਲਾਠੀਚਾਰਜ ਕਰਕੇ ਮੁਲਾਜ਼ਮ ਆਗੂਆਂ ਭੁਪਿੰਦਰ ਸਿੰਘ ਵੜੈਚ, ਹਰਦੀਪ ਟੋਡਰਪੁਰ, ਜਰਮਨਜੀਤ ਸਿੰਘ ਸਮੇਤ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਗ੍ਰਿਫਤਾਰ ਮੁਲਾਜ਼ਮਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ ਨੇ ਆਖਿਆ ਹੈ ਕਿ ਪਟਿਆਲਾ ਦੀ ਇਸ ਘਟਨਾ ਨੇ ਕੈਪਟਨ ਸਰਕਾਰ ਦਾ ਮੁਲਾਜ਼ਮ ਵਿਰੋਧੀ ਅਤੇ ਜਾਬਰ ਚਿਹਰਾ ਬੇਪੜਦ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਥਾਂ ਜਾਬਰ ਹੱਥਕੰਡਿਆਂ ਉੱਤੇ ਉਤਰ ਆਈ ਹੈ ਪਰ ਮੁਲਾਜ਼ਮਾਂ ਦੇ ਸੰਘਰਸ਼ ਨੂੰ ਪੁਲਸ ਜਬਰ ਨਾਲ ਦਬਾਇਆ ਨਹੀਂ ਜਾ ਸਕਦਾ।