ਨਵਾਂਸ਼ਹਿਰ 7 ਮਾਰਚ (ਵਿਸ਼ੇਸ਼ ਪ੍ਰਤੀਨਿਧੀ) ਦਿੱਲੀ ਦੀ ਸਿੰਘੂ ਹੱਦ 'ਤੇ ਚੱਲਦੇ ਕਿਸਾਨੀ ਧਰਨੇ ਉੱਤੇ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਵਜੋਂ ਮਨਾਉਣ ਲਈ ਅੱਜ ਇਸਤਰੀ ਜਾਗ੍ਰਿਤੀ ਮੰਚ ਦਾ ਜੱਥਾ ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੋਇਆ। ਦੋ ਬੱਸਾਂ ਵਿਚ ਸਵਾਰ ਇਸ ਜੱਥੇ ਦੀ ਅਗਵਾਈ ਕਰਦੀਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਸੂਬਾ ਕਮੇਟੀ ਮੈਂਬਰ ਰੁਪਿੰਦਰ ਕੌਰ ਦੁਰਗਾ ਪੁਰ ,ਰਣਜੀਤ ਕੌਰ ਮਹਿਮੂਦ ਪੁਰ ਨੇ ਕਿਹਾ ਕਿ ਅੱਠ ਮਾਰਚ ਦਾ ਦਿਨ ਔਰਤ ਵਰਗ ਲਈ ਬੜਾ ਹੀ ਇਤਿਹਾਸਕ ਅਤੇ ਮਹੱਤਵਪੂਰਨ ਦਿਨ ਹੈ।ਇਸ ਵਾਰ ਭਾਰਤੀ ਔਰਤਾਂ ਲਈ ਇਸ ਦਿਨ ਦੀ ਵਿਲੱਖਣਤਾ ਇਹ ਹੈ ਕਿ ਦੇਸ਼ ਦੀਆਂ ਔਰਤਾਂ ਇਸ ਦਿਨ ਨੂੰ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਇਸ ਸੰਘਰਸ਼ ਨੂੰ ਸਮਰਪਿਤ ਕਰ ਰਹੀਆਂ ਹਨ।ਜਿਸ ਘੋਲ ਵਿਚ ਔਰਤਾਂ ਦੀ ਸ਼ਮੂਲੀਅਤ ਨਾ ਹੋਵੇ, ਉਸ ਘੋਲ ਨੂੰ ਜਿੱਤ ਤੱਕ ਲੈਜਾਣਾ ਔਖਾ ਹੁੰਦਾ ਹੈ ਪਰ ਜਿਸ ਯੁੱਧ ਵਿਚ ਮਾਈ ਭਾਗੋ ਦੀਆਂ ਵਾਰਸਾਂ ਸ਼ਾਮਲ ਹੋਣ ਉਸ ਯੁੱਧ ਦੀ ਜਿੱਤ ਯਕੀਨੀ ਹੁੰਦੀ ਹੈ।
ਇਤਿਹਾਸ ਇਸ ਸੱਚਾਈ ਦੀ ਗਵਾਹੀ ਭਰਦਾ ਹੈ ਕਿ ਕਲਾਰਾ ਜੈਟਕਿਨ ਵਰਗੀਆਂ ਵੀਰਾਂਗਣਾ ਦੀ ਅਗਵਾਈ ਵਿਚ ਔਰਤਾਂ ਨੇ ਮਿਸਾਲੀ ਘੋਲ ਲੜੇ ਅਤੇ ਜਿੱਤੇ।ਜਦੋਂ ਵੀ ਔਰਤਾਂ ਨੇ ਘਰਾਂ ਦੀਆਂ ਵਲਗਣਾਂ ਵਿਚੋਂ ਬਾਹਰ ਨਿਕਲਕੇ ਆਪਣੀ ਸ਼ਕਤੀ ਨੂੰ ਸੜਕਾਂ ਉੱਤੇ ਲਿਆ ਹਾਕਮਾਂ ਦੇ ਜਬਰ,ਜੁਲਮ ਅਤੇ ਅਨਿਆਂ ਦੇ ਵਿਰੁੱਧ ਸੇਧਤ ਕੀਤਾ ਉਦੋਂ ਉਦੋਂ ਹਾਕਮਾਂ ਨੂੰ ਤਰੇਲੀਆਂ ਲਿਆਂਦੀਆਂ।ਔਰਤਾਂ ਦਾ ਹੋਣ ਜਾ ਰਿਹਾ ਇਕੱਠ ਮੋਦੀ ਸਰਕਾਰ ਨੂੰ ਕੰਬਣੀ ਛੇੜੇਗਾ। ਇਹ ਦਿਨ ਔਰਤਾਂ ਨੂੰ ਉਹਨਾਂ ਦੇ ਗੌਰਵਮਈ ਇਤਿਹਾਸ ਉੱਤੇ ਨਿਗਾਹ ਮਾਰਕੇ ਭਵਿੱਖ ਦੇ ਘੋਲਾਂ ਦੀ ਰੂਪਰੇਖਾ ਘੜਨ ਦਾ ਦਿਨ ਹੈ।ਅਜਿਹੀ ਰੂਪਰੇਖਾ ਘੜਨ ਦਾ ਦਿਨ ਹੈ ਜੋ ਪਿਤਰੀ ਸੱਤਾ ਦੇ ਵੀ ਵਿਰੁੱਧ ਹੋਵੇ, ਔਰਤ ਵਿਰੋਧੀ ਇਸ ਪਿਛਾਖੜੀ ਆਰਥਿਕ -ਰਾਜਸੀ ਪ੍ਰਬੰਧ ਦੀਆਂ ਜੜ੍ਹਾਂ ਹਿਲਾਉਣ ਵਾਲਾ ਵੀ ਹੋਵੇ। ਆਪਣੇ ਜਜ਼ਬਿਆਂ, ਆਪਣੀ ਹਿੰਮਤ ਅਤੇ ਸਿਆਣਪ ਨਾਲ ਅੱਗੇ ਵਧਣ ਦਾ ਪ੍ਰਣ ਕਰਨ ਦਾ ਦਿਨ ਹੈ। ਔਰਤ ਵਿਰੋਧੀ, ਧਾਰਮਿਕ ਘੱਟਗਿਣਤੀਆਂ ਦੀ ਵਿਰੋਧੀ ਇਸ ਫਾਸ਼ੀਵਾਦੀ ਮੋਦੀ ਸਰਕਾਰ ਨੂੰ ਝਟਕਾ ਦੇਕੇ, ਇਸਦੀਆਂ ਜੜ੍ਹਾਂ ਹਿਲਾਉਣ ਦਾ ਦਿਨ ਹੈ।ਔਰਤਾਂ ਵਿਚ ਇਹ ਦਿਨ ਮਨਾਉਣ ਲਈ ਭਾਰੀ ਉਤਸ਼ਾਹ ਅਤੇ ਜਜਬਾ ਹੈ। ਇਸ ਜੱਥੇ ਵਿਚ ਕਮਲਜੀਤ ਕੌਰ, ਸੁਦੇਸ਼ ਸ਼ਰਮਾ, ਗੁਰਦੀਪ ਕੌਰ, ਦਵਿੰਦਰ ਕੌਰ, ਪਰਮਜੀਤ ਕੌਰ ਮੀਰਪੁਰ ਜੱਟਾਂ, ਊਸ਼ਾ ਰਾਣੀ, ਜਸਵੀਰ ਕੌਰ ਭੰਗਲ, ਕੁਲਵਿੰਦਰ ਕੌਰ ਚਾਹਲ ਖੁਰਦ, ਅਮਰਜੀਤ ਕੌਰ ਰਸੂਲਪੁਰ ਆਦਿ ਔਰਤ ਆਗੂ ਵੀ ਸ਼ਾਮਲ ਸਨ। ਇਸ ਜਥੇ ਨੂੰ ਸਾਰਾ ਸਿੱਧੂ, ਜਸਬੀਰ ਦੀਪ, ਬੂਟਾ ਸਿੰਘ ਮਹਿਮੂਦ ਪੁਰ, ਅਜਮੇਰ ਸਿੱਧੂ, ਸਿਮਰਨਜੀਤ ਕੌਰ ਸਿੰਮੀ, ਗੁਰਦਿਆਲ ਰੱਕੜ,ਪਰਮਜੀਤ ਸ਼ਹਾਬਪੁਰ ਨੇ ਕਿਰਤੀ ਕਿਸਾਨ ਯੂਨੀਅਨ ਦੇ ਰਿਲਾਇੰਸ ਕੰਪਨੀ ਦੇ ਸਟੋਰ ਅੱਗੇ ਚੱਲਦੇ ਧਰਨੇ ਤੋਂ ਰਵਾਨਾ ਕੀਤਾ।
ਕੈਪਸ਼ਨ: ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੁੰਦਾ ਹੋਇਆ ਇਸਤਰੀ ਜਾਗ੍ਰਿਤੀ ਮੰਚ ਦਾ ਜੱਥਾ।