ਗਾਇਕ ਮਹੇਸ਼ ਸਾਜਨ ਵੱਲੋਂ ਗਾਏ ਸਿੱਧ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦੀਆਂ ਭੇਟਾ ਦਾ ਕਿਤਾਬਚਾ "ਚੁਟਕੀ ਧੂਣੇ ਦੀ" 1008 ਮਹੰਤ ਰਾਜਿੰਦਰ ਗਿਰ ਮਹਾਰਾਜ ਜੀ ਨੇ ਰੀਲੀਜ਼ ਕੀਤਾ

ਨਵਾਂਸ਼ਹਿਰ  : 5 ਮਾਰਚ (ਧਾਰਮਿਕ ਪ੍ਰਤੀਨਿਧੀ) ਨਵਾਂਸ਼ਹਿਰ ਦੋਆਬੇ ਦੇ ਨੌਜਵਾਨ ਗਾਇਕ ਮਹੇਸ਼ ਸਾਜਨ ਦੀ ਸੁਰੀਲੀ ਅਵਾਜ਼ ਵਿਚ ਰਿਕਾਰਡ ਹੋਇਆ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦੀਆਂ ਭੇਟਾ ਦੀ ਕਿਤਾਬਚਾ "ਚੁਟਕੀ ਧੂਣੇ ਦੀ" ਪੂਜਨੀਕ ਗੁਰੂ ਸ਼੍ਰੀ ਸ਼੍ਰੀ 1008 ਮਹੰਤ ਰਾਜਿੰਦਰ ਗਿਰ ਮਹਾਰਾਜ ਜੀ ਗੱਦੀਨਸ਼ੀਨ ਦਿਓਟ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਵੱਲੋਂ ਆਪਣੇ ਸ਼ੁੱਭ ਕਰ ਕਮਲਾ ਨਾਲ ਰਲੀਜ਼ ਕਰਨ ਦੀ ਰਸਮ ਅਦਾ ਕੀਤੀ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪ੍ਰਭੂ ਦੇ ਨਾਮ ਦਾ ਪ੍ਰਚਾਰ ਪ੍ਰਸਾਰ ਕਰਨਾ ਵੀ ਭਗਤੀ ਲਾਇਨ ਦਾ ਇੱਕ ਹਿੱਸਾ ਹੈ। ਪ੍ਰਮਾਤਮਾ ਦੀ ਕਿਰਪਾ ਨਾਲ ਹੀ ਇਨਸਾਨ ਉਸ ਦੀ ਮਹਿਮਾ ਦਾ ਗੁਣਗਾਨ ਕਰ ਸਕਦਾ ਹੈ ਤੇ ਆਪਣੀ ਕਲਮ ਨਾਲ ਉਸ ਦੀ ਮਹਿਮਾ ਦਾ ਵਰਣਨ ਕਰ ਸਕਦਾ ਹੈ। ਇਸ ਮੌਕੇ ਤੇ ਗਾਇਕ ਮਹੇਸ਼ ਸਾਜਨ ਨੇ ਦੱਸਿਆ ਕਿ ਭੇਟਾ ਦਾ ਕਿਤਾਬਚਾ ਉਸ ਵੱਲੋਂ ਕੀਤੀ ਗਈ ਪਹਿਲੀ ਕੋਸ਼ਿਸ਼ ਹੈ। ਇਸ ਵਿਚ ਉਸ ਵੱਲੋਂ ਸ਼੍ਰੀ ਬਾਬਾ ਬਾਲਕ ਨਾਥ ਜੀ ਦੀਆ ਭੇਟਾ ਤੋਂ ਇਲਾਵਾ ਹੋਰ ਧਾਰਮਿਕ ਭਜਨ ,ਭੇਟਾ ਹਨ। ਇਸ ਦੀਆਂ ਕੁੱਝ ਸਤਰਾਂ ਪ੍ਰਸਿੱਧ ਸੀਨੀਅਰ ਪੱਤਰਕਾਰ ਬਲਦੇਵ ਬੱਲੀ ਵੱਲੋਂ ਲਿਖਿਆ ਹਨ । ਸਮੂਹ ਸਹਿਯੋਗੀਆਂ ਦੇ ਵੱਲੋਂ ਦਿੱਤੇ ਸਹਿਯੋਗ ਨਾਲ ਤਿਆਰ ਕੀਤੇ ਇਸ ਕਿਤਾਬਚੇ ਨੂੰ ਬਾਬਾ ਬਾਲਕ ਨਾਥ ਜੀ ਦੇ ਚੇਤਰ ਮਹੀਨੇ ਮੇਲੇ ਦੇ ਮੌਕੇ ਤੇ ਸੰਗਤਾਂ ਨੂੰ ਮੁਫ਼ਤ ਵੰਡਿਆ ਜਾਵੇਗਾ ।