ਥਾਣਾ ਅਜਨਾਲਾ ਵੱਲੋ 4,61,250 ਐਮ.ਐਲ ਨਜਾਇਜ ਸ਼ਰਾਬ, 58,200 ਕਿੱਲੋ ਤੋਂ ਵੱਧ ਲਾਹਣ, 09 ਭੱਠੀਆ ਅਤੇ ਸਮੇਤ 11 ਕਾਬੂ

 ਅੰਮ੍ਰਿਤਸਰ 5 ਮਾਰਚ 2021 :(ਕ੍ਰਾਈਮ ਪ੍ਰਤੀਨਿਧੀ ) ਡਾਇਰੈਕਟਰ ਜਰਨਲ ਪੁਲਿਸ, ਪੰਜਾਬ, ਚੰਡੀਗੜ੍ਹ ਵੱਲੋ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਮੁਹਿੰਮ ਚਲਾ ਕੇ ਨਸ਼ਿਆ ਦੇ ਸੋਦਾਗਰਾ ਤੇ ਸ਼ਿਕੰਜਾ ਕੱਸਣ ਲਈ ਹਦਾਇਤਾ ਜਾਰੀ ਕੀਤੀਆਂ ਗਈਆ ਹਨ। ਜੋ ਉਕਤ ਹਦਾਇਤਾ ਨੂੰ ਬੇਹੱਦ ਗੰਭੀਤਾ ਨਾਲ ਲੈਂਦੇ ਹੋਏ ਹੋਏ ਸ਼੍ਰੀ ਧਰੁਵ ਦਹੀਆ, ਆਈ.ਪੀ.ਐਸ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਨਸ਼ਿਆ ਖਿਲਾਫ ਚਲਾਈ ਗਈ ਮੁਹਿਮ ਨੂੰ ਹੋਰ ਤੇਜ ਕਰਦਿਆ ਵੱਖ-ਵੱਖ ਥਾਣਿਆ ਵਿੱਚ ਰੇਡ ਪਾਰਟੀਆ ਬਣਾ ਕੇ ਵੱਧ ਤੋਂ ਵੱਧ ਰੇਡ ਕਰਨ ਲਈ ਕਿਹਾ ਗਿਆ। ਜਿਸ ਤੇ ਅੱਜ ਮਿਤੀ 05.03.2021 ਨੂੰ ਸ਼੍ਰੀ ਧਰੁਵ ਦਹੀਆ ਆਈ.ਪੀ.ਐਸ., ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਦੇ ਸੂਪਰਵਿਜਨ ਹੇਠ ਸ਼੍ਰੀ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ), ਸ਼੍ਰੀ ਅਭੀਮੰਨਿਉ ਰਾਣਾ ਏ.ਐਸ.ਪੀ ਮਜੀਠਾ, ਸ਼੍ਰੀ ਵਿਪਨ ਕੁਮਾਰ ਡੀ.ਐਸ.ਪੀ ਅਜਨਾਲਾ, ਸ਼੍ਰੀ ਸੂਖਰਾਜ ਸਿੰਘ ਡੀ.ਐਸ.ਪੀ ਸਪੈਸ਼ਲ ਬ੍ਰਾਚ, ਇੰਸਪੈਕਟਰ ਹਰਸੰਦੀਪ ਸਿੰਘ ਇੰਚਾਰਜ ਸਪੈਸ਼ਲ ਬ੍ਰਾਚ, ਇੰਸਪੈਕਟਰ ਕਪਿਲ ਕੋਸ਼ਲ ਮੁੱਖ ਅਫਸਰ ਥਾਣਾ ਮਜੀਠਾ, ਐਸ.ਆਈ ਹਿਮਾਂਸ਼ੂ ਭਗਤ ਮੁੱਖ ਅਫਸਰ ਥਾਣਾ ਕੱਥੂਨੰਗਲ, ਐਸ.ਆਈ ਲਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਮੱਤੇਵਾਲ, ਐਸ.ਆਈ ਪਰਵਿੰਦਰ ਕੌਰ ਇੰਚਾਰਜ ਚੌਂਕੀ ਮਜੀਠਾ ਟਾਊਨ, ਐਸ.ਆਈ ਹਰਪ੍ਰਕਾਸ਼ ਸਿੰਘ ਇੰਚਾਰਜ ਚੌਂਕੀ ਚਵਿੰਡਾ ਦੇਵੀ ਅਤੇ ਥਾਣਾ ਅਜਨਾਲਾ ਦੀ ਫੋਰਸ ਵੱਲੋ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਬੇਹੱਦ ਵੱਡੇ ਨਜਾਇਜ ਸ਼ਰਾਬ ਦੇ ਰੈਕੇਟ ਨੂੰ ਉਜਾਗਰ ਕਰਦਿਆ ਪਿੰਡ ਲੱਖੁਵਾਲ ਥਾਣਾ ਅਜਨਾਲਾ ਵਿਖੇ ਰੇਡ ਕੀਤਾ ਗਿਆ। ਜੋ ਦੋਰਾਨੇ ਰੇਡ ਰਾਜਨ ਸਿੰਘ ਪੁੱਤਰ ਮਲੂਕ ਸਿੰਘ, ਅਵਤਾਰ ਸਿੰਘ ਪੁੱਤਰ ਹਰਭਜਨ ਸਿੰਘ, ਰਾਧਾ ਪਤਨੀ ਅਕਾਸ਼ਦੀਪ ਸਿੰਘ, ਪਰਮਜੀਤ ਸਿੰਘ ਪਤਨੀ ਮਹਿੰਦਰ ਸਿੰਘ, ਅਭੀ ਪੁੱਤਰ ਰੋਸ਼ਨ ਮਸੀਹ, ਸ਼ਮਸ਼ੇਰ ਸਿੰਘ ਪੁੱਤਰ ਬੀਰ ਸਿੰਘ, ਸੋਨੂੰ ਪੁੱਤਰ ਰੂਪਾ ਸਿੰਘ, ਸੰਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ, ਡੇਵਿਡ ਮਸੀਹ ਪੁੱਤਰ ਬੱਗਾ ਮਸੀਹ, ਸਨੀ ਪੁੱਤਰ ਅਮਰ ਸਿੰਘ, ਅਮਰ ਸਿੰਘ ਪੁੱਤਰ ਬਚਨ ਸਿੰਘ ਵਾਸੀਆਨ ਪਿੰਡ ਲੱਖੂਵਾਲ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ। ਜੋ ਮੌਕਾ ਤੋਂ ਕੀਤੀ ਗਈ ਰਿਕਵਰੀ ਹੇਠ ਲਿਖੇ ਅਨੁਸਾਰ ਹੈ:-  4,61,250 ਐਮ.ਐਲ ਨਜਾਇਜ ਸ਼ਰਾਬ, 58,200 ਕਿੱਲੋ ਲਾਹਣ,  09 ਚਾਲੂ ਭੱਠੀਆ,  41 ਡਰੱਮ,  06 ਗੈਸ ਸਿਲੰਡਰ, 10 ਤਰਪਾਲਾ, ਅਫੀਮ ਦੇ ਪੌਦੇ 22 ਕਿੱਲੋ,। ਜੋ ਇਹਨਾ ਦੇ ਚਾਰ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ। ਜਿਨ੍ਹਾ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ ਅਤੇ ਉਹਨਾ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਰੇਡ ਦੋਰਾਨ ਸਾਹਮਣੇ ਆਇਆ ਕਿ ਫੜੇ ਗਏ ਦੋਸ਼ੀਆ ਦੁਆਰਾ ਵੱਡੀ ਮਾਤਰਾ ਵਿੱਚ ਨਜਾਇਜ ਸ਼ਰਾਬ ਕੱਢਣ ਲਈ ਤਰਪਾਲਾ ਦਾ ਉਪਯੋਗ ਕੀਤਾ ਜਾਦਾ ਸੀ। ਜੋ ਫੜੇ ਗਏ ਦੋਸ਼ੀਆ ਦੁਆਰਾ ਆਪਣੇ-ਆਪਣੇ ਘਰ ਵਿੱਚ ਭੱਠੀਆ ਲਗਾਈਆ ਸਨ ਅਤੇ ਵੱਡੇ ਪੱਧਰ ਤੇ ਸ਼ਰਾਬ ਕਸੀਦ ਕੇ ਵੇਚੀ ਜਾ ਰਹੀ ਸੀ। ਜੋ ਕਿ ਇਹਨਾ ਦੋਸ਼ੀਆ ਵੱਲੋ ਇੱਕ ਮਿਨੀ ਡਿਸਟਿਰਲਰੀ ਦੇ ਬਰਾਬਰ ਨਜਾਇਜ ਸ਼ਰਾਬ ਕੱਢੀ ਜਾ ਰਹੀ ਸੀ। ਜੋ ਉਕਤ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਆਬਕਾਰੀ ਐਕਟ ਦੀਆ ਵੱਖ-ਵੱਖ ਧਰਾਵਾ ਤਹਿਤ ਥਾਣਾ ਅਜਨਾਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਜਾਣਕਾਰੀ ਦਿੰਦਿਆ ਕਿਹਾ ਗਿਆ ਕਿ ਉਕਤ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹਨਾ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਨਸ਼ਿਆ ਖਿਲਾਫ ਜੀਰੋ ਟੌਲਰੈਂਸ ਵਰਤੀ ਜਾ ਰਹੀ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੋ ਉਕਤ ਦੋਸ਼ੀਆ ਕੋਲੋ ਬੇਹੱਦ ਬਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੁੱਛਗਿਛ ਦੋਰਾਨ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।