ਤਿੰਨ ਦਿਨ ਦੇ ਅੰਦਰ 100 ਤੋਂ ਵੱਧ ਅਧਿਆਪਕਾਂ ਨੇ ਕੋਰਸ ਨੂੰ ਸਫਤਾਪੂਰਵਕ ਮੁਕੰਮਲ ਕਰਕੇ ਸਰਟੀਫਿਕੇਟ ਹਾਸਲ ਕੀਤੇ
ਨਵਾਂਸ਼ਹਿਰ, 1 ਮਾਰਚ :(ਬਿਊਰੋ) ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਰਹਿਨੁਮਈ ਹੇਠ ਐੱਸ.ਸੀ.ਈ.ਆਰ.ਟੀ.ਪੰਜਾਬ ਨੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਉਹਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਰੂਹਬਰੂ ਕਰਵਾਉਂਣ ਲਈ ਦੀਕਸ਼ਾ ਪਲੇਟਫਾਰਮ ਰਾਹੀਂ ਆਈ.ਸੀ.ਟੀ. ਸਮੇਤ ਕਈ ਸਿਖਲਾਈ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ। ਸਿੱਖਿਆ ਵਿਭਾਗ ਵਲੋ ਸਿੱਖਿਆ ਦੇ ਮਿਆਰ ਨੂੰ ਉਪਰ ਉਠਾਉਣ ਵਾਲੇ ਇਸ ਬੇਹੱਦ ਪ੍ਰਭਾਵਸ਼ਾਲੀ ਉਪਰਾਲੇ ਨੂੰ ਸਾਰਥਕ ਕਰਨ ਲਈ ਸ਼ਹੀਦ ਭਗਤ ਸਿੰਘ ਨਗਰ ਦੇ ਡੀ. ਐੱਮ. ਕੰਪਿਊਟਰ ਸਾਇੰਸ ਯੂਨਸ ਖੋਖਰ ਵਲੋ ਜਿਲ੍ਹਾਂ ਸਿੱਖਿਆ ਅਫ਼ਸਰ ਜਗਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਜੀ ਦੀ ਅਗਵਾਈ ਹੇਠ ਜਿਲ੍ਹੇ ਅੰਦਰ ਇਸ ਆਨਲਾਈਨ ਟ੍ਰੇਨਿੰਗ ਕੋਰਸਾਂ ਨੂੰ ਕਰਨ ਲਈ ਸਮੂਹ ਅਧੀਆਪਕਾ ਨੂੰ ਪ੍ਰੇਰਿਤ ਕੀਤਾ। ਸਮੂਹ ਅਧਿਆਪਕਾ ਵਲੋ ਇਹਨਾਂ ਆਨਲਾਈਨ ਕੋਰਸ ਨੂੰ ਕਰਨ ਵਿੱਚ ਕਾਫ਼ੀ ਦਿਲਚਸਪੀ ਦਿਖਾਈ ਜਾ ਰਹੀ ਹੈ। ਮਹਿਜ ਤਿੰਨ ਦਿਨ ਦੇ ਅੰਦਰ 100 ਤੋਂ ਵੱਧ ਅਧਿਆਪਕ ਇਸ ਕੋਰਸ ਨੂੰ ਸਫਤਾਪੂਰਵਕ ਮੁਕੰਮਲ ਕਰ ਸਰਟੀਫਿਕੇਟ ਹਾਸਲ ਕਰ ਚੁੱਕੇ ਹਨ। ਸ.ਭ.ਸ. ਨਗਰ ਦੂਸਰੇ ਜਿਲ੍ਹਿਆਂ ਦੇ ਅਧਿਆਪਕਾ ਲਈ ਪ੍ਰੇਰਨਾਸ੍ਰੋਤ ਵਿਚੋਂ ਉੱਭਰ ਕੇ ਆਈਆ ਹੈ। ਇਸ ਮੋਕੇ ਜਿਲ੍ਹਾਂ ਮੈਂਟਰ ਯੂਨਸ ਖੋਖਰ ਵਲੋ ਸਮੂਚੇ ਅਧਿਆਪਕ ਵਰਗ ਨੂੰ ਇਹਨਾਂ ਬੇਹੱਦ ਲਾਹੇਵੰਦ ਕੋਰਸਾਂ ਨੂੰ ਕਰ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਅਪੀਲ ਕੀਤੀ।