ਡਾ. ਰਣਵੀਰ ਸਿੰਘ ਨੇ ਪਿੰਡ ਪਾਂਛਟ ਵਿਖੇ ਬਤੌਰ ਵੈਟਨਰੀ ਅਫਸਰ ਸੰਭਾਲਿਆ ਅਹੁਦਾ


ਫਗਵਾੜਾ 8 ਫਰਵਰੀ:- (ਬਿਊਰੋ) ਫਗਵਾੜਾ ਦੇ ਨਜ਼ਦੀਕੀ ਪਿੰਡ ਪਾਂਛਟ ਦੇ ਵੈਟਨਰੀ ਹਸਪਤਾਲ ਵਿਖੇ ਡਾ. ਰਣਵੀਰ ਸਿੰਘ (B.V.Sc & AH.) ਨੇ ਬਤੌਰ ਵੈਟਨਰੀ ਅਫਸਰ ਚਾਰਜ ਸੰਭਾਲਿਆ ਗਿਆ ਹੈ। ਇਸ ਮੌਕੇ ਹਸਪਤਾਲ ਦੇ ਸਮੁੱਚੇ ਸਟਾਫ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣਾਂ ਨੇ ਡਾ. ਰਣਵੀਰ ਸਿੰਘ (B.V.Sc & AH.) ਨਿੱਘਾ ਸਵਾਗਤ ਕੀਤਾ। ਡਾ. ਰਣਵੀਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਹਿਲਾ ਕੰਮ ਪਿੰਡ ਪਾਂਛਟ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਬਿਹਤਰੀਨ ਸੇਵਾਵਾਂ ਦੇਣਾ ਰਹੇਗੀ ਤਾਂ ਜੋ ਇਲਾਕੇ ਦੇ ਪੁਸ਼ੂ ਧੰਨ ਦੀ ਵਧੀਆ ਸਾਂਭ ਸੰਭਾਲ ਹੋ ਸਕੇ । ਪਿੰਡ  ਵਾਸੀਆਂ ਨੇ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਹਸਪਤਾਲ ਵਿਚ ਵੈਟਨਰੀ ਅਫਸਰ ਦੀ ਤਾਇਨਾਤੀ ਨਾ ਹੋਣ ਦੇ ਚਲਦਿਆਂ ਉਹਨਾਂ ਨੂੰ ਪਸ਼ੂਆਂ ਦੇ ਇਲਾਜ ਲਈ ਦੂਰ ਦੁਰਾਢੇ ਜਾਣਾ ਪੈਂਦਾ ਸੀ ਪਰ ਹੁਣ ਖੁਸ਼ੀ ਹੈ ਕਿ ਪਿੰਡ ਦੇ ਵੈਟਨਰੀ ਹਸਪਤਾਲ ਵਿਚ ਹੀ ਉਹਨਾਂ ਦੇ ਪਸ਼ੂਆਂ ਦੀਆਂ ਬਿਮਾਰੀਆਂ ਦਾ ਇਲਾਜ ਹੋ ਸਕੇਗਾ। ਵਰਨਣਯੋਗ ਹੈ ਕਿ ਡਾ. ਰਣਵੀਰ ਸਿੰਘ (B.V.Sc & AH.)  ਦੇ ਪਿਤਾ ਜੀ  ਸ.ਹਰਦੀਪ ਸਿੰਘ ਵੀ ਪੰਜਾਬ ਪੁਲਿਸ ਵਿਚ ਬਤੌਰ ਏ.ਐਸ.ਆਈ. ਬਿਹਤਰੀਨ ਸੇਵਾ ਨਿਭਾ ਰਹੇ ਹਨ।
ਤਸਵੀਰ: - ਡਾ. ਰਣਵੀਰ ਸਿੰਘ (B.V.Sc & AH.)